More

  ਬਸਪਾ ਦੇ ਸੂਬਾਈ ਆਗੂ ਇੰਜੀ: ਸ਼ੇਰਗਿੱਲ ਨੂੰ ਜਿਲ੍ਹਾ ਅੰਮ੍ਰਿਤਸਰ, ਤਰਨਤਾਰਨ ਦਾ ਇੰਚਾਰਜ ਨਿਯੁਕਤ ਕੀਤਾ ਗਿਆ

  ਅੰਮ੍ਰਿਤਸਰ, 17 ਅਕਤੂਬਰ (ਗਗਨ) – ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਦਫ਼ਤਰ ਜਲੰਧਰ ਵਿਖੇ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰਾਂ ਦੀ ਅਹਿਮ ਮੀਟਿੰਗ ਹੋਈ।ਜਿਸ ਵਿੱਚ ਬਸਪਾ ਦੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਪਾਲ,ਪੰਜਾਬ ਦੇ ਇੰਚਾਰਜ ਵਿਪਨ ਕੁਮਾਰ,ਅਤੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੱਲੋ ਪਾਰਟੀ ਦੀ ਮਜਬੂਤੀ ਲਈ ਅਤੇ ਪਾਰਟੀ ਅੰਦਰ ਅਨੁਸਾਸ਼ਨ ਨੂੰ ਬਰਕਰਾਰ ਰੱਖਣ ਸੰਬੰਧੀ ਪੰਜਾਬ ਪੱਧਰ ਦੇ ਪਾਰਟੀ ਨੂੰ ਸਮਰਪਿਤ ਅਹੁਦੇਦਾਰਾਂ ਦੀਆਂ ਜਿਲ੍ਹਾ ਪੱਧਰੀ ਡਿਊਟੀਆਂ ਲਗਾ ਕੇ ਉਨ੍ਹਾਂ ਨੂੰ ਜਿੰਮੇਵਾਰੀਆ ਵੰਡੀਆਂ ਗਈਆਂ ਹਨ।ਜਿਸ ਵਿੱਚ ਜਿਲ੍ਹਾ ਅੰਮ੍ਰਿਤਸਰ ਅਤੇ ਤਰਨਤਾਰਨ ਦੀ ਜਿੰਮੇਵਾਰੀ ਸੂਬਾ ਜਰਨਲ ਸਕੱਤਰ ਗੁਰਬਖਸ ਸਿੰਘ ਸ਼ੇਰਗਿੱਲ ਨੂੰ ਉਨ੍ਹਾਂ ਵੱਲੋ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸੌਂਪੀ ਗਈ ਹੈ।ਇਸ ਨਿਯੁਕਤੀ ਸੰਬੰਧੀ ਦੋਵਾਂ ਜਿਲ੍ਹਿਆ ਦੇ ਅਹੁਦੇਦਾਰਾਂ ਵੱਲੋ ਭਰਪੂਰ ਸਵਾਗਤ ਕਰਦਿਆਂ ਬਸਪਾ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img