ਬਸਪਾ-ਅਕਾਲੀ ਦਲ ਦੀ ਸਰਕਾਰ ਬਣਨ ਤੇ ਲੋਕਾਂ ਦੀਆਂ ਮੁਸਕਲਾ ਦਾ ਪਹਿਲ ਤੇ ਹੋਵੇਗਾ ਹਲ – ਇੰਜੀ: ਸ਼ੇਰਗਿੱਲ

112

ਅੰਮ੍ਰਿਤਸਰ, 28 ਜੁਲਾਈ (ਗਗਨ) – ਬਹੁਜਨ ਸਮਾਜ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਦੀ ਇਕ ਹੰਗਾਮੀ ਮੀਟਿੰਗ ਇੰਦਰਾ ਕਲੋਨੀ ਮਜੀਠਾ ਰੋਡ ਵਿਖੇ ਪਾਸਟਰ ਅਸ਼ੋਕ ਰਵੀ ਦੀ ਪ੍ਰਧਾਨਗੀ ਹੇਠ ਹੋਈ,ਜਿਸ ਵਿੱਚ ਗਠਜੋੜ ਦੇ ਹਲਕਾ ਉੱਤਰੀ ਤੋਂ ਸੰਭਾਵੀ ਉਮੀਦਵਾਰ ਇੰਜ: ਗੁਰਬਖਸ਼ ਸਿੰਘ ਸੇਰਗਿੱਲ ਉਚੇਚੇ ਤੌਰ ਤੇ ਸਾਮਲ ਹੋਏ। ਇੰਜੀ: ਸ਼ੇਰਗਿੱਲ ਵੱਲੋ ਹਲਕਾ ਉੱਤਰੀ ਵਿੱਚ ਬਸਪਾ ਦੀ ਮਜਬੂਤੀ ਨੂੰ ਲੈਕੇ ਲੋਕ ਮਿਲਣੀ ਹਰ ਰੋਜ ਦੇ ਨਾਮ ਨਾਲ ਅਰੰਭੇ ਪ੍ਰੋਗਰਾਮ ਦੌਰਾਨ ਇਲਾਕੇ ਦੇ ਲੋਕਾਂ ਦੀਆਂ ਮੁਸਕਲਾ ਸੁਣੀਆਂ ਜਿਸ ਵਿੱਚ ਇਲਾਕੇ ਦੇ ਲੋਕਾਂ ਨੇ ਬਿਜਲੀ,ਪਾਣੀ, ਵਧ ਰਹੀ ਅਥਾਹ ਮਹਿੰਗਾਈ ਅਤੇ ਹੋਰ ਆ ਰਹੀਆਂ ਬਹੁਤ ਸਾਰੀਆਂ ਮੁਸ਼ਕਲਾਂ ਤੋ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ। ਮੀਟਿੰਗ ਦੌਰਾਨ ਬਲਦੇਵ ਸਿੰਘ ਨੇ ਕਿਹਾ ਕਿ ਲੋਕ ਮਹਿੰਗਾਈ ਨਾਲ ਪਿੱਸ ਰਹੇ ਹਨ,ਮਹਿੰਗਾਈ ਦਿਨ ਬਦਿਨ ਵੱਧਦੀ ਜਾ ਰਹੀ ਹੈ ਅਤੇ ਕਾਂਗਰਸ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀ ਹੈ।

Italian Trulli

ਲੋਕ ਦੋ ਟਾਈਮ ਦੀ ਰੋਟੀ ਰੋਜ਼ੀ ਤੋ ਵੀ ਆਤਰ ਬੈਠੇ ਹਨ।ਹਰੇਕ ਵਰਗ ਸਰਕਾਰ ਤੋ ਅਤਿਅੰਤ ਦੁੱਖੀ ਹੋ ਕੇ ਸੜਕਾਂ ਦੇ ਉੱਤਰ ਰੋਸ ਪ੍ਰਦਰਸ਼ਨ ਕਰ ਰਿਹਾ ਹੈ।ਮੁਲਾਜ਼ਮਾ ਅਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤੇ ਦੀਆਂ ਕਿਸਤਾ ਬੰਦ ਕਰ ਦਿਤੀਆਂ ਗਈਆਂ ਹਨ, ਨਵੇ ਸਕੇਲ ਦੇਣ ਤੋਂ ਸਰਕਾਰ ਕੰਨੀ ਕਤਰਾਅ ਰਹੀ ਹੈ।ਕਾਗਰਸ ਦੇ ਰਾਜ ਵਿੱਚ ਸਭ ਲੋਕ ਦੁਖੀ ਹਨ।ਇਸ ਮੌਕੇ ਬਸਪਾ ਆਗੂ ਇੰਜੀ: ਗੁਰਬਖਸ਼ ਸਿੰਘ ਸੇਰਗਿੱਲ ਨੇ ਇਲਾਕਾ ਨਿਵਾਸੀਆ ਨੂੰ ਵਿਸਵਾਸ਼ ਦਿਵਾਇਆ ਕਿ ਤੁਸੀ ਤਗੜੇ ਹੋ ਕੇ ਬਹੁਜਨ ਸਮਾਜ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਗਠਜੋੜ ਦੀ ਸਰਕਾਰ ਬਣਾਓ ਇਲਾਕੇ ਦੀਆਂ ਅਤੇ ਬਾਕੀ ਮੁਸਕਲਾਂ ਪਹਿਲ ਦੇ ਅਧਾਰ ਤੇ ਹੱਲ ਕੀਤੀਆ ਜਾਣਗੀਆ।ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਵੇਲੇ ਪੰਜਾਬ ਦੇ ਲੋਕਾਂ ਨੂੰ ਦਿੱਤੀਆ ਅਥਾਹ ਸਹੂਲਤਾਂ ਕਾਂਗਰਸ ਸਰਕਾਰ ਵੱਲੋ ਬੰਦ ਕੀਤੀਆਂ ਗਈਆਂ ਹਨ, ਤੋਂ ਇਲਾਵਾ ਹੋਰ ਵਿਕਾਸ ਦੇ ਰੁਕੇ ਕੰਮ ਗਠਜੋੜ ਦੀ ਸਰਕਾਰ ਬਣਨ ਤੇ ਦੁਬਾਰਾ ਸੁਰੂ ਕੀਤੇ ਜਾਣਗੇ।ਮੀਟਿੰਗ ਵਿੱਚ ਮਨਧੀਰ ਸਿੰਘ, ਵਿਕਰਮ ਸਿੰਘ,ਇੰਜੀ: ਰਾਮ ਸਿੰਘ, ਸਰਬਜੀਤ ਸਿੰਘ, ਬਿੱਟੂ,ਇੰਜ ਹਰਭਜਨ ਸਿੰਘ ਰਿਟਾਇਰ ਐੱਸ ਡੀ ਉ ਆਦਿ ਵੀ ਹਾਜ਼ਰ ਸਨ।