ਅੰਮ੍ਰਿਤਸਰ, 6 ਜੁਲਾਈ (ਗਗਨ) – ਜਲ ਸਰੋਤ ਵਿਭਾਗ ਪੰਜਾਬ ਦੇ ਮੁਲਾਜਮਾਂ ਦੀ ਜਥੇਬੰਦੀ ਪੰਜਾਬ ਇਰੀਗੇਸਨ ਕਲੈਰੀਕਲ ਐਸੋਸੀਏਸ਼ਨ ਦੇ ਵਖ ਵਖ ਅਹੁਦਿਆਂ ਤੇ ਬੜੀ ਇਮਾਨਦਾਰੀ ਅਤੇ ਲਗਨ ਨਾਲ ਸੇਵਾਵਾਂ ਨਿਭਾ ਰਹੇ ਜਥੇਬੰਦੀ ਦੇ ਸਟੇਜੀ ਬੁਲਾਰੇ ਅਤੇ ਨਿਧੜਕ ਮੁਲਾਜ਼ਮ ਆਗੂ ਰਕੇਸ਼ ਕੁਮਾਰ ਬਾਬੋਵਾਲ ਵੱਲੋ ਯੂਨੀਅਨ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਸਮੂੰਹ ਵਿਭਾਗਾਂ ਦੇ ਕਲੈਰੀਕਲ ਸਟਾਫ ਦੀ ਸਿਰਮੌਰ ਜਥੇਬੰਦੀ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਮਨਜਿੰਦਰ ਸਿੰਘ ਸੰਧੂ ਅਤੇ ਜਨਰਲ ਸਕੱਤਰ ਜਗਦੀਸ਼ ਠਾਕੁਰ ਵੱਲੋ ਉਨ੍ਹਾਂ ਨੂੰ ਅਜ ਜਿਲ੍ਹਾ ਪੱਧਰੀ ਹੋਈ ਹੰਗਾਮੀ ਮੀਟਿੰਗ ਦੌਰਾਨ ਸਿੰਚਾਈ ਵਿਭਾਗ ਦੇ ਸਮੂੰਹ ਸਟਾਫ ਦੀ ਪੁਰਜ਼ੋਰ ਸਿਫਾਰਸ਼ ਤੇ ਸਰਬਸੰਮਤੀ ਨਾਲ ਬਾਬੋਵਾਲ ਨੂੰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦਾ ਜਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਇਸ ਮੌਕੇ ਨਵ ਨਿਯੁਕਤ ਅਹੁਦੇਦਾਰ ਰਕੇਸ਼ ਕੁਮਾਰ ਬਾਬੋਵਾਲ ਨੇ ਸੂਬਾ ਅਤੇ ਜਿਲ੍ਹਾ ਇਕਾਈ ਦੇ ਅਹੁਦੇਦਾਰਾ ਨੂੰ ਵਿਸਵਾਸ ਦੁਆਇਆ ਹੈ ਕਿ ਉਨਾਂ ਵੱਲੋ ਪਹਿਲਾਂ ਦੀ ਤਰ੍ਹਾਂ ਮੁਲਾਜਮਾਂ ਦੇ ਹੱਕਾ ਦੀ ਪ੍ਰਾਪਤੀ ਲਈ ਜੱਦੋਜਹਿਦ ਅਤੇ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਯਤਨ ਜਾਰੀ ਰਹਿਣਗੇ।
ਬਾਬੋਵਾਲ ਮਨਿਸਟਰੀਅਲ ਯੂਨੀਅਨ ਦੇ ਸਰਬਸੰਮਤੀ ਨਾਲ ਮੀਤ ਪ੍ਰਧਾਨ ਚੁਣੇ ਗਏ
![](https://bulandhawaaz.com/wp-content/uploads/2021/07/WhatsApp-Image-2021-07-06-at-9.02.29-AM.jpeg)