More

    ਬਟਾਲਾ ਪੁਲਿਸ ਨੇ ਚਾਇਨਾ ਡੋਰ ਦੇ ਗੱਟੂਆਂ ਸਣੇ ਦੁਕਾਨਦਾਰ ਕੀਤਾ ਗ੍ਰਿਫਤਾਰ

    ਬਟਾਲਾ, 21 ਸਤੰਬਰ (ਬੁਲੰਦ ਆਵਾਜ ਬਿਊਰੋ) – ਚਾਇਨਾ ਡੋਰ ਅਕਸਰ ਕਈ ਵੱਡੇ ਹਾਦਸਿਆਂ ਦਾ ਕਾਰਨ ਬਣਦੀ ਰਹੀ ਹੈ। ਇਸ ਕਰਕੇ ਇਸ ਜਾਨਲੇਵਾ ਡੋਰ ਨੂੰ ਵੇਚਣ ‘ਤੇ ਪਾਬੰਦੀ ਲਾਈ ਹੋਈ ਹੈ ਪਰ ਫਿਰ ਵੀ ਕੁਝ ਲੋਕ ਆਪਣੇ ਸੌੜੇ ਫਾਇਦਿਆਂ ਲਈ ਇਸ ਨੂੰ ਵੇਚਣ ਤੋਂ ਬਾਜ਼ ਨਹੀਂ ਆਉਂਦੇ। ਹੁਣ ਤਿਉਹਾਰਾਂ ਦਾ ਸੀਜ਼ਨ ਨੇੜੇ ਆ ਰਿਹਾ ਹੈ ਅਤੇ ਚਾਇਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੇ ਨੇ ਆਪਣੇ ਕੋਲ ਸਟਾਕ ਜਮ੍ਹਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਬਟਾਲਾ ਪੁਲਿਸ ਨੇ ਅਜਿਹੇ ਦੁਕਾਨਦਾਰਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਕਾਬੂ ਕੀਤਾ। ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗਾਂਧੀ ਨਗਰ ਕੈਂਪ ਬਟਾਲਾ ਵਿਖੇ ਦੁਕਾਨਦਾਰ ਨੇ ਚਾਇਨਾ ਦਾ ਸਟਾਕ ਜਮ੍ਹਾ ਕੀਤਾ ਹੋਇਆ ਹੈ।

    ਪੁਲਿਸ ਨੇ ਇਸ ਦੁਕਾਨ ‘ਤੇ ਛਾਪਾ ਮਾਰਿਆ। ਇਸ ਦੌਰਾਨ ਦੁਕਾਨਦਾਰ ਰਮੇਸ਼ ਕੁਮਾਰ ਮੇਸ਼ੀ ਕੋਲੋਂ 250 ਦੇ ਕਰੀਬ ਚਾਈਨਾ ਡੋਰ ਦੇ ਗੱਟੂ ਫੜੇ ਗਏ। ਪੁਲਿਸ ਨੇ ਦੁਕਾਨਦਾਰ ਨੂੰ ਗ੍ਰਿਫਤਾਰ ਕਰਕੇ ਗੱਟੂਆਂ ਨੂੰ ਕਬਜ਼ੇ ਵਿੱਚ ਲੈ ਲਿਆ। ਦੁਕਾਨਦਾਰ ਉਤੇ ਢੀ੍ਰ 190 ਧਾਰਾ 188 ੀਫਛ ਤਹਿਤ ਪਰਚਾ ਦਰਜ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਸ ਡੋਰ ‘ਤੇ ਸਾਫ ਲਿਿਖਆ ਹੋਇਆ ਹੈ ਕਿ ਇਹ ਇਹ ਪਤੰਗਾਂ ਉਡਾਉਣ ਵਾਸਤੇ ਨਹੀਂ ਹੈ ਪਰ ਫਿਰ ਵੀ ਕੁਝ ਲੋਕ ਆਪਣੇ ਫਾਇਦੇ ਲਈ ਇਸ ਨੂੰ ਵੇਚਣ ਤੋਂ ਬਾਜ਼ ਨਹੀਂ ਆਉਂਦੇ। ਇਹ ਡੋਰ ਕਈ ਵੱਡੇ ਹਾਦਸਿਆਂ ਦਾ ਕਾਰਨ ਬਣ ਸਕਦੀ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img