ਅੰਮ੍ਰਿਤਸਰ, 18 ਮਾਰਚ (ਕੇ ਰੰਧਾਵਾ) ਸ੍ਰੀ ਸ੍ਰੀ 108 ਸੰਤ ਬਾਬਾ ਗੁਲਾਬ ਦਾਸ ਜੀ ਦਾ 43ਵਾਂ ਸਲਾਨਾ ਜੋੜ ਮੇਲਾ ਸਮੂੰਹ ਸੰਗਤਾਂ ਦੇ ਸਹਿਯੋਗ ਸ਼ਰਧਾ ਸਾਹਿਤ ਮਨਾਇਆ ਗਿਆ। ਬਾਬਾ ਗੁਲਾਬ ਦਾਸ ਦੀ ਯਾਦ ਵਿੱਚ ਅਪਰ ਦੁਆਬਬਾਰੀ ਨਹਿਰ ਦੇ ਕਿਨਾਰੇ ਪਿੰਡ ਸੁਲਤਾਨਵਿੰਡ ਵਿਖੇ ਸਸ਼ੋਬਿਤ ਗੁਰਦੁਆਰਾ ਸਾਹਿਬ ਵਿਖੇ ਰਖਾਏ ਪੰਜ ਸ੍ਰੀ ਅਖੰਡਪਾਠ ਸਾਹਿਬਾਨਾਂ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਪਹੁੰਚਣ ਵਾਲੇ ਭਾਈ ਜਸਪਾਲ ਸਿੰਘ ਹਜੂਰੀ ਰਾਗੀ ਇਤਹਾਕਿਸ ਗੁਰਦੁਆਰਾ ਅਟਾਰੀ ਸਾਹਿਬ ਅਤੇ ਭਾਈ ਕੁਲਵੰਤ ਸਿੰਘ ਨੇ ਅਲਾਹੀ ਬਾਣੀ ਦਾ ਸ਼ਬਦ ਕੀਰਤਨ ਕੀਤਾ। ਕਥਾਵਾਚਕ ਭਾਈ ਗੁਰਸ਼ੋਕ ਸਿੰਘ ਗੁਰਦੂਆਰਾ ਛਿਹਰਟਾ ਸਾਹਿਬ ਨੇ ਗੁਰਮਤਿ ਵਿਚਾਰਾਂ ਦੂਆਰਾ ਸੰਗਤਾਂ ਨਾਲ ਸਾਂਝ ਪਾਈ। ਇਸ ਉੋਪਰੰਤ ਰਣਜੀਤ ਸਿੰਘ ਰਾਣਾ, ਜਗੀਰ ਸਿੰਘ ਢਪੱਈ, ਜਗੀਰ ਸਿੰਘ ਕੰਦੋਵਾਲੀ, ਪ੍ਰਮਿੰਦਰ ਸਿੰਘ ਵਰਪਾਲ ਆਦਿ ਨੇ ਧਾਰਮਿਕ ਗੀਤ, ਕਵਿਤਾਵਾਂ ਅਤੇ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਬਾਊ ਸਤਿਆਪਾਲ (ਪੁੱਤਰ ਸਾਬਕਾ ਵਿਧਾਇਕ), ਕੌਸ਼ਲਰ ਜਤਿੰਦਰ ਸਿੰਘ ਘੋਗਾ ਵੀ ਨਤਮਸਤਿਕ ਹੋਏ। ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਖਸ਼ੀਅਤਾਂ ਅਤੇ ਰਾਗੀ, ਢਾਡੀ ਸਿੰਘਾਂ ਨੁੰ ਸਿਰੋਪਾਓ ਨਾਲ ਸਨਮਾਨਿਤ ਕੀਤਾ। ਮੇਲੇ ਦੌਰਾਨ ਸੰਗਤਾਂ ਦੀ ਸੇਵਾ ਲਈ ਗੁਰੂ ਕੇ ਲੰਗਰ ਅਟੱਟ ਚੱਲਦੇ ਰਹੇ। ਇਸ ਸਮੇਂ ਮੁੱਖ ਪ੍ਰਬੰਧਕਿ ਨੰਬਰਦਾਰ ਜਸਬੀਰ ਸਿੰਘ ਤੋਂ ਇਲਾਵਾ ਮਨਪ੍ਰੀਤ ਸਿੰਘ ਮਾਹਲ, ਹਰਬੰਸ ਸਿੰਘ ਮਾਹਲ, ਬਾਬਾ ਕਾਬਲ ਸਿੰਘ, ਫਕੀਰ ਸਿੰਘ, ਮਨਜਾਪ ਸਿੰਘ ਮਾਹਲ, ਬਲਵਿੰਦਰ ਸਿੰਘ, ਗੁਰਮੀਤ ਸਿੰਘ ਖਜਾਨੇਵਾਲੀਆ, ਜਸਬੀਰ ਸਿੰਘ ਖਡੂਰੀਆ, ਰਮੇਸ਼ ਬਾਊ, ਸੂਖਰਾਜ ਸਿੰਘ ਗ੍ਰੰਥੀ, ਜਗਤਾਰ ਸਿੰਘ ਠੇਕੇਦਾਰ, ਸਵਰਨਜੀਤ ਸਿੰਘ, ਚਮਕੌਰ ਸਿੰਘ, ਸਵਿੰਦਰ ਸਿੰਘ, ਦੀਪਕ ਕਾਲਾ, ਬਲਦੇਵ ਸਿੰਘ, ਜਸ਼ਨਦੀਪ ਸਿੰਘ, ਜੁਗਰਾਜ ਸਿੰਘ ਕੰਗ, ਲਖਬੀਰ ਸਿੰਘ ਸਾਬਕਾ ਪੰਜ ਪਿਆਰਾ, ਸਿਮਰਨਜੀਤ ਸਿੰਘ ਮਾਹਲ, ਅਮਰੀਕ ਸਿੰਘ ਬਿੱਟਾ, ਬਲਦੇਵ ਸਿੰਘ ਗਾਂਧੀ, ਮਾਸਟਰ ਹਰਚੰਦ ਸਿੰਘ, ਮਾਸਟਰ ਸੰਤੋਖ ਸਿੰਘ, ਗੁਰਿੰਦਰਪਾਲ ਸਿੰਘ, ਨਰਿੰਦਰ ਸਿੰਘ ਭੁੱਚਰ, ਸਰਵਣ ਸਿੰਘ, ਬਲਵਿੰਦਰ ਸਿੰਘ, ਭੋਲਾ ਸਿੰਘ, ਪਾਲ ਸਿੰਘ ਆਦਿ ਵੀ ਹਾਜਰ ਸਨ।