18 C
Amritsar
Wednesday, March 22, 2023

ਬਾਬਾ ਜਾਗੋ ਸ਼ਹੀਦ ਵਿਖੇ ਹੋਏ ਕਬੱਡੀ ਕੱਪ ਵਿੱਚ ਭਗਤ ਨਾਮਦੇਵ ਕਬੱਡੀ ਕਲੱਬ ਘੁਮਾਣ ਜੇਤੂ

Must read

ਬਹਾਦਰ ਬਾਬਾ ਬਿਧੀ ਚੰਦ ਕਬੱਡੀ ਕਲੱਬ ਫਰੰਦੀਪੁਰ ਰਹੀ ਉਪ ਜੇਤੂ

ਅੰਮ੍ਰਿਤਸਰ, 8 ਮਾਰਚ (ਹਰਪਾਲ ਸਿੰਘ) – ਗੁਰਦੁਆਰਾ ਬਾਬਾ ਜਾਗੋ ਸ਼ਹੀਦ ਪਿੰਡ ਕੋਹਾਲੀ ਵਿਖੇ ਹੋਲੇ ਮਹੱਲੇ ਦੇ ਸਬੰਧ ਵਿੱਚ ਕਰਵਾਏ ਗਏ ਦੂਸਰੇ ਕਬੱਡੀ ਕਲੱਬ ਵਿੱਚ ਭਗਤ ਨਾਮਦੇਵ ਕਬੱਡੀ ਕਲੱਬ ਘੁਮਾਣ ਨੇ ਸਖਤ ਮੁਕਾਬਲੇ ਵਿੱਚ ਬਹਾਦਰ ਬਾਬਾ ਬਿਧੀ ਚੰਦ ਕਬੱਡੀ ਕਲੱਬ ਫਰੰਦੀਪੁਰ ਨੂੰ ਹਰਾ ਕੇ ਕੱਪ ਤੇ ਕਬਜਾ ਕਰ ਲਿਆ। ਪਹਿਲਾ ਕਬੱਡੀ ਮੁਕਾਬਲਾ ਬਹਾਦਰ ਬਾਬਾ ਬਿਧੀ ਚੰਦ ਕਬੱਡੀ ਕਲੱਬ ਫਰੰਦੀਪੁਰ ਤੇ ਸੈੰਟਰਵੈਲੀ ਕਬੱਡੀ ਕਲੱਬ ਅਮਰੀਕਾ ਦਰਮਿਆਨ ਹੋਇਆ, ਜੋ ਕਿ ਫਰੰਦੀਪੁਰ ਦੀ ਟੀਮ ਨੇ ਜਿੱਤ ਲਿਆ। ਦੂਸਰੇ ਮੁਕਾਬਲੇ ਵਿੱਚ ਭਗਤ ਨਾਮਦੇਵ ਕਬੱਡੀ ਕਲੱਬ ਘੁਮਾਣ ਨੇ ਬਾਬਾ ਬੁੱਢਾ ਸਾਹਿਬ ਕਬੱਡੀ ਕਲੱਬ ਰਮਦਾਸ ਨੂੰ ਹਰਾਕੇ ਜਿੱਤ ਪਾ੍ਪਤ ਕੀਤੀ । ਜੇਤੂ ਟੀਮਾਂ ਦਰਮਿਆਨ ਹੋਏ ਮੁਕਾਬਲੇ ਵਿੱਚ ਘੁਮਾਣ ਕਲੱਬ ਦੀ ਟੀਮ ਨੇ ਜਿੱਤ ਪਾ੍ਪਤ ਕਰਕੇ ਦੂਸਰਾ ਕਬੱਡੀ ਕੱਪ ਆਪਣੇ ਨਾਂ ਕਰਕੇ 1 ਲੱਖ ਦਾ ਇਨਾਮ ਹਾਸਲ ਕੀਤਾ, ਜਦੋਂਕਿ ਉਪ ਜੇਤੂ ਰਹੀ ਫਰੰਦੀਪੁਰ ਦੀ ਟੀਮ ਨੂੰ 75 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਪਹੁੰਚੇ ਪਨਗਰੇਨ ਪੰਜਾਬ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ, ਮਹਾਤਮਾ ਯੋਗ ਮੁਨੀ, ਗੁਰਲਾਲ ਸਿੰਘ, ਕੁਲਦੀਪ ਸਿੰਘ ਨੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਦਵਿੰਦਰ ਸਿੰਘ ਭੁੱਲਰ, ਬਾਬਾ ਗੁਰਪੀ੍ਤ ਸਿੰਘ ਮੁੱਖ ਗਰੰਥੀ, ਬਾਬਾ ਸੁਖਵਿੰਦਰ ਸਿੰਘ, ਡਾ.ਭਗਵੰਤ ਸਿੰਘ ਖਿਆਲਾ, ਨਿਰਮਲਜੀਤ ਸਿੰਘ ਕੋਹਾਲੀ, ਡਾ.ਗੁਰਭੇਜ ਸਿੰਘ ਲੋਪੋਕੇ, ਜਸਬੀਰ ਸਿੰਘ ਔਲਖ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।

- Advertisement -spot_img

More articles

- Advertisement -spot_img

Latest article