ਬਹੁਜਨ ਸਮਾਜ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਹਲਕਾ ਉੱਤਰੀ ਦੇ ਵਰਕਰਾਂ ਦੀ ਹੋਈ ਮੀਟਿੰਗ

63

ਹਲਕਾ ਇੰਚਾਰਜ ਸ਼ੇਰਗਿੱਲ ਅਤੇ ਬਸਪਾ ਦੇ ਸੂਬਾ ਆਗੂ ਅਟਵਾਲ ਉਚੇਚੇ ਤੌਰ ਤੇ ਪਹੁੰਚੇ

Italian Trulli

ਅੰਮ੍ਰਿਤਸਰ, 19 ਜੁਲਾਈ (ਗਗਨ) – ਵਿਧਾਨ ਹਲਕਾ ਉੱਤਰੀ ਦੇ ਸਾਬਕਾ ਕੌਂਸਲਰ ਰਸਪਾਲ ਸਿੰਘ ਬੱਬੂ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕ‍ਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦੀ ਹੰਗਾਮੀ ਮੀਟਿੰਗ ਸ੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਮੀਤ ਪ੍ਰਧਾਨ ਪੰਜਾਬ ਬੀਬੀ ਜਸਵਿੰਦਰ ਕੌਰ ਸੋਹਲ ਦੀ ਪ੍ਰਧਾਨਗੀ ਹੇਠ ਹੋਈ,ਜਿਸ ਵਿੱਚ ਗਠਜੋੜ ਦੇ ਸੰਭਾਵੀ ਉਮੀਦਵਾਰ ਇੰਜੀ: ਗੁਰਬਖਸ਼ ਸਿੰਘ ਸ਼ੇਰਗਿੱਲ ਅਤੇ ਬਹੁਜਨ ਸਮਾਜ ਪਾਰਟੀ ਦੇ ਜਰਨਲ ਸਕੱਤਰ (ਪੰਜਾਬ) ਮਨਜੀਤ ਸਿੰਘ ਅਟਵਾਲ ਵਿਸੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਉਕਤ ਆਗੂਆਂ ਨੇ ਦੋਵਾਂ ਪਾਰਟੀਆਂ ਦੇ ਵਰਕਰਾਂ ਨੂੰ ਆਪਸੀ ਤਾਲਮੇਲ ਬਣਾਕੇ ਕਿ ਬੂਥ ਪੱਧਰ ਤਕ ਦੇ ਦੋਵਾਂ ਪਾਰਟੀਆਂ ਦੇ ਢਾਂਚੇ ਨੂੰ ਮਜਬੂਤ ਕਰਨ ਅਤੇ ਕਾਂਗਰਸ ਸਰਕਾਰ ਦੇ ਪਿਛਲੇ ਸਾਢੇ ਚਾਰ ਸਾਲ ਦੀ ਨਿਕੰਮੀ ਕਾਰਗੁਜ਼ਾਰੀ ਤੇ ਗੁਟਕਾ ਸਾਹਿਬ ਦੀ ਸੌਂਹ ਖਾ ਕੇ ਪੰਜਾਬ ਦੇ ਲੋਕਾਂ ਨੂੰ ਲਾਏ ਝੂਠੇ ਲਾਰੇ ਅਤੇ ਹੋਰ ਇਸ ਕਾਂਗਰਸ ਸਰਕਾਰ ਦੇ ਲੋਕ ਮਾਰੂ ਫੈਸਲਿਆਂ ਤੋਂ ਜਾਣੂ ਕਰਵਾਉਣ ਤੋਂ ਇਲਾਵਾ ਦੋਵਾਂ ਪਾਰਟੀਆਂ ਦੀ ਮਜਬੂਤੀ ਵਿਚਾਰ ਚਰਚਾ ਕੀਤੀ ਗਈ।ਇਸ ਮੌਕੇ ਮੈਡਮ ਸਿੰਮੀ ਕੌਰ ਜੀ ਨੂੰ ਵਾਰਡ ਨੰਬਰ 15 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਅਮਰਜੀਤ ਸਿੰਘ ਬਾਬਾ,ਤਿਲਕ ਰਾਜ,ਇੰਜੀ: ਰਾਮ ਸਿੰਘ,ਜਗਜੀਤ ਸਿੰਘ,ਬੀਬੀ ਗੁਰਮੀਤ ਕੌਰ,ਬੀਬੀ ਰਜਨੀ,ਬੀਬੀ ਚੰਚਲ ਰਾਣੀ, ਕਸਮੀਰ ਸਿੰਘ,ਹਰਜੀਤ ਸਿੰਘ ਅਬਦਾਲ,ਮਨਧੀਰ ਸਿੰਘ ਆਦਿ ਵੀ ਹਾਜ਼ਰ ਸਨ।