More

  ਫੋਕਲ ਪੁਆਇੰਟ ਇੰਡਸਟਰੀ ਡਿਪਾਰਟਮੈਂਟ ਅਤੇ ਪੰਜਾਬ ਟਰੇਡ ਇੰਡਸਟਰੀ ਵਲੌ ਫੋਕਲ ਪੁਆਇੰਟ ਇੰਡਸਟਰੀ ਏਰੀਆ ਵਿਚ ਲਗਾਇਆ ਗਿਆ ਕੌਵਿਡ ਵੈਕਸੀਨ ਕੈਪ

  ਅੰਮ੍ਰਿਤਸਰ , 23 ਮਈ (ਰਛਪਾਲ ਸਿੰਘ)  -ਕੌਵਿਡ ਦੇ ਵਧ ਰਹੇ ਪ੍ਰਕੋਪ ਨੂੰ ਠੱਲ ਪਾਉਣ ਅਤੇ ਕਰੋਨਾ ਦੀ ਦੂਸਰੀ ਵੇਵ ਦੇ ਚਲਦੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਦੇ ਆਦੇਸ਼ਾਂ, ਸਿਹਤ ਵਿਭਾਗ ਦੇ ਮੁਖੀ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਅਤੇ ਪੰਜਾਬ ਟਰੇਡ ਇੰਡਸਟਰੀ ਅਤੇ ਵਪਾਰ ਵਿੰਗ ਦੇ ਸਹਿਯੋਗ ਨਾਲ ਅਜ ਫੋਕਲ ਪੁਆਇੰਟ ਇੰਡਸਟਰੀ ਡਿਪਾਰਟਮੈਂਟ ਅਤੇ ਲੇਬਰ ਡਿਪਾਰਟਮੈਂਟ ਦੇ ਸਹਿਯੋਗ ਨਾਲ ਅਜ ਫੋਕਲ ਪੁਆਇੰਟ ਇੰਡਸਟਰੀ ਏਰੀਆ ਵਿਖੇ ਕੌਵਿਡ ਵੈਕਸੀਨ ਦਾ ਕੈਪ ਲਗਾਇਆ ਗਿਆ ਜਿਸ ਵਿਚ 45 ਸਾਲ ਤੌ ਉਪਰ ਵਾਲੇ ਲੌਕਾ ਨੂੰ ਕਰੋਨਾ ਵੈਕਸੀਨ ਦੀ ਡੋਜ ਲਗਾਈ ਗਈ।ਜਿਸਦੇ ਚਲਦੇ ਕਰੋਨਾ ਮਹਾਮਾਰੀ ਤੌ ਲੌਕਾ ਨੂੰ ਸਿਹਤਯਾਬ ਰਖਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ।

  ਇਸ ਸੰਬਧੀ ਗਲਬਾਤ ਕਰਦਿਆਂ ਪੰਜਾਬ ਟਰੇਡ ਇੰਡਸਟਰੀ ਅਤੇ ਵਪਾਰ ਵਿੰਗ ਸ੍ਰੋਮਣੀ ਅਕਾਲੀ ਦੇ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਅਤੇ ਦਰਸ਼ਨ ਸਿੰਘ ਗੁਰਾਇਆ ਪ੍ਰਧਾਨ ਫੋਕਲ ਪੁਆਇੰਟ ਇੰਡਸਟਰੀ ਏਰੀਆ ਨੇ ਦਸਿਆ ਕਿ ਕੋਵਿਡ ਮਹਾਮਾਰੀ ਪ੍ਰਤੀ ਸੁਚੇਤਤਾ ਦਿਖਾਉਂਦੇ ਅਜ ਅਸੀਂ ਅੰਮ੍ਰਿਤਸਰ ਦੇ ਫੋਕਲ ਪੁਆਇੰਟ ਇੰਡਸਟਰੀ ਏਰੀਆ ਵਿਖੇ ਕੌਵਿਡ ਵੈਕਸੀਨ ਦੇ ਕੈਪ ਦਾ ਆਯੋਜਨ ਕੀਤਾ ਗਿਆ ਹੈ ਇਸ ਸੰਬਧੀ ਅਸੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਦੇ ਨਾਲ ਪੰਜਾਬ ਵਪਾਰ ਅਤੇ ਇੰਡਸਟਰੀ ਵਿੰਗ ਵਲੌ ਮੀਟਿੰਗ ਕਰ ਬੇਨਤੀ ਕੀਤੀ ਗਈ ਸੀ ਕਿ ਸਾਡੇ ਇਲਾਕਿਆਂ ਵਿਚ ਕੌਵਿਡ ਵੈਕਸੀਨ ਦੇ ਕੈਪ ਲਗਾਏ ਜਾਣ ਜਿਸਦੇ ਚਲਦੇ ਅਜ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੇ ਆਦੇਸ਼ਾਂ ਅਤੇ ਸਿਹਤ ਵਿਭਾਗ ਦੇ ਮੁਖੀ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਅਤੇ ਪੰਜਾਬ ਟਰੇਡ ਇੰਡਸਟਰੀ ਅਤੇ ਵਪਾਰ ਵਿੰਗ ਦੇ ਸਹਿਯੋਗ ਸਦਕਾ ਫੋਕਲ ਪੁਆਇੰਟ ਇੰਡਸਟਰੀ ਐਸ਼ੌਸਿਏਸਨ ਅਤੇ ਲੇਬਰ ਡਿਪਾਰਟਮੈਂਟ ਵਲੌ ਕੌਵਿਡ ਵੈਕਸੀਨ ਕੈਪ ਲਗਾਇਆ ਗਿਆ ਹੈ ਜਿਸਦੇ ਚਲਦੇ ਅਜ 200 ਦੇ ਕਰੀਬ ਇਲਾਕਾ ਨਿਵਾਸੀਆਂ ਨੂੰ ਕੋਵਿਡ ਵੈਕਸੀਨ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ਜਿਸਦੇ ਚਲਦੇ ਲੌਕ ਅਜ ਸਵੇਰ ਤੌ ਹੀ ਆਪਣੇ ਅਤੇ ਪਰਿਵਾਰ ਦੀ ਸੁਰਖਿਆ ਦੇ ਲਈ ਕੋਵਿਡ ਵੈਕਸੀਨ ਲਗਵਾਉਣ ਲਈ ਪਹੁੰਚੇ ਹਨ।ਇਹ ਉਪਰਾਲਾ ਮਾਨਵਤਾ ਦੀ ਸੇਵਾ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਅਤੇ ਵਪਾਰਕ ਭਾਈਚਾਰੇ ਨੂੰ ਸਿਹਤਯਾਬ ਰਖਣ ਲਈ ਇਹ ਉਪਰਾਲਾ ਕੀਤਾ ਗਿਆ ਹੈ।

  ਇਸ ਮੌਕੇ ਪੰਜਾਬ ਟਰੇਡ ਇੰਡਸਟਰੀ ਅਤੇ ਵਪਾਰ ਵਿੰਗ ਦੇ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ, ਫੋਕਲ ਪੁਆਇੰਟ ਇੰਡਸਟਰੀ ਐਸ਼ੌਸਿਏਸਨ ਦੇ ਪ੍ਰਧਾਨ ਦਰਸ਼ਨ ਸਿੰਘ ਗੁਰਾਇਆ, ਕੁਲਵਿੰਦਰ ਸਿੰਘ ਮਰਵਾਹਾ ਕੋਲਡ ਸਟੋਰ ਫੋਕਲ ਪੁਆਇੰਟ, ਨਵਲ ਕਿਸ਼ੋਰ ਬਾਨੀਏ ਦੀ ਹੱਟੀ ਵਾਲੇ, ਹਰਬੀਰ ਸਿੰਘ ਸੰਧੂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ,ਫੋਕਲ ਪੁਆਇੰਟ ਇੰਡਸਟਰੀ ਡਿਪਾਰਟਮੈਂਟ ਅਤੇ ਪੰਜਾਬ ਟਰੇਡ ਇੰਡਸਟਰੀ ਵਲੌ ਫੋਕਲ ਪੁਆਇੰਟ ਇੰਡਸਟਰੀ ਏਰੀਆ ਵਿਚ ਲਗਾਇਆ ਗਿਆ ਕੌਵਿਡ ਵੈਕਸੀਨ ਕੈਪ । 

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img