More

    ਬਲੈਰੋ ਪਿਕਅੱਪ ਗੱਡੀ ਨੇ ਕੁਚਲੀ ਮਹਿਲਾ, ਮੌਕੇ ਤੇ ਹੋਈ ਮੌਤ

    ਲੜਕੀ ਨਾ ਕਰ ਰਿਹਾ ਸੀ ਛੇੜਛਾੜ

    ਸ੍ਰੀ ਮੁਕਤਸਰ ਸਾਹਿਬ, 22 ਨਵੰਬਰ (ਅਵਤਾਰ ਮਰਾੜ੍ਰ ) – ਸ੍ਰੀ ਮੁਕਤਸਰ ਸਾਹਿਬ ਦੇ ਕੱਚਾ ਭਾਗਸਰ ਰੋਡ ਤੇ ਅੱਜ ਸਵੇਰ ਵੇਲੇ ਘਟਨਾ ਵਾਪਰਨ ਨਾਲ ਇਕ ਪੈਂਤੀ ਸਾਲਾ ਔਰਤ ਬੰਤੀ ਦੇਵੀ ਦੀ ਮੌਤ ਦਾ ਸਮਾਚਾਰ ਮਿਲਿਆ ਹੈ ਜਾਣਕਾਰੀ ਦਿੰਦੇ ਹੋਏ ਮਹਿਲਾ ਦੇ ਪਤੀ ਵਰਿੰਦਰ ਨੇ ਦੱਸਿਆ ਕਿ ਮੇਰੇ ਘਰਵਾਲੀ ਬੰਤੀ ਦੇਵੀ ਅਤੇ ਮੇਰੀ ਲੜਕੀ ਸਵੇਰ ਵੇਲੇ ਦਾਣਾ ਮੰਡੀ ਵਿਖੇ ਕੰਮ ਕਰਨ ਲਈ ਜਾਂਦੀਆਂ ਹਨ ਤਾਂ ਜਦ ਉਹ ਬੰਗਾ ਰੋਡ ਤੇ ਮੰਡੀ ਦੇ ਨੇਡ਼ੇ ਪਹੁੰਚੀਆ ਤਾਂ ਇਕ ਬਲੈਰੋ ਪਿਕਅੱਪ ਗੱਡੀ ਆਈ ਅਤੇ ਉਸ ਵਿੱਚ ਸਵਾਰ ਮੇਰੀ ਲੜਕੀ ਨਾਲ ਛੇੜਛਾੜ ਕਰਨ ਲੱਗੇ । ਜਦ ਮੇਰੇ ਪਤਨੀ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਹੱਥੋਪਾਈ ਹੋਣ ਲੱਗ ਪਏ ।ਇਸ ਖਿੱਚਾਧੂਹੀ ਵਿਚ ਬਲੈਰੋ ਪਿਕਅੱਪ ਗੱਡੀ ਭਜਾ ਕੇ ਲੈ ਕੇ ਜਾਣ ਲੱਗੇ ਤਾਂ ਮੇਰੀ ਘਰਵਾਲੀ ਬੰਤੀ ਦੇਵੀ ਗੱਡੀ ਹੇਠ ਆ ਗਈ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ।ਬਲੈਰੋ ਪਿਕਅੱਪ ਗੱਡੀ ਦੀ ਫੋਟੋ ਆ਼਼ਸ ਪਾਸ ਦੇ ਕੈਮਰੇ ਵਿੱਚ ਕੈਦ ਹੋ ਗਈ।ਇਸ ਘਟਨਾ ਦੀ ਜਾਣਕਾਰੀ ਮਿਲ਼ਦੇ ਹੀ ਬੱਸ‌ ਅੱਡਾ ਚੌਕੀ ਇੰਚਾਰਜ ਅਤੇ ਇੰਸਪੈਕਟਰ ਥਾਣਾ ਸਿਟੀ ਮੋਹਨ ਲਾਲ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਭੇਜ ਦਿੱਤਾ।ਇਸ ਸਮੇਂ ਚੌਂਕੀ ਇੰਚਾਰਜ ਮਲਕੀਤ ਸਿੰਘ ਨੇ ਦੱਸਿਆ ਸਵੇਰੇ ਘਟਨਾ ਦਾ ਪਤਾ ਲੱਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਲਦ ਹੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img