More

  ਬਲੈਕ ਵਿਚ ਅਸ਼ਟਾਮ ਵੇਚਦਾ ਅਸ਼ਟਾਮ ਫਰੋਸ਼ ਕਾਬੂ – ਲਾਇਸੈਂਸ ਮੁਅੱਤਲ

  ਪੱਕੇ ਤੌਰ ਉਤੇ ਲਾਇਸੈਂਸ ਰੱਦ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ

  ਲੋਕਾਂ ਨਾਲ ਠੱਗੀ ਕਰਦੇ ਅਸ਼ਟਾਮ ਫਰੋਸ ਨਹੀਂ ਬਖਸ਼ੇ ਜਾਣਗੇ-ਡਿਪਟੀ ਕਮਿਸ਼ਨਰ

  ਅੰਮ੍ਰਿਤਸਰ, 12 ਅਗਸਤ (ਰਛਪਾਲ ਸਿੰਘ)-ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿਘ ਖਹਿਰਾ ਵੱਲੋਂ ਮਿਲੇ ਆਦੇਸ਼ਾਂ ਉਤੇ ਕਾਰਵਾਈ ਕਰਦੇ ਹੋਏ ਅੱਜ ਦੁਪਿਹਰ ਜਿਲ•ਾ ਮਾਲ ਅਧਿਕਾਰੀ ਸ੍ਰੀ ਮੁਕੇਸ਼ ਕੁਮਾਰ ਨੇ ਅਸ਼ਟਾਮਾਂ ਦੀ ਬਲੈਕ ਕਰਦੇ ਅਸ਼ਟਾਮ ਫਰੋਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਅਚਨਾਕ ਮਾਰੇ ਗਏ ਛਾਪੇ ਦੌਰਾਨ ਦੀਪਕ ਕੁਮਾਰ ਨਾਮ ਦਾ ਅਸ਼ਟਾਮ ਫਰੋਸ਼ 50 ਰੁਪਏ ਦਾ ਅਸ਼ਟਾਮ 300 ਰੁਪਏ ਵਿਚ ਵੇਚਦਾ ਕਾਬੂ ਆ ਗਿਆ। ਜਿਲ•ਾ ਮਾਲ ਅਧਿਕਾਰੀ ਨੇ ਤਰੁੰਤ ਪ੍ਰਭਾਵ ਨਾਲ ਉਸਦਾ ਲਾਇਸੈਂਸ ਮੁਅੱਤਲ ਕਰਕੇ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਉਤੇ ਅਸ਼ਟਾਮ ਫਰੋਸ ਦਾ ਲਾਇਸੈਂਸ ਪੱਕੇ ਤੌਰ ਤੇ ਰੱਦ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ।
  ਸ੍ਰੀ ਮੁਕੇਸ਼ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਕੋਈ ਵੀ ਅਸ਼ਟਾਮ ਫਰੋਸ ਲੋਕਾਂ ਨਾਲ ਠੱਗੀ ਕਰਦਾ, ਬਲੈਕ ਮੇਲ ਕਰਦਾ ਜਾਂ ਗਲਤ ਲੋਕਾਂ ਨੂੰ ਅਸ਼ਟਾਮ ਵੇਚਦਾ ਕਾਬੂ ਆ ਗਿਆ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਸ੍ਰੀ ਸ਼ਰਮਾ ਨੇ ਦੱਸਿਆ ਕਿ ਭਵਿੱਖ ਵਿਚ ਵੀ ਅਜਿਹੇ ਛਾਪੇ ਜਾਰੀ ਰਹਿਣਗੇ, ਤਾਂ ਜੋ ਵਿਭਾਗ ਵਿਚ ਕੰਮ ਕਰਦੀਆਂ ਕਾਲੀਆਂ ਭੇਡਾਂ ਨੂੰ ਕਾਬੂ ਕੀਤਾ ਜਾ ਸਕੇ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img