More

  ਬਸਪਾ ਅਤੇ ਅਕਾਲੀ ਦਲ ਵੱਲੋ ਵਰਕਰਾਂ ਨੂੰ ਲਾਮਬੰਦ ਕਰਨ ਲਈ ਹਲਕਾਵਾਰ ਮੀਟਿੰਗਾ ਸੁਰੂ

  ਅੰਮ੍ਰਿਤਸਰ, 24 ਜੂਨ (ਗਗਨ ਅਜੀਤ ਸਿੰਘ) – ਸ੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਬੰਧਨ ਦੇ ਆਗੂਆ ਵੱਲੋ ਵਿਧਾਨ ਸਭਾ ਚੋਣਾਂ 2022 ਨੂੰ ਲੈਕੇ ਜਿੱਤਣ ਜਿਤਾਉਣ ਲਈ ਅਤੇ ਪੰਜਾਬ ਵਿੱਚ ਮਜਬੂਤ ਸਰਕਾਰ ਬਣਾਉਣ ਲਈ ਵਰਕਰਾਂ ਨੂੰ ਲਾਮਬੰਦ ਕਰਨ ਸੰਬੰਧੀ ਹਲਕਿਆਂ/ਲੋਕ ਸਭਾ ਪੱਧਰ ਦੇ ਪ੍ਰਮੁਖ ਆਗੂਆਂ ਵੱਲੋ ਹਲਕਾਵਾਰ ਮੀਟਿੰਗਾਂ ਦਾ ਸਿਲਸਿਲਾ ਪੂਰੇ ਜੋਰਾ ਤੇ ਜਾਰੀ ਕਰ ਦਿੱਤਾ ਗਿਆ ਹੈ।ਪੱਤਰਕਾਰਾਂ ਨੂੰ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਬਸਪਾ ਆਗੂਆਂ ਨੇ ਦੱਸਿਆ ਕਿ ਇਸੇ ਹੀ ਸੰਬੰਧ ਵਿੱਚ ਅਜ ਅਕਾਲੀ ਦਲ ਬਾਦਲ ਅਤੇ ਬਸਪਾ ਦੇ ਪ੍ਰਮੁਖ ਆਗੂ ਜਥੇਦਾਰ ਗੁਲਜਾਰ ਸਿੰਘ ਰਣੀਕੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਮਨਜੀਤ ਸਿੰਘ ਅਟਵਾਲ ਸੂਬਾ ਜਨਰਲ ਸਕੱਤਰ ਇੰਚਾਰਜ ਲੋਕ ਸਭਾ ਹਲਕਾ ਅਮ੍ਰਿੰਤਸਰ ਵੱਲੋ ਪਿੰਡ ਪੱਧਰ ਤੇ ਸਾਂਝੀਆ ਮੀਟਿੰਗਾ ਕਰਨ ਦਾ ਫੈਸਲਾ ਕੀਤਾ ਗਿਆ ਹੈ।

  ਤਾਂ ਜੋ ਲੋਕਾਂ ਨੂੰ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋ ਜਾਣੂ ਕਰਵਾਇਆ ਜਾਵੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਵਿੱਚ ਲੋਕਾਂ ਦੇ ਭਲੇ ਵਾਲੀ ਗਠਬੰਧਨ ਦੀ ਮਜਬੂਤ ਸਰਕਾਰ ਬਣਾਉਣ ਸਕੇ।ਇਸ ਮੌਕੇ ਬਸਪਾ ਦੇ ਜੋਨ ਇੰਚਾਰਜ ਅਤੇ ਜਿਲ੍ਹਾ ਸਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਤਾਰਾ ਚੰਦ ਭਗਤ,ਹਰਜੀਤ ਸਿੰਘ ਗਿੱਲ ਪ੍ਰਧਾਨ ਹਲਕਾ ਉੱਤਰੀ, ਜਤਿੰਦਰ ਸਿੰਘ ਅਤੇ ਰਤਨ ਸਿੰਘ ਸਕੱਤਰ ਅਮ੍ਰਿੰਤਸਰ ਦਿਹਾਤੀ, ਬਲਜੀਤ ਸਿੰਘ ਰੰਘਰੇਟਾ ਕੈਸੀਅਰ,ਸਤਨਾਮ ਸਿੰਘ ਮੂਧਲ,ਅਕਾਲੀ ਆਗੂ ਠੇਕੇਦਾਰ ਭਜਨ ਸਿੰਘ,ਹੈਪੀ ਭੀਲ, ਝਿਰਮਲ ਸਿੰਘ ਸੰਧੂ,ਪਰਮਪਾਲ ਸਿੰਘ ਪੀ ਏ ਆਦਿ ਵੀ ਹਾਜ਼ਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img