ਬਹੁਜਨ ਸਮਾਜ ਪਾਰਟੀ ਵੱਲੋਂ ਹਲਕਾ ਬਾਬਾ ਬਕਾਲਾ ਸਾਹਿਬ ਜਾਂ ਖਡੂਰ ਸਾਹਿਬ ਦੀ ਸ਼ੀਟ ਦਿਤੇ ਜਾਣ ਦੀ ਮੰਗ

55

ਤਰਨ ਤਾਰਨ, 24 ਜੂਨ (ਬੁਲੰਦ ਆਵਾਜ ਬਿਊਰੋ) – ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਪਾਰਟੀ ਦੇ ਦਫਤਰ ਵਿਖੇ ਜਿਲਾ ਜਰਨਲ ਸਕੱਤਰ ਕੰਵਲਜੀਤ ਸਿੰਘ ਗਿਲ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਬਹੁਜਨ ਸਮਾਜ ਪਾਰਟੀ ਦੇ ਜਰਨਲ ਸਕੱਤਰ ਪੰਜਾਬ ਸ੍ਰ ਸਵਿੰਦਰ ਸਿੰਘ ਛੱਜਲਵੱਡੀ ਨੇ ਅਗਾਮੀ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਕਰਦਿਆਂ ਪਾਰਟੀ ਦੀ ਮਜਬੂਤੀ ਲਈ ਵਰਕਰਾਂ ਨੂੰ ਦਿਨ ਰਾਤ ਮਿਹਨਤ ਕਰਨ ਲਈ ਕਿਹਾ। ਇਸ ਦੇ ਨਾਲ ਹੀ ਪਾਰਟੀ ਦੀ ਹਾਈਕਮਾਂਡ ਨੂੰ ਬੇਨਤੀ ਕੀਤੀ ਗਈ ਕਿ ਮਾਝੇ ਦੇ ਇਲਾਕੇ ਵਿਚੋਂ ਖਡੂਰ ਸਾਹਿਬ ਜਾਂ ਬਾਬਾ ਬਕਾਲਾ ਸਾਹਿਬ ਹਲਕਿਆਂ ਤੋਂ ਬਹੁਜਨ ਸਮਾਜ ਪਾਰਟੀ ਨੂੰ ਟਿਕਟ ਦਿਤੀ ਜਾਵੇ। ਪਾਰਟੀ ਦੀ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ , ਪੰਜਾਬ ਦੇ ਇੰਨਚਾਰਜ ਰਣਧੀਰ ਸਿੰਘ ਬੈਨੀਪਾਲ , ਅਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜੀ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਜੇਕਰ ਬਹੁਜਨ ਸਮਾਜ ਪਾਰਟੀ ਨੂੰ ਇਹਨਾਂ ਹਲਕਿਆਂ ਵਿਚੋਂ ਸੀਟ ਦਿਤੀ ਜਾਂਦੀ ਹੈ ਤਾਂ ਵੱਡੀ ਗਿਣਤੀ ਨਾਲ ਜਿਤ ਹਾਸਲ ਕਰਕੇ ਇਹ ਸੀਟ ਬਹੁਜਨ ਸਮਾਜ ਪਾਰਟੀ ਦੀ ਹਾਈ ਕਮਾਂਡ ਦੀ ਝੋਲੀ ਵਿਚ ਪਾਵਾਂਗੇ। ਸਵਿੰਦਰ ਸਿੰਘ ਛੱਜਲਵੱਡੀ ਨੇ ਕਿਹਾ ਕਿ ਲੋਕਸਭਾ ਹਲਕਾ ਖਡੂਰ ਸਾਹਿਬ ਦਾ ਇੰਚਾਰਜ ਬਣਾਇਆ ਗਿਆ ਤਾਂ ਪਾਰਟੀ ਨੂੰ ਹੇਠਲੇ ਪੱਧਰ ਤੇ ਮਜਬੂਤ ਕੀਤਾ ਗਿਆ ਹੈ।

Italian Trulli

ਮੀਟਿੰਗ ਵਿਚ ਹਾਜ਼ਰ ਤਰਨ ਤਾਰਨ ਦੇ ਚਾਰੇ ਵਿਧਾਨ ਸਭਾ ਹਲਕੇ ਜੰਡਿਆਲਾ ਗੁਰੂ ਅਤੇ ਬਾਬਾ ਬਕਾਲਾ ਸਾਹਿਬ ਦੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਆਗੂਆਂ ਦੀ ਮੰਗ ਹੈ ਕਿ ਸਾਡੀ ਇਸ ਮੰਗ ‘ ਤੇ ਸੰਜੀਦਗੀ ਨਾਲ ਵਿਚਾਰ ਕੀਤੀ ਜਾਵੇ । ਅਸੀਂ ਇਸ ਇਲਾਕੇ ਵਿਚ ਬਹੁਤ ਜਲਦੀ ਬਸਪਾ ਦੀ ਇਕ ਵਿਸ਼ਾਲ ਰੈਲੀ ਵੀ ਕਰਾਂਵਾਂਗੇ। ਇਸ ਵਿਚ ਜਿਲਾ ਪ੍ਰੀਸ਼ਦ, ਬਲਾਕ ਸੰਮਤੀ ਮੈਬਰ, ਪੰਚਾਂ/ਸਰਪੰਚਾਂ ਅਤੇ ਦੂਸਰੀਆਂ ਪਾਰਟੀਆਂ ਦੇ ਨਰਾਜ ਚੱਲ ਰਹੇ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਜਾਵੇਗਾ।ਹਾਜ਼ਰ ਆਗੂਆਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਸਵਿੰਦਰ ਸਿੰਘ ਛੱਜਲ ਵੱਡੀ ਦੇ ਨਾਲ ਚਟਾਂਨ ਵਾਘ ਖੜੇ ਹੋਣਗੇ । ਇਸ ਮੋਕੇ ਤੇ ਪ੍ਰਮੁਖ ਆਗੂ ਬਖਸ਼ੀਸ਼ ਸਿੰਘ , ਗੁਰਮੁਖ ਸਿੰਘ ਨਾਗੋਕੇ,ਮੁਖਤਾਰ ਸਿੰਘ ਛਾਪਿਆਂਵਾਲੀ ਪ੍ਰਧਾਨ ਹਲਕਾ ਬਾਬਾ ਬਕਾਲਾ, ਸਕੱਤਰ ਮਲਕੀਤ ਸਿੰਘ ਧਿਆਨਪੁਰ ,ਸੁਖਦੇਵ ਸਿੰਘ ਫੌਜੀ , ਕੁਲਵੰਤ ਸਿੰਘ ਕੰਗ ਪ੍ਰਧਾਨ ਹਲਕਾ ਖਡੂਰ ਸਾਹਿਬ, ਸਕੱਤਰ ਬਲਵੰਤ ਸਿੰਘ , ਸੈਕਟਰ ਪ੍ਰਧਾਨ ਬਲਕਾਰ ਸਿੰਘ ਕੰਗ,ਜੋਧਬੀਰ ਸਿੰਘ ਸਹਿੰਸਰਾ, ਰਿੰਕੂ ਰਈਆ,ਅਜੈਬ ਸਿੰਘ ਪਪੂ,ਬਲਜਿੰਦਰ ਸਿੰਘ , ਦਿਆਲ ਸਿੰਘ ਭੱਟੀ,ਜਸਬੀਰ ਸਿੰਘ ਜਥੇਦਾਰ ,ਕੁਲਵੰਤ ਸਿੰਘ ,ਅਮਰਜੀਤ ਸਿੰਘ,ਜਗਤਾਰ ਸਿੰਘ ਟੇਲਰ,ਦਾਰਾ ਸਿੰਘ,ਮਨਜੀਤ ਸਿੰਘ ਬਾਬਾ ਬਕਾਲਾ,ਤਰਲੋਕ ਸਿੰਘ,ਭਗਵਾਨ ਸਿੰਘ ਨਾਗੋਕੇ,ਸੰਤੋਖ ਸਿੰਘ ਵੇਈਂਪੁਈਂ, ਸੰਦੀਪ ਸਿੰਘ ਫਤਿਆਂਬਾਦ , ਧਰਮਬੀਰ ਸਿੰਘ ਭੈਣੀ, ਲਖਵਿੰਦਰ ਸਿੰਘ ,ਸੁਖਵਿੰਦਰ ਸਿੰਘ,ਜੋਬਨਜੀਤ ਸਿੰਘ ਮੱਲ੍ਹਾ,ਲਾਭ ਸਿੰਘ ਬਿਆਸ,ਗੁਰਪ੍ਰੀਤ ਸਿੰਘ ਧਿਆਨਪੁਰ,ਕੈਪਟਨ ਤਰਸੇਮ ਸਿੰਘ ਬੱਲਸਰਾਂ, ਸੂਬੇਦਾਰ ਰਜਿੰਦਰ ਸਿੰਘ ,ਕੈਪਟਨ ਮੰਗਲ ਸਿੰਘ, ਮਨਦੀਪ ਸਿੰਘ ਝਲਾੜੀ , ਗੁਰਦੇਵ ਸਿੰਘ ਫੇਰੂਮਾਨ , ਗੁਰਪ੍ਰੀਤ ਸਿੰਘ ਉਪਲ,ਸੁਖਚੈਨ ਸਿੰਘ ਮੱਧ ,ਹਰਨੇਕ ਸਿੰਘ ,ਜਸਪਾਲ ਸਿੰਘ,ਕਰਮਜੀਤ ਸਿੰਘ,ਦਲੇਰ ਸਿੰਘ ,ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।