ਸਾਬਕਾ ਕੌਂਸਲਰ ਬੀਬੀ ਦਲਵੀਰ ਕੌਰ ਬਸਪਾ ਅਕਾਲੀ ਦਲ ਗਠਜੋੜ ਦੇ ਹੋਣਗੇ ਸਾਂਝੇ ਉਮੀਦਵਾਰ
ਅੰਮ੍ਰਿਤਸਰ, 10 ਅਕਤੂਬਰ (ਗਗਨ) – ਬਹੁਜਨ ਸਮਾਜ ਪਾਰਟੀ ਦੇ ਸੂਬਾ ਦਫਤਰ ਜਲੰਧਰ ਵਿੱਚ ਹੋਏ ਇਕ ਸਾਦੇ ਸਮਾਗਮ ਦੌਰਾਨ ਅੰਮ੍ਰਿਤਸਰ ਦੇ ਵਾਰਡ ਨੰਬਰ 65 ਦੀ ਸਾਬਕਾ ਕੌਂਸਲਰ ਬੀਬੀ ਦਲਵੀਰ ਕੌਰ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਭਾਰੀ ਸ੍ਰੀ ਰਣਧੀਰ ਸਿੰਘ ਬੈਨੀਪਾਲ ਅਤੇ ਸੂਬਾ ਪ੍ਰਧਾਨ ਸ੍ਰ ਜਸਵੀਰ ਸਿੰਘ ਗੜ੍ਹੀ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਉਹਨਾਂ ਨੂੰ ਹਲਕਾ ਕੇਂਦਰੀ ਵਿਧਾਨ ਸਭਾ ਅੰਮ੍ਰਿਤਸਰ ਦਾ ਹਲਕਾ ਇੰਚਾਰਜ ਥਾਪਿਆ ਗਿਆ ਅਤੇ ਆਉਦੀਂਆ ਵਿਧਾਨ ਸਭਾ ਚੋਣਾਂ ਵਿੱਚ ਉਹ ਹਲਕਾ ਕੇਂਦਰੀ ਵਿਧਾਨ ਸਭਾ ਅੰਮ੍ਰਿਤਸਰ ਤੋਂ ਬਸਪਾ ਅਕਾਲੀ ਦਲ ਗਠਜੋੜ ਦੇ ਸਾਂਝੇ ਉਮੀਦਵਾਰ ਵਜੋਂ ਉਹ ਚੋਣ ਲੜਨਗੇ।ਇਸ ਮੌਕੇ ਤੇ ਪੰਜਾਬ ਜਰਨਲ ਸਕੱਤਰ ਮਨਜੀਤ ਸਿੰਘ ਅਟਵਾਲ, ਡਾ ਨੱਛਤਰਪਾਲ ਇੰਚਾਰਜ ਹਲਕਾ ਨਵਾਂਸ਼ਹਿਰ, ਐਡਵੋਕੇਟ ਬਲਵਿੰਦਰ ਕੁਮਾਰ ਇੰਚਾਰਜ ਹਲਕਾ ਕਰਤਾਰਪੁਰ, ਗੁਰਲਾਲ ਸਿੰਘ ਸੈਲਾਂ ਜਰਨਲ ਸਕੱਤਰ ਪੰਜਾਬ, ਵਿਜੈ ਯਾਦਵ ਜਿਲ੍ਹਾ ਪ੍ਰਧਾਨ ਜਲੰਧਰ, ਪਰਮਜੀਤ ਮੱਲ ਦਫਤਰ ਸਕੱਤਰ, ਜਿਲ੍ਹਾ ਇੰਚਾਰਜ ਪ੍ਰਿੰਸੀਪਲ ਨਰਿੰਦਰ ਸਿੰਘ, ਹਲਕਾ ਪ੍ਰਧਾਨ ਵੱਸਣ ਸਿੰਘ ਕਾਲਾ ਅਤੇ ਬਸਪਾ ਦੇ ਜਿਲ੍ਹਾ (ਸਹਿਰੀ) ਪ੍ਰਧਾਨ ਤਾਰਾ ਚੰਦ ਭਗਤ, ਮੰਗਲ ਸਿੰਘ ਸਹੋਤਾ ਤੋਂ ਇਲਾਵਾ ਹੋਰ ਵੀ ਅੰਮ੍ਰਿਤਸਰ ਤੋਂ ਬਸਪਾ ਵਰਕਰ ਅਤੇ ਸਮਰਥਕ ਮੌਜੂਦ ਸਨ।