Home ਅੰਮ੍ਰਿਤਸਰ ਬਾਦਲ ਪਰਿਵਾਰ ਦੇ ਇਲਾਜ ਖਰਚਾ ਲਗਭਗ 4.60 ਕਰੋੜ

ਬਾਦਲ ਪਰਿਵਾਰ ਦੇ ਇਲਾਜ ਖਰਚਾ ਲਗਭਗ 4.60 ਕਰੋੜ

0

ਬਾਦਲ ਪਰਿਵਾਰ ਦਾ ਲੰਘੇ 13 ਵਰ੍ਹਿਆਂ ਦਾ ਇਲਾਜ ਖਰਚਾ ਲਗਭਗ 4.60 ਕਰੋੜ ਰੁਪਏ ਬਣਿਆ ਹੈ । ਇਹ ਸਾਰੇ ਬਿੱਲਾਂ ਦੀ ਅਦਾਇਗੀ ਸਰਕਾਰੀ ਖ਼ਜ਼ਾਨੇ ’ਚੋਂ ਹੋਈ ਹੈ। ਅਜੇ ਕੱਲ੍ਹ ਹੀ ਕੈਪਟਨ ਸਰਕਾਰ ਦੇ ਸਿਹਤ ਵਿਭਾਗ ਨੇ ਵੱਡੇ ਬਾਦਲ ਦੇ ਰਹਿੰਦੇ 18.25 ਲੱਖ ਦੇ ਬਿੱਲਾਂ ਨੂੰ ਪ੍ਰਵਾਨਗੀ ਦੇ ਦਿੱਤੀ । ਬਾਦਲ ਦਾ ਇਲਾਜ ਅਮਰੀਕਾ ਵਿੱਚ ਚੱਲਿਆ ਸੀ । ਜਦੋਂ ਵੀ ਇਹਨਾਂ ਹਾਕਮ ਲੀਡਰਾਂ ਨੂੰ ਦਿੱਕਤ ਆਉਂਦੀ ਹੈ ਤਾਂ ਇਹ ਤੁਰੰਤ ਇਲਾਜ ਲਈ ਵਿਦੇਸ਼ਾਂ ਵੱਲ ਭੱਜਦੇ ਨੇ । ਜੇ ਅੱਧੀ ਸਦੀ, ਵਾਰੋ-ਵਾਰੀ ਹਕੂਮਤ ਕਰਨ ਵਾਲ਼ੀਆਂ ਇਹ ਪਾਰਟੀਆਂ ਇੱਕ ਅਜਿਹਾ ਹਸਪਤਾਲ ਵੀ ਤਿਆਰ ਨਹੀਂ ਕਰ ਸਕੀਆਂ ਜਿਹੜਾ ਸੰਸਾਰ ਪੱਧਰ ਦਾ ਹੋਵੇ ਤਾਂ ਇਹਨਾਂ ਲੋਟੂਆਂ ਤੋਂ ਹੋਰ ਕੀ ਆਸ ਕੀਤੀ ਜਾ ਸਕਦੀ ਹੈ ? ਸਗੋਂ ਪੰਜਾਬ ਨੂੰ ਲੁੱਟਕੇ ਖਾਣ ਵਾਲ਼ੇ ਇਹ ਹਾਕਮ ਆਪਣੇ ਇਲਾਜ ਦਾ ਖ਼ਰਚਾ ਸਰਕਾਰੀ ਖ਼ਾਤੇ ਪਾਉਂਦੇ ਨੇ ਜਦਕਿ ਆਮ ਲੋਕ ਮਾੜੇ ਸਰਕਾਰੀ ਹਸਪਤਾਲਾਂ ਕਰਕੇ ਮਹਿੰਗੇ ਨਿੱਜੀ ਹਸਪਤਾਲਾਂ ਵਿੱਚ ਆਪਣੀ ਲੁੱਟ ਕਰਾਉਣ ਨੂੰ ਮਜਬੂਰ ਨੇ!

ਧੰਨਵਾਦ ਸਹਿਤ ਲਲਕਾਰ

Exit mobile version