Bulandh Awaaz

Headlines
ਪੀ.ਐਸ.ਟੀ.ਐਸ.ਈ ਅਤੇ ਐਨ.ਐਮ.ਐਮ.ਐਸ. ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਣ ਜ਼ਿਲ੍ਹਾ ਸਿੱਖਿਆ ਦਫਤਰਾਂ ਦੇ ਅਧਿਕਾਰੀਆਂ ਵਿਜੀਲੈਂਸ ਜਾਗਰੂਕਤਾ ਹਫਤਾ ਮਨਾਉਂਦਿਆਂ ਭ੍ਰਿਸ਼ਟਾਚਾਰ ਖਿਲਾਫ ਚੁੱਕੀ ਸਹੁੰ ਭਾਰਤ ਦੀ ਫੇਸਬੁੱਕ ਪਾਲਿਸੀ ਦੀ ਮੁਖੀ ਬੀਬੀ ਵਲੋਂ ਪਾਰਲੀਮੈਂਟਰੀ ਪੈਨਲ ਦੇ ਸਵਾਲਾਂ ਤੋਂ ਬਾਅਦ ਅਸਤੀਫਾ, ਭਾਜਪਾ ਦੇ ਹਿਸਾਬ ਨਾਲ ਤਿਆਰ ਕਰਦੀ ਸੀ ਨੀਤੀਆਂ ਕਸ਼ਮੀਰ ਵਿਚੋਂ ਗ਼ੈਰ ਕਸ਼ਮੀਰੀਆਂ ਲਈ ਜ਼ਮੀਨ ਖਰੀਦਣ ਦਾ ਰਾਹ ਪੱਧਰਾ ਸ਼ੰਭੂ ਮੋਰਚੇ ਤੇ ਖਾਲਿਸਤਾਨ ਦਾ ਨਾਅਰਾ ਲਗਾਉਣ ਵਾਲੇ ਨੌਜਵਾਨ ਨੂੰ ਪ੍ਰਬੰਧਕਾਂ ਨੇ ਪੁਲਸ ਹਵਾਲੇ ਕੀਤਾ ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਸੁਖਚੈਨ ਸਿੰਘ ਬੱਲ ਅੰਮ੍ਰਿਤਸਰ 2 ਦੇ ਬਲਾਕ ਪ੍ਰਧਾਨ ਨਿਯੁਕਤ 6 ਲੱਖ ਦੀ ਰਕਮ ਦਾ ਝੋਨੇ ਨਾਲ ਭਰਿਆ ਚੋਰੀ ਕੀਤੀ ਕੀਤਾ ਗਿਆ ਟਰੱਕ ਕਾਬੂ ਅਮਰੀਕਾ ਵਿਚ ਅਨੰਨਿਆ ਬਿਰਲਾ ਹੋਈ ਨਸਲੀ ਵਿਤਕਰੇ ਦਾ ਸ਼ਿਕਾਰ ਪੋਲੈਂਡ ਨੇ ਚੌਕ ਦਾ ਨਾਂ ਹਰੀਵੰਸ਼ ਰਾਏ ਬੱਚਨ ਰੱਖਿਆ ਨਸ਼ੇੜੀ ਪਤੀ ਵਲੋਂ ਬੇਰਹਿਮੀ ਨਾਲ ਪਤਨੀ ਦਾ ਕਤਲ

ਬਾਜਵਾ ਦਿੱਲੀ, ਕੈਪਟਨ ਪੰਜਾਬ ਦੇ ਰਾਹ !

Partap-Singh-Bajwaਚੰਡੀਗੜ੍ਹ: ਪਿਛਲੇ ਸਮੇਂ ਕਾਂਗਰਸ ‘ਚ ਪਾਰਟੀ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਪਿੰਡ-ਪਿੰਡ ਜਾ ਵਰਕਰਾਂ ਨੂੰ ਨਾਲ ਤੋਰਨ ਦੀ ਕੋਸ਼ਿਸ਼ ਕਰਦੇ ਰਹੇ ਤੇ ਕੈਪਟਨ ਉਨ੍ਹਾਂ ਨੂੰ ਗੱਦੀਓਂ ਲਹਾਉਣ ਲਈ ‘ਦਿੱਲੀ ਦਰਬਾਰ’ ਦੀ ਹਾਜ਼ਰੀ ਭਰਦੇ ਰਹੇ।

ਅੱਜਕਲ੍ਹ ਇਸ ਤੋਂ ਉਲਟ ਹੈ। ਬਾਜਵਾ ਦਿੱਲੀ ਦਰਬਾਰ ਹਨ ਤੇ ਕੈਪਟਨ ਪੰਜਾਬ ਲਈ ਪ੍ਰੋਗਰਾਮ ਉਲੀਕ ਚੁੱਕੇ ਹਨ। ਕੈਪਟਨ ਦੇ ਕਰੀਬੀਆਂ ਮਤਾਬਕ ਉਹ 1 ਜੁਲਾਈ ਤੋਂ ਵਿਧਾਇਕਾਂ ਦੇ ਸੱਦੇ ‘ਤੇ ਵੱਖ-ਵੱਖ ਹਲਕਿਆਂ ‘ਚ ਰੈਲੀਆਂ ਸ਼ੁਰੂ ਕਰਨਗੇ। ਉਹ ਹਫਤੇ ‘ਚ ਦੋ ਹਲਕਿਆਂ ‘ਚ ਜਾਇਆ ਕਰਨਗੇ। ਇਸ ਤੋਂ ਬਾਅਦ ਅਗਲੀ ਰਣਨੀਤੀ ਵੀ ਤੈਅ ਹੋਵੇਗੀ।

ਕੈਪਟਨ ਇਨ੍ਹਾਂ ਰੈਲੀਆਂ ‘ਚ ਪੰਜਾਬ ‘ਚ ਨਸ਼ੇ, ਰੇਤਾ ਬਜਰੀ ਜਿਹੇ ਮੁੱਦਿਆਂ ਨੂੰ ਉਠਾਉਣਗੇ ਤਾਂ ਕਿ ਲੋਕਾਂ ਦੀ ਦੁਖਦੀ ਰਗ ‘ਤੇ ਹੱਥ ਧਰ ਕੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਨਾਲ ਚਲਾਇਆ ਜਾ ਸਕੇ।ਸਵਾਲ ਇਹ ਹੈ ਕਿ ਕੀ ਕੈਪਟਨ ਨੂੰ ਹਾਈਕਮਾਨ ਵੱਲੋਂ ਕੋਈ ਇਸ਼ਾਰਾ ਮਿਲ ਚੁੱਕਿਆ ਹੈ ਜਾਂ ਉਹ ਬਾਗੀ ਸੁਰ ਨਾਲ ਕਾਂਗਰਸ ਨੂੰ ਵੰਗਾਰ ਰਹੇ ਹਨ।

ਇੱਕ ਸੰਕੇਤ ਇਹ ਵੀ ਹੈ ਕਿ ਕੈਪਟਨ ਨੂੰ ਹਾਈਕਮਾਨ ਦਾ ਥਾਪੜਾ ਮਿਲਿਆ ਹੋਵੇ ਤਾਂ ਰਾਹੁਲ ਗਾਂਧੀ ਨੇ ਆਪਣੀ ਦਾਦੂਮਜਾਰਾ ਫੇਰੀ ਦੌਰਾਨ ਉਨ੍ਹਾਂ ਨੂੰ ਜ਼ਰੂਰ ਬਲਾਉਣਾ ਸੀ ਪਰ ਰਾਹੁਲ ਨੇ ਕੈਪਟਨ ਨੂੰ ਨਾ ਬੁਲਾਇਆ ਤੇ ਦਿੱਲੀ ਜਾਂਦੇ ਹੋਏ ਬਾਜਵਾ ਨੂੰ ਨਾਲ ਲੈ ਗਏ। ਫਿਲਹਾਲ ਸਿਆਸੀ ਪੰਡਤਾਂ ਦੀਆਂ ਭਵਿੱਖ ਬਾਣੀਆਂ ਦਾ ਦੌਰ ਜਾਰੀ ਹੈ ਤੇ ਆਉਣ ਵਾਲੇ ਦਿਨਾਂ ‘ਚ ਫੈਸਲਾ ਹੋਵੇਗਾ ਕਿ ਕੌਣ ਕਿਸ ‘ਤੇ ਭਾਰੂ ਪੈਂਦਾ ਹੈ ?

 

0 Reviews

Write a Review

bulandhadmin

Read Previous

ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਦਸਤਾਰ ਦੀ ਤਲਾਸ਼ੀ ਲਾਜ਼ਮੀ

Read Next

ਮਾਂ ਨੇ ਕੁਝ ਰੁਪਇਆਂ ਲਈ ਵੇਚਿਆ ਬੱਚਾ !

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />