More

  ਫੋਕਲ ਪੁਆਇੰਟ ਅੰਮਿ੍ਤਸਰ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ਉਤੇ ਹੱਲ ਹੋਣਗੀਆਂ – ਕਮਿਸ਼ਨਰ

  ਸਨਅਤਾਂ ਸਾਡੀ ਅਰਥਵਿਵਸਥਾ ਦੀ ਰੀੜ ਦੀ ਹੱਡੀ – ਵਿਕਾਸ ਸੋਨੀ

  ਅੰਮ੍ਰਿਤਸਰ, 23 ਸਤੰਬਰ (ਗਗਨ) – ਅੰਮਿ੍ਤਸਰ ਦਾ ਪੁਰਾਣਾ ਫੋਕਲ ਪੁਆਇੰਟ, ਜੋ ਕਿ ਸ਼ਹਿਰ ਦੇ ਉਦਯੋਗ ਦਾ ਕੇਂਦਰ ਹੈ, ਦੀਆਂ ਸਮੱਸਿਆਵਾਂ ਮੇਰੇ ਧਿਆਨ ਵਿੱਚ ਆਈਆਂ ਹਨ, ਨੂੰ ਪਹਿਲ ਦੇ ਅਧਾਰ ਉਤੇ ਹੱਲ ਕੀਤਾ ਜਾਵੇਗਾ। ਉਕਤ ਪ੍ਗਟਾਵਾ ਸ ਮਲਵਿੰਦਰ ਸਿੰਘ ਜੱਗੀ ਕਮਿਸ਼ਨਰ ਨਗਰ ਨਿਗਮ ਅੰਮਿ੍ਤਸਰ ਨੇ ਫੋਕਲ ਪੁਆਇੰਟ ਇੰਡਸਟਰੀ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਕੀਤਾ। ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਸ਼ਹਿਰ ਦੇ ਹਰ ਇਲਾਕੇ ਵਿੱਚ ਵਿਕਾਸ ਦੇ ਕੰਮ ਕਰਵਾ ਰਹੀ ਹੈ ਅਤੇ ਫੋਕਲ ਪੁਆਇੰਟ ਵਿੱਚ ਸੜਕਾਂ, ਲਾਇਟਾਂ, ਗਰੀਨ ਬੈਲਟ ਆਦਿ ਮੁੱਖ ਮੰਗਾਂ ਹਨ, ਨੂੰ ਛੇਤੀ ਹੱਲ ਕਰ ਲਿਆ ਜਾਵੇਗਾ। ਇਸ ਮੌਕੇ ਸ੍ਰੀ ਵਿਕਾਸ ਸੋਨੀ ਨੇ ਸਨਅਤਕਾਰਾਂ ਨੂੰ ਭਰੋਸਾ ਦਿੰਦੇ ਕਿਹਾ ਕਿ ਸਨਅਤਾਂ ਦੇਸ਼ ਦੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਹਨ ਅਤੇ ਇੰਨਾ ਦਾ ਖਿਆਲ ਰੱਖਣਾ ਸਾਡਾ ਸਾਰਿਆਂ ਦਾ ਫਰਜ ਹੈ। ਇਸ ਮੌਕੇ ਸਨਅਤਕਾਰਾਂ ਨੇ ਸ੍ਰੀ ਓ ਪੀ ਸੋਨੀ ਨੂੰ ਪੰਜਾਬ ਸਰਕਾਰ ਵਿੱਚ ਉਪ ਮੁੱਖ ਮੰਤਰੀ ਬਣਾਏ ਜਾਣ ਦੀ ਵਧਾਈ ਦਿੰਦੇ ਕਿਹਾ ਕਿ ਸ੍ਰੀ ਸੋਨੀ ਜੋ ਬਤੌਰ ਮੇਅਰ ਸ਼ਹਿਰ ਨਾਲ ਜੁੜੇ ਹਨ, ਨੂੰ ਉਚ ਅਹੁਦਾ ਮਿਲਣ ਦਾ ਸ਼ਹਿਰ ਨੂੰ ਵੱਡਾ ਲਾਭ ਹੋਵੇਗਾ ਅਤੇ ਸਾਡੀਆਂ ਜਾਇਜ਼ ਮੰਗਾਂ ਦਾ ਛੇਤੀ ਹੱਲ ਹੋਵੇਗਾ। ਇਸ ਮੌਕੇ ਸ੍ਰੀ ਰਾਜਨ ਚੋਪੜਾ, ਸ੍ਰੀ ਮਹੇਸ਼ ਖੰਨਾ,ਪਰਮਜੀਤ ਸਿੰਘ ਚੋਪੜਾ, ਸ੍ਰੀ ਕਮਲ ਡਾਲਮੀਆ, ਰਾਮ ਪ੍ਰਕਾਸ਼, ਲਕੀ ਸਿੰਘ, ਜਤਿੰਦਰ ਸਿੰਘ ਬਰਾੜ, ਪਰਮਜੀਤ ਸਿੰਘ, ਬੁਪਿੰਦਰ ਖੋਸਲਾ, ਸੁਭਾਸ਼ ਅਰੋੜਾ, ਕਰਨ ਪੂਰੀ, ਸੰਦੀਪ ਮਹਾਜਨ ਅਤੇ ਹੋਰ ਸਨਅਤਕਾਰ ਹਾਜ਼ਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img