More

  ਬਠਿੰਡਾ ਦਾ ਪਾਵਰ ਲਿਫਟਿੰਗ ਖਿਡਾਰੀ ਚਾਹ ਵੇਚਣ ਨੂੰ ਮਜਬੂਰ

  ਬਠਿੰਡਾ, 5 ਜੁਲਾਈ (ਬੁਲੰਦ ਆਵਾਜ ਬਿਊਰੋ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਫੁੱਲ ਮਹਿਰਾਜ ਦਾ ਪਾਵਰ ਲਿਫਟਿੰਗ ਖਿਡਾਰੀ, ਜੋ ਕਈ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਵੀ ਹਿੱਸਾ ਲੈ ਚੁੱਕਾ ਹੈ ਅੱਜ ਰੁਜ਼ਗਾਰ ਦੇ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ।

  ਬਠਿੰਡਾ ਦਾ ਪਾਵਰ ਲਿਫਟਿੰਗ ਖਿਡਾਰੀ ਚਾਹ ਵੇਚਣ ਨੂੰ ਮਜਬੂਰ ਸੈਕੜਿਆਂ ਦੀ ਗਿਣਤੀ ਵਿੱਚ ਮਿਲੇ ਸਨਮਾਨ ਦੇ ਬਾਵਜੂਦ ਅੱਜ ਨੌਜਵਾਨ ਚਾਹ ਵੇਚਣ ਨੂੰ ਮਜਬੂਰ ਹੈ।ਬਠਿੰਡਾ ਫੁੱਲ ਮਹਿਰਾਜ ਦਾ ਰਹਿਣ ਵਾਲਾ ਇੰਦਰਜੀਤ ਸਿੰਘ ਪਾਵਰ ਲਿਫਟਿੰਗ ਦਾ ਖਿਡਾਰੀ ਹੈ। ਅੱਜ ਘਰ ਦੇ ਹਾਲਾਤਾਂ ਦੇ ਚੱਲਦੇ ਉਹ ਚਾਹ ਦੀ ਦੁਕਾਨ ਚਲਾ ਰਿਹਾ ਹੈ।

  2018 ਵਿੱਚ ਆਪਣੇ ਦੇਸ਼ ਦਾ ਨਾਮ ਚਮਕਾਉਣ ਵਾਲੇ ਇੰਦਰਜੀਤ ਕੋਲ ਕਈ ਮੈਡਲ ਹਨ ਜਿਨ੍ਹਾਂ ਅਨੇਕਾ ਹੀ ਸੋਨੇ ਦੇ ਤਗਮੇ ਹਨ, ਫਿਰ ਵੀ ਉਹ ਨੌਕਰੀ ਤੋਂ ਵਾਂਝਾ ਹੈ। ਇੰਦਰਜੀਤ ਸਿੰਘ ਨੇ ਦੱਸਿਆ ਕਿ ਗੇਮ ਖੇਡਣ ਦੇ ਲਈ ਜਦ ਉਸ ਕੋਲ ਪੈਸੇ ਨਹੀਂ ਸੀ ਤਾਂ ਘਰ ਦੀ ਰਜਿਸਟਰੀ ਬੈਂਕ ਵਿੱਚ ਰੱਖ ਕਰਜ ਲੈਣਾ ਪਿਆ ਸੀ। ਉਸ ਨੇ ਕਿਹਾ ਕਿ, “ਕਰਜ਼ਾ ਅੱਜ ਤੱਕ ਨਹੀਂ ਉੱਤਰਿਆ ਬਸ ਹੁਣ ਆਸ ਲਾਈ ਬੈਠੇ ਹਾਂ ਕਿ ਕੈਪਟਨ ਸਾਹਿਬ ਤੁਹਾਡੇ ਪਿੰਡ ਦਾ ਹਾਂ ਮੇਰੀ ਵੀ ਬਾਹ ਫੜੋ ਮੈਨੂੰ ਵੀ ਕੋਈ ਰੁਜ਼ਗਾਰ ਦੇਵੋ।”

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img