ਬਟਾਲਾ ਪੁਲਿਸ ਨੇ ਚੋਰਾਂ ਦੇ ਗਿਰੋਹ ਦਾ ਪਰਦਾਫਾਸ਼, 10 ਮੋਟਰਸਾਇਕਲ ਸਾਣੇ ਇੱਕ ਕਾਬੂ

93

ਬਟਾਲਾ, 27 ਜੂਨ (ਬੁਲੰਦ ਆਵਾਜ ਬਿਊਰੋ)  ਬਟਾਲਾ ਪੁਲਿਸ ਨੇ ਇੱਕ ਮੋਟਰਸਾਇਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਡੀਐਸਪੀ ਸਿਟੀ ਪਰਵਿੰਦਰ ਕੌਰ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ।ਉਹਨਾਂ ਦੀ ਪੁਲਿਸ ਪਾਰਟੀ ਨੇ ਇਕ ਨੌਜਵਾਨ ਅਕਾਸ਼ ਮਸੀਹ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਅਕਾਸ਼ ਤੋਂ ਤਫਤੀਸ਼ ਕਰ ਇਕ ਮੋਟਰਸਾਇਕਲ ਚੋਰ ਗੈਂਗ ਦਾ ਪਰਦਾਫਾਸ਼ ਕੀਤਾ ਹੈ।ਹੁਣ ਤੱਕ ਪੁਲਿਸ ਵਲੋਂ ਜਾਂਚ ‘ਚ 10 ਚੋਰੀ ਕੀਤੇ ਸਪਲੈਂਡਰ ਮੋਟਰਸਾਇਕਲ ਬਰਾਮਦ ਕੀਤੇ ਗਏ ਹਨ। ਜੋ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਤੋਂ ਚੋਰੀ ਕਰ ਅਗੇ ਵੇਚੇ ਗਏ ਸਨ।

Italian Trulli

ਪੁਲਿਸ ਆਧਿਕਾਰੀ ਦਾ ਦਾਅਵਾ ਹੈ ਕਿ ਇਸ ਗੈਂਗ ਵਿੱਚ ਹੋਰ ਮੈਂਬਰ ਵੀ ਸ਼ਾਮਲ ਹਨ।ਜੋ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ ਨੌਜਵਾਨ ਹਨ ਅਤੇ ਉਹ ਫਿਲਹਾਲ ਫਰਾਰ ਹਨ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਪਾਰਟੀਆਂ ਵਲੋਂ ਛਾਪੇਮਾਰੀ ਕੀਤੇ ਜਾ ਰਹੀ ਹੈ।ਉਥੇ ਹੀ ਪੁਲਿਸ ਡੀਐਸਪੀ ਦਾ ਕਹਿਣਾ ਹੈ ਕਿ ਜਲਦ ਉਹਨਾਂ ਫਰਾਰ ਗੈਂਗ ਮੈਂਬਰਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।