More

  ਬਸਪਾ ਇਕਾਈ ਅੰਮ੍ਰਿਤਸਰ ਵਲੋ ‘ਭੁੱਲ ਸੁਧਾਰ ਰੈਲੀ’ ਦਾ ਪੋਸਟਰ ਕੀਤਾ ਗਿਆ ਰਿਲੀਜ਼  

  9 ਅਕਤੂਬਰ ਨੂੰ ਬਾਬੂ ਕਾਂਸੀ ਰਾਮ ਜੀ ਦੇ ਪ੍ਰੀ-ਨਿਰਵਾਣ ਦਿਵਸ ਤੇ ਜਲੰਧਰ ਵਿਖੇ ਇਤਿਹਾਸਕ ਰੈਲੀ ਹੋਵੇਗੀ – ਅਟਵਾਲ, ਭਗਤ

  ਅੰਮ੍ਰਿਤਸਰ, 6 ਅਕਤੂਬਰ (ਗਗਨ) – ਬਹੁਜਨ ਸਮਾਜ ਪਾਰਟੀ ਦੀ ਹੰਗਾਮੀ ਮੀਟਿੰਗ ਜਿਲਾ ਪ੍ਰਧਾਨ ਸ਼ਹਿਰੀ ਤਾਰਾ ਚੰਦ ਭਗਤ ਦੀ ਅਗਵਾਈ ਹੇਠ ਰਣਜੀਤ ਐਵੀਨਿਊ ਵਿਖੇ ਹੋਈ ਜਿਸ ਵਿੱਚ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ ਮੁੱਖ ਤੌਰ ਤੇ ਪਹੁੰਚੇ, ਮੀਟਿੰਗ ਨੂੰ ਸੰਬੋਧਨ ਕਰਦਿਆਂ ਅਟਵਾਲ ਨੇ ਕਿਹਾ ਹੈ ਕਿ ਬਾਮਸੇਫ, ਡੀ ਐਸ ਫੋਰ ਅਤੇ ਬਸਪਾ ਦੇ ਸੰਸਥਾਪਕ ਸਾਹਿਬ ਸ੍ਰੀ ਕਾਸ਼ੀ ਰਾਮ ਜੀ ਦੇ ਪਰਿ ਨਿਰਵਾਣ ਦਿਵਸ ਤੇ 9 ਅਕਤੂਬਰ ਨੂੰ ਗਠਬੰਧਨ ਵਲੋਂ ਸਾਝੇ ਤੌਰ ਤੇ ” ਭੁੱਲ ਸੁਧਾਰ ਰੈਲੀ ” ਜਲੰਧਰ ਵਿਖੇ ਨੇੜੇ ਡੀ ਏ ਵੀ ਯੂਨੀਵਰਸਿਟੀ ਜਲੰਧਰ, ਪਠਾਨਕੋਟ ਰੋੜ ਤੇ ਰੱਖੀ ਗਈ ਹੈ, ਜਿਸ ਵਿੱਚ ਪਹੁੰਚ ਰਹੇ ਮੁੱਖ ਬੁਲਾਰੇ ਸ ਸੁਖਬੀਰ ਸਿੰਘ ਬਾਦਲ ਕੌਮੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ੍ਰੀ ਰਣਧੀਰ ਸਿੰਘ ਬੈਨੀਪਾਲ ਇੰਚਾਰਜ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ, ਸ੍ਰੀ ਵਿਪੁਲ ਕੁਮਾਰ ਇੰਚਾਰਜ ਪੰਜਾਬ ਅਤੇ ਪ੍ਰਧਾਨਗੀ ਸੂਬਾ ਪ੍ਰਧਾਨ ਬਸਪਾ ਸ ਜਸਵੀਰ ਸਿੰਘ ਗੜੀ ਜੀ ਕਰਨਗੇ, ਇਸ ਮੋਕੇ ਰੈਲੀ ਦਾ ਪੋਸਟਰ ਰਿਲੀਜ਼ ਕੀਤਾ ਗਿਆ ਅਤੇ ਰੈਲੀ ਨੂੰ ਕਾਮਯਾਬ ਕਰਨ ਲਈ ਹਲਕੇ ਵਾਈਜ ਲੀਡਰਾਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।

  ਅਟਵਾਲ ਨੇ ਕਿਹਾ ਹੈ ਕਿ 9 ਅਕਤੂਬਰ ਦੀ ਰੈਲੀ ਨੂੰ ਲੈ ਕੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ, ਲੋਕ ਸਭਾ ਅਮ੍ਰਿੰਤਸਰ ਤੋ ਗੱਡੀਆਂ ਦਾ ਵੱਡਾ ਕਾਫਲਾ ਰੈਲੀ ਲਈ ਰਵਾਨਾ ਹੋਵੇਗਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਭੈਲ ਜੌਨ ਇੰਚਾਰਜ, ਜਿਲਾ ਇੰਚਾਰਜ ਇੰਜੀਨੀਅਰ ਅਮਰੀਕ ਸਿੰਘ ਸਿੱਧੂ, ਜਿਲਾ ਇੰਚਾਰਜ ਪ੍ਰਿੰਸੀਪਲ ਨਰਿੰਦਰ ਸਿੰਘ ਜਿਲਾ ਇੰਚਾਰਜ ਬਲਵੰਤ ਕਹਿਰਾ,ਜਿਲਾ ਮੀਤ ਪ੍ਰਧਾਨ ਜਗਦੀਸ਼ ਦੁੱਗਲ, ਜਿਲਾ ਜਰਨਲ ਸਕੱਤਰ ਮੁਕੇਸ਼ ਕੁਮਾਰ,ਜਿਲਾ ਸੈਕਟਰੀ ਬਲਜੀਤ ਸਿੰਘ, ਹਲਕਾ ਪ੍ਰਧਾਨ ਵੱਸਣ ਸਿੰਘ ਕਾਲਾ, ਬਲਵਿੰਦਰ ਸਿੰਘ ਨਁਥੂ ਪੁਰ, ਰਜੇਸ਼ ਕੌਸ਼ਿਕ, ਗੁਰਮੀਤ ਸਿੰਘ ਸੈਣੀ ,ਸੁਖਦੇਵ ਸਿੰਘ ਰਾਜੋਕੇ, ਚਮਨ ਲਾਲ ਭਗਤ, ਬੌਬੀ ਗਿੱਲ, ਅਜੀਤ ਸਿੰਘ ਐਫ ਸੀ ਆਈ ਆਦਿ ਹਾਜ਼ਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img