27.9 C
Amritsar
Monday, June 5, 2023

ਫ੍ਰੀਸਟਾਈਲ ਰੇਸਲਿੰਗ ‘ਚ ਭਾਰਤ ਨੂੰ ਵੱਡਾ ਝਟਕਾ, ਭਲਵਾਨ Sumit Malik ਡੋਪ ਟੈਸਟ ‘ਚ ਫੇਲ੍ਹ

Must read

ਨਵੀਂ ਦਿੱਲੀ: ਟੋਕਿਓ ਓਲੰਪਿਕ ਖੇਡਾਂ ਵਿਚ ਫ੍ਰੀਸਟਾਈਲ (125 ਕਿਲੋ ਵਰਗ) ਵਿਚ ਤਗਮਾ ਜਿੱਤਣ ਦੀ ਭਾਰਤ ਦੀਆਂ ਉਮੀਦਾਂ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਫ੍ਰੀ ਸਟਾਈਲ ਪਹਿਲਵਾਨ ਸੁਮਿਤ ਮਲਿਕ ਡੋਪ ਟੈਸਟ ਵਿਚ ਫੇਲ੍ਹ ਰਿਹਾ ਹੈ। ਸੁਮਿਤ ਮਲਿਕ ਡੋਪ ਟੈਸਟ ਫੇਲ੍ਹ ਹੋਣ ਕਾਰਨ ਟੋਕਿਓ ਓਲੰਪਿਕ 2020 ਵਿਚ ਹਿੱਸਾ ਨਹੀਂ ਲੈਣਗੇ।

ਸੁਮਿਤ ਮਲਿਕ ਦਾ ਸੋਫੀਆ, ਬੁਲਗਾਰੀਆ ਵਿੱਚ 6-9 ਮਈ ਤੋਂ ਯੁਨਾਈਟੇਡ ਵਰਲਡ ਰੇਸਲਿੰਗ ਵਲੋਂ ਆਯੋਜਿਤ ਓਲੰਪਿਕ ਕੁਆਲੀਫਾਇਰ ਦੌਰਾਨ ਡੋਪ ਟੈਸਟ ਕੀਤਾ ਗਿਆ ਸੀ। ਦਿੱਲੀ ਦੇ ਪਹਿਲਵਾਨ ਸੁਮਿਤ ਨੇ ਸੋਫੀਆ ਵਿਚ ਹੀ 125 ਕਿੱਲੋ ਫ੍ਰੀਸਟਾਈਲ ਮੁਕਾਬਲੇ ਵਿਚ ਓਲੰਪਿਕ ਟਿਕਟ ਹਾਸਲ ਕੀਤੀ ਸੀ।

ਮਿਲੀ ਜਾਣਕਾਰੀ ਮੁਤਾਬਕ, ਡੋਪ ਟੈਸਟ ਵਿੱਚ ਭਾਰਤ ਓਲੰਪਿਕ ਵਿੱਚ 125 ਕਿੱਲੋ ਵਰਗ ਦੀ ਸੀਟ ਗੁਆ ਚੁੱਕਾ ਹੈ। ਹਾਲਾਂਕਿ ਪਹਿਲਾਂ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸੀ ਕਿ ਸੁਮਿਤ ਮਲਿਕ ਨੂੰ ਓਲੰਪਿਕ ਵਿੱਚ ਹਿੱਸਾ ਲੈਣ ਤੋਂ ਮੁਅੱਤਲ ਨਹੀਂ ਕੀਤਾ ਜਾਵੇਗਾ। ਪਰ ਹੁਣ ਇਹ ਸਾਫ਼ ਹੋ ਗਿਆ ਹੈ ਕਿ ਸੁਮਿਤ ਮਲਿਕ ਇਸ ਸਾਲ ਟੋਕਿਓ ਓਲੰਪਿਕ ਵਿੱਚ ਹਿੱਸਾ ਨਹੀਂ ਲੈ ਸਕਣਗੇ।

ਓਲੰਪਿਕ ਟਿਕਟ ਕੀਤਾ ਸੀ ਹਾਸਲ

ਸੈਮੀਫਾਈਨਲ ਵਿੱਚ ਭਾਰਤੀ ਭਲਵਾਨ ਨੇ ਵੈਨਜ਼ੂਏਲਾ ਦੇ ਪਹਿਲਵਾਨ ਜੋਸੇ ਡੈਨੀਅਲ ਡਿਆਜ਼ ਨੂੰ 5-0 ਨਾਲ ਹਰਾ ਕੇ ਰੂਸ ਦੇ ਸਰਗੇਈ ਕੋਜਰੇਵ ਖਿਲਾਫ ਫਾਈਨਲ ਵਿੱਚ ਜਿੱਤ ਦਰਜ ਕੀਤੀ। ਹਾਲਾਂਕਿ, ਉਹ ਸੱਟ ਲੱਗਣ ਕਾਰਨ ਫਾਈਨਲ ਤੋਂ ਪਿੱਛੇ ਹਟ ਗਿਆ। ਮਲਿਕ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ।

ਸੋਫੀਆ ਦੇ ਹਰ ਵਰਗ ਵਿਚੋਂ ਫਾਈਨਲ ਵਿਚ ਪਹੁੰਚਣ ਵਾਲੇ ਪਹਿਲਵਾਨਾਂ ਨੂੰ ਓਲੰਪਿਕ ਦੀ ਟਿਕਟ ਮਿਲੀ ਸੀ। ਓਲੰਪਿਕਸ ਇਸ ਸਾਲ 23 ਜੁਲਾਈ ਤੋਂ ਟੋਕਿਓ ਵਿੱਚ ਆਯੋਜਿਤ ਕੀਤੀ ਜਾਣੀ ਹੈ। ਮਲਿਕ ਚੌਥਾ ਭਾਰਤੀ ਫ੍ਰੀ ਸਟਾਈਲ ਭਲਵਾਨ ਹੈ ਜਿਸ ਨੇ ਪੁਰਸ਼ ਵਰਗ ਵਿੱਚ ਓਲੰਪਿਕ ਕੋਟਾ ਹਾਸਲ ਕੀਤਾ। ਇਸ ਤੋਂ ਪਹਿਲਾਂ ਰਵੀ ਦਹੀਆ (57 ਕਿਲੋਗ੍ਰਾਮ), ਬਜਰੰਗ ਪਾਨੀਆ (65 ਕਿਲੋ) ਅਤੇ ਦੀਪਕ ਪੁਨੀਆ (86 ਕਿਲੋਗ੍ਰਾਮ) ਵੀ ਓਲੰਪਿਕ ਦੀਆਂ ਟਿਕਟਾਂ ਜਿੱਤੇ ਹਨ।

- Advertisement -spot_img

More articles

- Advertisement -spot_img

Latest article