More

  ਫਿਲੀਪੀਂਸ ਦੇ ਰਾਸ਼ਟਰਪਤੀ ਰੋਡ੍ਰਿਗੋ ਨੇ ਲੋਕਾਂ ਨੂੰ ਦਿੱਤੀ ਧਮਕੀ, ਕਿਹਾ, ਵੈਕਸੀਨ ਲਗਾਓ ਜਾਂ ਭਾਰਤ ਚਲੇ ਜਾਓ

  ਮਨੀਲਾ, 27 ਜੂਨ (ਬੁਲੰਦ ਆਵਾਜ ਬਿਊਰੋ) – ਅਪਣੇ ਵਿਵਾਦਤ ਬਿਆਨਾਂ ਦੇ ਕਾਰਨ ਸੁਰਖੀਆਂ ਵਿੱਚ ਰਹਿਣ ਵਾਲੇ ਫਿਲੀਪੀਂਸ ਦੇ ਰਾਸ਼ਟਰਪਤੀ ਰੋਡ੍ਰਿਗੋ ਨੇ ਇਸ ਕੋਰੋਨਾ ਵੈਕਸੀਨ ਨੂੰ ਲੈ ਕੇ ਇੱਕ ਅਜੀਬ ਗਰੀਬ ਬਿਆਨ ਦਿੱਤਾ ਹੈ। ਰਾਸ਼ਟਰਪਤੀ ਨੇ ਰਿਕਾਰਡਡ ਸੰਬੋਧਨ ਵਿੱਚ ਨਾਗਰਿਕਾਂ ਨੂੰ ਕਿਹਾ ਕਿ ਆਪ ਦੇ ਕੋਲ ਵਿਕਲਪ ਮੌਜੂਦ ਹੈ ਜਾਂ ਤਾਂ ਤੁਸੀਂ ਵੈਕਸੀਨ ਲਗਵਾ ਲਓ ਜਾਂ ਫੇਰ ਆਪ ਨੂੰ ਜੇਲ੍ਹ ਭੇਜਾਂ ਜੇਕਰ ਫੇਰ ਵੀ ਵੈਕਸੀਨ ਨਹੀਂ ਲਗਾਉਣਾ ਚਾਹੁੰਦੇ ਤਾਂ ਦੇਸ਼ ਛੱਡ ਕੇ ਭਾਰਤ ਜਾਂ ਅਮਰੀਕਾ ਜਾ ਸਕਦੇ ਹਨ। ਰਾਸ਼ਟਰਪਤੀ ਨੇ ਸੰਬੋਧਨ ਕਰਦੇ ਹੋਏ ਕਿਹਾ ਮੈਨੁੂੰ ਗਲਤ ਨਾ ਸਮਝੋ। ਇਸ ਦੇਸ਼ ਵਿੱਚ ਇੱਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੌਮੀ ਐਮਰਜੈਂਸੀ ਹੈ। ਜੇਕਰ ਆਪ ਟੀਕਾ ਨਹੀਂ ਲਗਾਉਣਾ ਚਾਹੁੰਦੇ ਹਨ ਤਾਂ ਮੈਂ ਆਪ ਨੂੰ ਗ੍ਰਿਫਤਾਰ ਕਰਵਾ ਦੇਵਾਂਗਾ। ਤੁਹਾਡੇ ਪਛਵਾੜੇ ਵਿੱਚ ਟੀਕਾ ਲਗਵਾ ਦੇਵਾਂਗਾ। ਜਨਤਾ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਜ਼ਬਰਦਸਤੀ ਤਾਕਤ ਇਸਤੇਮਾਲ ਕਰਨ ਲਈ ਮਜਬੂਰ ਨਾ ਕੀਤਾ ਜਾਵੇ। ਜੇਕਰ ਤੁਸੀਂ ਵੈਕਸੀਨ ਨਹੀਂ ਲੈਣਾ ਚਾਹੁੰਦੇ ਤਾਂ ਫਿਲੀਪੀਂਸ ਛੱਡ ਦਿਓ। ਚਾਹੇ ਤਾਂ ਭਾਰਤ ਚਲੇ ਜਾਵੋ ਜਾਂ ਅਮਰੀਕਾ ਵਿੱਚ ਕਿਤੇ। ਲੇਕਿਨ ਜਦ ਤਕ ਆਪ ਇੱਥੇ ਹਨ ਅਤੇ ਇੱਕ ਅਜਿਹੇ ਇਨਸਾਨ ਹਨ ਜੋ ਵਾਇਰਸ ਫੈਲਾ ਸਕਦਾ ਹੈ ਤਾਂ ਖੁਦ ਨੂੰ ਟੀਕਾ ਲਗਵਾ ਲਓ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਕਿਹਾ ਸੀ ਕਿ ਉਹ ਉਨ੍ਹਾਂ ਮੂਰਖਾਂ ਕਾਰਨ ਉਤੇਜਿਤ ਹੋ ਰਹੇ ਹਨ ਜੋ ਕੋਰੋਨਾ ਵੈਕਸੀਨ ਨਹੀਂ ਲਗਵਾ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਧਮਕੀ ਦਿੱਤੀ ਕਿ ਅਜਿਹੇ ਲੋਕਾਂ ਨੂੰ ਉਹ ਸੂਰ ਨੂੰ ਲੱਗਣ ਵਾਲੀ ਵੈਕਸੀਨ ਲਗਵਾ ਦੇਣਗੇ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img