ਬਰਤਾਨੀਆ ਦੁਨੀਆ ਦਾ ਪਹਿਲਾ ਦੇਸ਼, ਜਿੱਥੇ ਦਸ ਸਾਲ ਬਾਅਦ ਸਿਰਫ ਇਲੈਕਟ੍ਰਿਕ ਕਾਰਾਂ ਚੱਲਣਗੀਆਂ
ਲੰਡਨ, 19 ਨਵੰਬਰ : ਬਰਤਾਨੀਆ ਦੁਨੀਅ ਦਾ ਪਹਿਲਾ ਦੇਸ਼ ਹੋਵੇਗਾ ਜਿੱਥੇ ਦਸ ਸਾਲ ਬਾਅਦ ਸਿਰਫ ਇਲੈਕਟ੍ਰਿਕ ਕਾਰਾਂ ਹੀ ਚੱਲਣਗੀਆਂ। ਇੱਥੇ 2030 ਤੋਂ ਪੈਟਰੋਲ-ਡੀਜ਼ਲ ਵਾਲੀ ਕਾਰਾਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਵਾਤਾਵਰਣ ਨੂੰ ਦੇਖਦੇ ਹੋਏ ਬ੍ਰਿਟੇਨ ਸਰਕਾਰ ਨੇ ਬੁਧਵਾਰ ਨੂੰ 10 ਸੂਤਰੀ ਗਰੀਨ Îਇੰਡਸਟਰੀਅਲ ਰਿਵੌਲਿਊਸ਼ਨ ਯੋਜਨਾ ਲਾਗੂ ਕਰਨ ਦਾ ਐਲਾਨ ਕੀਤਾ ਹੈ। 1.18 ਲੱਖ ਕਰੋੜ ਰੁਪਏ ਦੀ ਇਸ ਯੋਜਨਾ ਨਾਲ ਢਾਈ ਲੱਖ ਨੌਕਰੀਆਂ ਤਾਂ ਪੈਦਾ ਹੋਣਗੀਆਂ ਹੀ ਨਾਲ ਹੀ ਦੇਸ਼ 2050 ਤੱਕ ਕਾਰਬਨ ਉਤਸਰਜਨ ਤੋਂ ਮੁਕਤ ਵੀ ਹੋ ਜਾਵੇਗਾ।
ਅਰਥ ਸ਼ਾਸਤਰੀਆਂ ਨੇ ਇਸ ਗੱਲ ਨੂੰ ਲੈ ਕੇ ਚਿੰਤਾ ਜਤਾਈ ਹੈ ਕਿ ਸਰਕਾਰ ਦੁਆਰਾ ਇਲੈਕÎਟ੍ਰਿਕ ਗੱਡੀਆਂ ਵਿਚ ਛੋਟ ਦਿੱਤੇ ਜਾਣ ਨਾਲ 3.9 ਲੱਖ ਕਰੋੜ ਰੁਪਏ ਦਾ ਰੋਡ ਟੈਕਸ ਨਹੀਂ ਮਿਲੇਗਾ। ਇਸ ਨਾਲ ਯੋਜਨਾ ਪ੍ਰਭਾਵਤ ਹੋ ਸਕਦੀ ਹੈ। ਦਰਅਸਲ, ਪ੍ਰਧਾਨ ਮੰਤਰੀ ਬੋਰਿਸ ਜੌਨਸਨ ਚਾਹੁੰਦੇ ਹਨ ਕਿ ਯੂਕੇ ਕਾਰਬਨ ਕੈਪਚਰ ਤਕਨੀਕ ਵਿਚ ਵਰਲਡ ਲੀਡਰ ਅਤੇ ਲੰਡਨ ਸ਼ਹਿਰ ਹਰਿਆਲੀ ਦਾ ਕੌਮਾਂਤਰੀ ਕੇਂਦਰ ਬਣੇ।
ਇਹੀ ਕਾਰਨ ਹੈ ਕਿ ਸਰਕਾਰ ਇਲੈਕਟ੍ਰਿਕ ਗੱਡੀਆਂ ਨੂੰ ਬੜਾਵਾ ਦੇਣ ਦੇ ਲਈ ਸੜਕਾਂ ‘ਤੇ 6 ਲੱਖ ਚਾਰਜਿੰਗ ਪੁਆਇੰਟ ਲਗਾ ਰਹੀ ਹੈ।
ਇਸ ਯੋਜਨਾ ‘ਤੇ ਕਰੀਬ 13 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇਸੇ ਦੇ ਨਾਲ ਸਰਕਾਰ ਜ਼ੀਰੋ ਅਲਟਰਾ ਲੋਅ ਇਮੀਸ਼ਨ ਵਾਲੀ ਗੱਡੀਆਂ ਨੂੰ ਖਰੀਦਣ ਦੇ ਲਈ ਵੱਡੇ ਪੱਧਰ ‘ਤੇ ਸਬਿਸਡੀ ਵੀ ਦੇਵੇਗੀ। ਬ੍ਰਿਟੇਨ ਜ਼ੀਰੋ ਇਮੀਸ਼ਨ ਵਾਲੇ ਪਬਲਿਕ ਟਰਾਂਸਪੋਰਟ ‘ਤੇ ਵੀ ਕੰਮ ਕਰ ਰਿਹਾ ਹੈ ਤਾਕਿ ਪ੍ਰਦੂਸ਼ਣ ਰੋਕਿਆ ਜਾ ਸਕੇ। ਹਾਲ ਹੀ ਵਿਚ ਵਿਗਿਆਨੀਆਂ ਨੇ ਇਸ ਤਕਨੀਕ ਦਾ ਸਫਲ ਪ੍ਰੀਖਣ ਕੀਤਾ।