20 C
Amritsar
Friday, March 24, 2023

ਬਾਦਲ ਦੀ ਕੁਰਬਾਨੀ ਦੀ ਲੋੜ ਨਹੀਂ, ਕਿਸਾਨ ਤੇ ਮਜ਼ਦੂਰ ਵਿਰੋਧੀ ਆਰਡੀਨੈਂਸ ਵਾਪਸ ਕਰਾਉਣ ਦੀ ਲੋੜ -ਬਾਸਰਕੇ

Must read

ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਬਿਆਨ ਕਿ ਮੈਂ ਕਿਸਾਨਾਂ ਦੇ ਹਿੱਤਾਂ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ ਦੇ ਪ੍ਰਤੀਕਰਮ ਪ੍ਰਗਟ ਕਰਦਿਆਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸਾਬਕ ਜਨਰਲ ਸਕੱਤਰ ਇੰਦਰਜੀਤ ਸਿੰਘ ਬਾਸਰਕੇ ਨੇ ਕਿਹਾ ਕਿ ਜਦੋਂ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਲਗਾਇਆ ਸੀ ਤੇ ਸਵਾ ਲੱਖ ਮਰਜੀਵੜਿਆ ਦੀ ਫੋਜ ਤਿਆਰ ਕੀਤੀ ਜਾ ਰਹੀ ਸੀ ਉਸ ਵਕਤ ਤਾਂ ਸੁਖਬੀਰ ਸਿੰਘ ਬਾਦਲ ਪੜਾਈ ਦੇ ਬਹਾਨੇ ਵਿਦੇਸ਼ ਦੌੜ ਗਿਆ ਸੀ ਤੇ ਪੰਜਾਬ ਦੀ ਜਵਾਨੀ ਕੁਰਾਹੇ ਹੀ ਨਹੀਂ ਪਾਈ ਮਾਂਵਾਂ ਦੇ ਪੁੱਤ ਵੀ ਮਰਵੇ ਸਨ ।

ਹੁਣ ਫੇਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੁਰਬਾਨੀ ਕਰਨ ਲਈ ਨੋਜਵਾਨਾਂ ਨੂੰ ਉਕਸਾ ਰਿਹਾ ਹੈ ਬਾਸਰਕੇ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਸੱਚ ਮੁਚ ਕਿਸਾਨਾਂ ਦੇ ਹਿੱਤਾਂ ਲਈ ਕੁਰਬਾਨੀ ਕਰਨ ਲਈ ਤਿਆਰ ਹੈ ਤਾਂ ਕੇਂਦਰ ਦੀ ਅਕਾਲੀ-ਭਾਜਪਾ ਗਠਜੋੜ ਤੋੜਕੇ ਅਪਣੀ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਨੂੰ ਮੋਦੀ ਸਰਕਾਰ ਤੋਂ ਬਾਹਰ ਕਰੇ ਅਤੇ ਕਿਸਾਨ ‘ਤੇ ਮਜ਼ਦੂਰ ਵਿਰੋਧੀ ਆਰਡੀਨੈਂਸ ਵਾਪਸ ਕਰਾਉਣ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਸਹਿਯੋਗ ਦੇਵੇ ਉਨਾਂ ਕਿਹਾ ਕਿ ਆਰਡੀਨੈਂਸ ਇਨੇ ਘਾਤਕ ਹਨ ਕਿ ਇਸ ਨਾਲ ਕਿਸਾਨ ਤੇ ਮਜ਼ਦੂਰ ਤਬਾਹ ਹੋ ਜਾਣਗੇ ।

ਇਨਾਂ ਆਰਡੀਨੈਂਸ ਰਾਹੀਂ ਵੱਡੇ ਵੱਡੇ ਧਨਾਢ ਵਪਾਰੀਆਂ ਨੂੰ ਅਤੇ ਪ੍ਰਾਈਵੇਟ ਕੰਪਨੀਆਂ ਨੂੰ ਫ਼ਸਲਾਂ ਦੀ ਖਰੀਦ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ ਮੋਦੀ ਸਰਕਾਰ ਧਨਾਢ ਘਰਾਣਿਆਂ ਨੂੰ ਪੰਜਾਬ ਦੀ ਕਿਸਾਨੀ ਦਾ ਧੰਦਾ ਲੁਟਾਉਣਾ ਚਾਹੁੰਦੀ ਹੈ ਇਥੋਂ ਤੱਕ ਕਿ ਪ੍ਰਾਈਵੇਟ ਕੰਪਨੀਆਂ ਤੇ ਵਪਾਰੀਆਂ ਨੂੰ ਸਿੱਧੀ ਛੋਟ ਦੇ ਦਿੱਤੀ ਹੈ ਕਿ ਉਹ ਬਗੈਰ ਮੰਡੀਆਂ ਤੋਂ ਹੀ ਸਿੱਧਾ ਕਿਸਾਨਾਂ ਕੋਲੋਂ ਫਸਲਾਂ ਖਰੀਦ ਸਕਦੇ ਹਨ ਇਸ ਦਾ ਮਤਲਬ ਸਾਫ ਹੈ ਕੇ ਮੋਦੀ ਸਰਕਾਰ ਮੰਡੀ ਅਵਸਥਾ ਖਤਮ ਕਰਨਾ ਚਾਹੁੰਦੀ ਹੈ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਸਰਕਾਰੀ ਖਰੀਦ ਏਜੰਸੀਆਂ ਤੇ ਪਾਬੰਦੀ ਲਗਾ ਦਿੱਤੀ ਹੈ।

 ਉਹ ਇੱਕ ਲਿਮਟ ਤਕ ਫਸਲ ਖਰੀਦ ਸਕਦੀਆਂ ਹਨ ਜਦੋਂ ਕਿ ਇਸ ਦੇ ਮੁਕਾਬਲੇ ਪ੍ਰਾਈਵੇਟ ਕੰਪਨੀਆ ਅਤੇ ਵਪਾਰੀਆਂ ਨੂੰ ਪੂਰੀ ਖੁੱਲ੍ਹ ਹੈ ,ਜੋ ਜਿਨਾ ਮਰਜ਼ੀ ਸਟਾਕ ਕਰ ਸਕਦੇ ਹਨ ਵੱਡੇ ਧਨਾਢ ਵਪਾਰੀ ਫਸਲਾਂ ਖਰੀਦ ਕੇ ਸਟੋਰ ਕਰਨਗੇ ਅਤੇ ਜਦੋਂ ਅਨਾਜ ਦੀ ਘਾਟ ਆਵੇਗੀ ਫੇਰ ਉਹ ਜਿਨਸਾਂ ਮਹਿੰਗੇ ਭਾਅ ਵੇਚ ਕੇ ਲੋਕਾਂ ਦੀ ਲੁੱਟ ਕਰਨਗੇ ਇਸੇ ਤਰ੍ਹਾਂ ਮਜਦੂਰਾਂ ਦੇ ਵਿਰੋਧ ਵਿੱਚ ਬਿੱਲ ਪਾਸ ਕਰ ਦਿੱਤੇ ਹਨ ਕਾਰਖਾਨਿਆਂ ਦੇ ਪਹਿਲੇ ਕਾਨੂੰਨ ਖਤਮ ਕਰ ਕੇ ਕੰਮ -ਦਿਹਾਤੀ ਸਮਾਂ ਅੱਠ ਤੋਂ ਬਾਰਾਂ ਘੰਟੇ ਕਰ ਦਿੱਤਾ ਗਿਆ ਮਜਦੂਰਾਂ ਨੇ ਜਿਹੜੇ ਅਧਿਕਾਰ ਬੜੀਆਂ ਘਾਲਣਾਵਾਂ ਘਾਲਕੇ ਲੈ ਸਨ ਉਹ ਵੀ ਸਾਰੇ ਖਤਮ ਕਰ ਦਿੱਤੇ ਗੲੇ ਹਨ ਇਸੇ ਤਰ੍ਹਾਂ ਬਿਜਲੀ ਬਿੱਲ 2020 ਲਾਗੂ ਕਰ ਕੇ ਮੋਦੀ ਸਰਕਾਰ ਸੂਬਿਆਂ ਕੋਲੋ ਬਿਜਲੀ ਵਿਭਾਗ ਖੋਹ ਕੇ ਆਪਣੇ ਅਧੀਨ ਕਰਨ ਜਾ ਰਹੀ ਹੈ ਆਪਣੇ ਅਧੀਨ ਕਰਨ ਤੋਂ ਬਾਅਦ ਬਿਜਲੀ ਅਦਾਰੇ ਪ੍ਰਾਈਵੇਟ ਕੰਪਨੀਆ ਨੂੰ ਵੇਚ ਦਿੱਤੇ ਜਾਣਗੇ ਪ੍ਰਾਈਵੇਟ ਕੰਪਨੀਆਂ ਕਿਸਾਨਾਂ ਦੀਆਂ ਬੰਬੀਆ ਦੇ ਬਿਲ ਲਗਾ ਦੇਣਗੀਆਂ ਅਤੇ ਮਜਦੂਰਾਂ ਦੀ ਸਬਸਿਡੀ ਵੀ ਖਤਮ ਕਰ ਦੇਣਗੀਆਂ ਅਤੇ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦੀ ਲੀਡਰਸ਼ਿਪ ਪੰਜਾਬ ਦੇ ਲੋਕਾਂ ਨੂੰ ਮੂਰਖ ਸਮਝ ਕੇ ਮੋਦੀ ਸਰਕਾਰ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਬਣਾਈ ਰੱਖਣਗੇ

- Advertisement -spot_img

More articles

- Advertisement -spot_img

Latest article