ਬਸਪਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ 20 ਸਤੰਬਰ ਨੂੰ ਅੰਮ੍ਰਿਤਸਰ ਮਨਾਏਗੀ – ਅਟਵਾਲ

42

ਅੰਮ੍ਰਿਤਸਰ, 14 ਸਤੰਬਰ (ਗਗਨ) – ਬਹੁਜਨ ਸਮਾਜ ਪਾਰਟੀ ਜਿਲਾ ਅਮ੍ਰਿੰਤਸਰ ਸ਼ਹਿਰੀ ਦੀ ਹੰਗਾਮੀ ਮੀਟਿੰਗ ਜਿਲਾ ਪ੍ਰਧਾਨ ਤਰਸੇਮ ਸਿੰਘ ਭੋਲਾ ਦੀ ਅਗਵਾਈ ਵਿੱਚ ਹਲਕਾ ਕੇਂਦਰੀ ਦੇ ਇਲਾਕਾ ਮੂਲੇਚੱਕ ਵਿਖੇ ਜਿਲਾ ਇੰਚਾਰਜ ਪ੍ਰਿੰਸੀਪਲ ਨਰਿੰਦਰ ਸਿੰਘ ਦੇ ਗ੍ਰਹਿ ਵਿਖੇ ਹੋਈ,ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ ਪਹੁੰਚੇ।ਮੀਟਿੰਗ ਨੂੰ ਸੰਬੋਧਨ ਕਰਦਿਆਂ ਅਟਵਾਲ ਨੇ ਕਿਹਾ ਹੈ ਕਿ ਬਹੁਜਨ ਸਮਾਜ ਪਾਰਟੀ ਵੱਲੋ ਪੰਜਾਬ ਵਿੱਚ ਸਤੰਬਰ ਦਾ ਮਹੀਨਾ ਸ੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਕੀਤਾ ਗਿਆ ਹੈ।ਜਿਸ ਨੂੰ ਲੈ ਕੇ ਪਾਰਟੀ ਵੱਲੋ ਪੰਜਾਬ ਦੇ ਵੱਖ ਵੱਖ ਜਿਲਿਆ ਵਿੱਚ ਪ੍ਰੋਗਰਾਮ ਕੀਤੇ ਜਾ ਰਹੇ ਹਨ।ਉਹਨਾਂ ਕਿਹਾ ਹੈ ਕਿ ਜਿਲਾ ਅਮ੍ਰਿੰਤਸਰ ਦਾ ਇਹ ਪ੍ਰੋਗਰਾਮ ਹਲਕਾ ਕੇਂਦਰੀ ਵਿੱਚ ਦਾਣਾ ਮੰਡੀ ਭਗਤਾ ਵਾਲਾ ਵਿਖੇ 20 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ।

Italian Trulli

ਇਸ ਪ੍ਰੋਗਰਾਮ ਵਿੱਚ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸ ਜਸਵੀਰ ਸਿੰਘ ਗੜੀ ਜੀ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ।ਉਹਨਾਂ ਕਿਹਾ ਕਿ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਜਿਲਾ ਪ੍ਰਧਾਨ ਤਰਸੇਮ ਸਿੰਘ ਭੋਲਾ ਦੀ ਅਗਵਾਈ ਵਿੱਚ 7 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਸੰਬੰਧੀ ਵੱਖ ਵੱਖ ਹਲਕਿਆਂ ਵਿੱਚ ਲੀਡਰਾਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜੌਨ ਇੰਚਾਰਜ ਤਾਰਾ ਚੰਦ ਭਗਤ, ਗੁਰਬਕਸ ਮਹਿ, ਜਿਲਾ ਇੰਚਾਰਜ ਇੰਜੀ: ਅਮਰੀਕ ਸਿੰਘ ਸਿੱਧੂ ਜਿਲਾ ਇੰਚਾਰਜ ਪ੍ਰਿੰਸੀ: ਨਰਿੰਦਰ ਸਿੰਘ ਜਿਲਾ ਇੰਚਾਰਜ ਰਣਬੀਰ ਸਿੰਘ ਰਾਣਾ,ਜਿਲਾ ਇੰਚਾਰਜ ਸੁਰਜੀਤ ਸਿੰਘ ਭੈਲ , ਜਿਲਾ ਸੈਕਟਰੀ ਪਰਮਜੀਤ ਸਿੰਘ ਸ਼ੰਕਰ, ਰਤਨ ਸਿੰਘ,ਜਿਲਾ ਜਰਨਲ ਸਕੱਤਰ ਮੁਕੇਸ਼ ਕੁਮਾਰ,ਜਿਲਾ ਸੈਕਟਰੀ ਬਲਜੀਤ ਸਿੰਘ,ਹਲਕਾ ਪ੍ਰਧਾਨ ਵੱਸਣ ਸਿੰਘ ਕਾਲਾ,ਬਲਵਿੰਦਰ ਸਿੰਘ ਨਁਥੂਪੁਰ,ਲਲਿਤ ਗੋਤਮ, ਅਸ਼ਵਨੀ ਸਿਰੰਜਨ,ਸੁਖਦੇਵ ਸਿੰਘ ਰਾਜੋਕੇ,ਜਤਿੰਦਰ ਸਿੰਘ ਕੰਡਾ,ਅਜੀਤ ਸਿੰਘ ਫੌਜੀ,ਹਰਚੰਦ ਸਿੰਘ ਬਿੱਟੂ, ਮੰਗਲ ਸਿੰਘ ਸਹੋਤਾ ਆਦਿ ਹਾਜ਼ਰ ਸਨ।