More

  ਬਾਬਾ ਅਮਰਜੀਤ ਸਿੰਘ ਨੂੰ ਸ੍ਰੋਮਣੀ ਅਕਾਲੀ ਦਲ ਵੱਲੋਂ ਮੁਲਾਜਮ ਵਿੰਗ ਦਾ ਜਰਨਲ ਸਕੱਤਰ ਨਿਯੁਕਤ ਕਰਨ ਤੇ ਸਨਮਾਨਿਤ

  ਤਰਨ ਤਾਰਨ, 2 ਜੁਲਾਈ (ਬੁਲੰਦ ਆਵਾਜ ਬਿਊਰੋ) – ਪੰਜਾਬ ਦੀ ਕੈਪਟਨ ਸਰਕਾਰ ਦਾ ਰਵਈਆ ਮੁਲਾਜ਼ਮ ਵਿਰੋਧੀ ਹੈ ਮੁਲਾਜ਼ਮ ਨੂੰ ਕੁਝ ਦੇਣ ਦੀ ਥਾਂ ਤੇ ਜੋ ਕੁਝ ਪਹਿਲਾਂ ਮਿਲ ਰਿਹਾ ਹੈ ਉਹ ਵੀ ਖੋਹਿਆ ਜਾ ਰਿਹਾ ਹੈ । ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਕਨਵੀਨਰ ਬਾਬਾ ਅਮਰਜੀਤ ਸਿੰਘ ਨੇ ਸ੍ਰੋਮਣੀ ਅਕਾਲੀ ਦਲ ਮੁਲਾਜ਼ਮ ਵਿੰਗ ਦਾ ਜਰਨਲ ਸਕੱਤਰ ਨਿਯੁਕਤ ਕੀਤੇ ਜਾਣ’ ਤੇ ਅੰਮ੍ਰਿਤਸਰ ਪਹੁੰਚਣ ਤੇ ਇੰਪਲਾਈਜ਼ ਫੈਡਰੇਸ਼ਨ (ਸੁਰਿੰਦਰ ਸਿੰਘ ਪਹਿਲਵਾਨ) ਵੱਲੋਂ ਸਨਮਾਨਿਤ ਕੀਤੇ ਜਾਣ ਸਮੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਮੁਲਾਜਮਾਂ ਦੀ ਜਥੇਬੰਦਕ ਸ਼ਕਤੀ ਨੂੰ ਇਕਤਰ ਕਰਨ ਕਰਨ ਲਈ ਮੁਲਾਜਮ ਫਰੰਟ /ਮੁਲਾਜ਼ਮ ਵਿੰਗ ਬਣਾ ਕੇ ਮੁਲਾਜਮਾਂ ਦੇ ਹਿਤਾਂ ਦੀ ਰਾਖੀ ਕਰਨ ਲਈ ਇਕ ਕੇਸਰੀ ਝੰਡੇ ਹੇਠ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ ਮੁਲਾਜਮਾਂ ਨੂੰ ਏਕਤਾ ਦੀ ਲੜੀ ਵਿਚ ਲਿਆਉਣ ਲਈ ਉਪਰਾਲਾ ਕੀਤਾ ਗਿਆ ਹੈ। ਬਾਬਾ ਅਮਰਜੀਤ ਸਿੰਘ ਨੇ ਕਿਹਾ ਕਿ ਮੈਂ ਸ੍ਰੋਮਣੀ ਅਕਾਲੀ ਦਲ ਦਾ ਵਿਸ਼ੇਸ਼ ਧੰਨਵਾਦ ਕਰਦਾ ਹਾਂ , ਅਤੇ ਮੈਨੂੰ ਦਿਤੀ ਗਈ ਜਿੰਮੇਵਾਰੀ ਨੂੰ ਮੈ ਪੂਰੀ ਤਨਦੇਹੀ ਨਾਲ ਨਿਭਾਵਾਂਗਾ।

  ਉਨਾ ਨੇ 6 ਵੇ ਪੇ ਕਮਿਸ਼ਨ ਦੀ ਰਿਪੋਰਟ ਨੂੰ ਰਦ ਕਰਦਿਆਂ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਕੁਝ ਦਿਤੇ ਜਾਣ ਦੀ ਬਜਾਏ ਜੋ ਕੁਝ ਪਹਿਲਾਂ ਮਿਲ ਰਿਹਾ ਸੀ ਕੈਪਟਨ ਦੀ ਕਾਂਗਰਸ ਸਰਕਾਰ ਵੱਲੋ ਉਸ ਉਪਰ ਵੀ ਕਟ ਲਗਾਇਆ ਜਾ ਰਿਹਾ ਹੈ। ਬਾਬਾ ਅਮਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਅਧੀਨ ਨਵੇਂ ਭਰਤੀ ਕੀਤੇ ਗਏ ਬਿਜਲੀ ਮੁਲਾਜ਼ਮਾਂ ਨੂੰ ਘਰੇਲੂ ਵਰਤੋਂ ਲਈ ਬਿਜਲੀ ਦੇ ਯੂਨਿਟਾਂ ਵਿਚ ਰਿਆਇਤ ਨਹੀਂ ਦਿਤੀ ਜਾ ਰਹੀ।ਮੁਲਾਜਮਾਂ ਦੀਆਂ ਕਈ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਵਿਚ ਖਤਮ ਕੀਤੀਆਂ ਗਈਆਂ ਅਸਾਮੀਆਂ ਨੂੰ ਬਹਾਲ ਕਰਨਾਂ , ਸਾਰੇ ਵਿਭਾਗਾਂ ਵਿਚ ਖਾਲੀ ਅਸਾਮੀਆਂ ਤੇ ਸਿਧੀ ਰੈਗੂਲਰ ਭਰਤੀ ਕਰਕੇ ਸਟਾਫ ਦੀ ਘਾਟ ਨੂੰ ਪੂਰਿਆਂ ਕਰਨਾਂ , 23 ਸਾਲਾ ਸਕੇਲ ਤੇ ਇੰਕਰੀਮੈਂਟ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਦੇਣੀ , ਸਹਾਇਕ ਲਾਈਨਮੈਨ ਅਤੇ ਸਬ ਸਟੇਸ਼ਨ ਅਪਰੇਟਰ ਦੇ ਨਿਯੁਕਤੀ ਨਿਯਮਾਂ ਅਤੇ ਡਿਊਟੀਆਂ ਵਿਚ ਵਾਧਾ ਬਦਲਾਅ ਨੂੰ ਵਾਪਸ ਲੈਣਾਂ ਆਦਿ ਮੰਗਾਂ ਸ਼ਾਮਲ ਹਨ । ਮੀਟਿੰਗਾਂ ਵਿਚ ਮੰਨੀਆਂ ਗਈਆਂ ਮੰਗਾਂ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਇਸ ਮੋਕੇ ਤੇ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਮੁਖ ਆਗੂ ਗੁਰਵੰਤ ਸਿੰਘ ਸੋਹੀ ਪ੍ਰਧਾਨ ਦਿਹਤੀ ਸਰਕਲ ਅੰਮ੍ਰਿਤਸਰ ,ਲਅਵਤਾਰ ਸਿੰਘ ਢਿਲੋਂ , ਹਰਜੀਤ ਸਿੰਘ ਔਲਖ ,ਸੁਖਦੇਵ ਸਿੰਘ , ਰਣਜੀਤ ਸਿੰਘ ਗਿਲ ਤਲਵੰਡੀ ,ਰਜੇਸ਼ ਕੁਮਾਰ ,ਰਾਜਵਿੰਦਰ ਸਿੰਘ , ਮਨਦੀਪ ਸਿੰਘ ਲੁਹਾਰਕਾ , ਬਲਵਿੰਦਰ ਸਿੰਘ ਵਿਜੇ ਕੁਮਾਰ , ਸਤਨਾਮ ਸਿੰਘ , ਪਰਮਜੀਤ ਸਿੰਘ , ਹਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img