ਮਮਦੋਟ, 1 ਫਰਵਰੀ (ਲਛਮਣ ਸਿੰਘ ਸੰਧੂ) – ਪੰਜਾਬ ਦੀਆ 2022 ਦੀਆ ਚੋਣਾ ਦਾ ਅਖਾੜਾ ਪੂਰੀ ਤਰਾਂ ਭੱਖ ਚੁੱਕਾ ਹੈ ਤੇ ਸਾਰੀਆ ਸਿਆਸੀ ਪਾਰਟੀਆ ਨੇ ਆਪਣੇ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਪੂਰੀ ਤਰਾਂ ਤਿਆਰ ਕਰਕੇ ਉਤਾਰ ਦਿੱਤੇ ਹਨ ਤੇ ਤੇ ਚੋਣ ਮੈਦਾਨ ਵਿੱਚ ਫਤਿਹ ਹਾਸਿਲ ਕਰਨ ਵਾਸਤੇ ਆਪਣਾ ਪੂਰਾ ਜੋਰ ਲਾਉਣਾ ਸ਼ੁਰੂ ਕਰ ਦਿੱਤਾ ਹੈ ਇਸ ਤਰਾਂ ਹੀ ਪੰਜਾਬ ਲੋਕ ਕਾਂਗਰਸ ਤੇ ਭਾਜਪਾ ਵੱਲੋ ਫਿਰੋਜ਼ਪੁਰ ਦਿਹਾਂਤੀ ਤੋ ਆਪਣਾ ਉਮੀਦਵਾਰ ਜਸਵਿੰਦਰ ਸਿੰਘ ਕਿਲੀ ਨੂੰ ਬਣਾ ਕਿ ਚੋਣ ਮੈਦਾਨ ਵਿੱਚ ਲਿਆਂਦਾ ਹੈ ਜਿਕਰਯੋਗ ਹੈ ਕਿ ਜਸਵਿੰਦਰ ਸਿੰਘ ਕਿਲੀ ਬਹੁਤ ਮਿਹਨਤੀ ਸੂਝਵਾਨ ਪੜਿਆ ਲਿਖਿਆ ਤੇ ਜੁਝਾਰੂ ਤੇ ਹਸਮੁਖ ਤੇ ਮਿਲਾਪੜਾ ਨੋਜਵਾਨ ਆਗੂ ਹੈ ਜੋ ਅਕਸਰ ਹੀ ਆਪਣੇ ਲੋਕਾ ਵਿੱਚ ਦਿਨ ਰਾਤ ਵਿਚਰਦੇ ਰਹੇ ਹਨ ਅਤੇ ਖਾਸ ਕਰਕੇ ਫਿਰੋਜ਼ਪੁਰ ਦਿਹਾਂਤੀ ਵਿੱਚ ਆਪਣਾ ਚੰਗਾ ਅਸਰ ਰਸੂਖ ਰੱਖਦੇ ਹਨ ਜਸਵਿੰਦਰ ਸਿੰਘ ਕਿਲੀ ਦੇ ਚੋਣ ਮੈਦਾਨ ਵਿੱਚ ਆਉਣ ਤੇ ਦੂਜੀਆ ਪਾਰਟੀਆ ਦੇ ਉਮੀਦਵਾਰਾ ਨੂੰ ਹੁਣ ਆਪਣਾ ਚੋਣ ਪੈਤੜਾ ਕੁੱਝ ਬਦਲਣਾ ਪੈਣਾ ਹੈ ਜੋ ਉਮੀਦਵਾਰ ਆਪਣੀ ਜਿੱਤ ਪੱਕੀ ਸਮਝੀ ਬੈਠੇ ਸੀ ਹੁਣ ਉਹ ਸ਼ਸ਼ੋਪੰਜ ਪੈ ਗਏ ਹਨ ਸਿਆਸੀ ਮਹਿਹ ਦੱਸਦੇ ਹੁੰਦੇ ਆ ਕਿ ਸਿਆਸੀ ਚੋਣ ਵਿੱਚ ਕਦੇ ਵੀ ਆਪਣੀ ਜਿੱਤ ਪੱਕੀ ਨੀ ਸਮਝਣਾ ਚਾਹੀਦੀਆਂ ਕਿਉਂਕਿ ਸਿਆਸਤ ਵਿੱਚ ਕੋਈ ਪੱਕਾ ਮਿੱਤਰ ਨੀ ਹੁੰਦਾ ਤੇ ਨਾ ਹੀ ਪੱਕਾ ਦੁਸ਼ਮਣ ਹੁੰਦਾ ਆ ਪਲ ਭਰ ਵਿੱਚ ਹੀ ਵੱਡੇ ਵੱਡੇ ਖਿਡਾਰੀ ਚਿੱਤ ਹੋ ਜਾਂਦੇ ਹਨ ਇਸ ਤਰਾਂ ਹੀ ਫਿਰੋਜ਼ਪੁਰ ਦਿਹਾਂਤੀ ਤੋ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਭਾਜਪਾ ਹਾਈਕਮਾਂਡ ਦੇ ਆਸ਼ੀਰਵਾਦ ਨਾਲ ਜਸਵਿੰਦਰ ਸਿੰਘ ਕਿਲੀ ਮੈਦਾਨ ਵਿੱਚ ਆ ਗਏ ਹਨ ਜੋ ਅੱਜ ਆਪਣੇ ਕਾਗਜ ਭਰ ਕਿ ਕੱਲ ਤੋ ਇਲਾਕੇ ਵਿੱਚ ਵਿਚਰਨਾ ਸ਼ੁਰੂ ਕਰ ਦੇਣਗੇ ਤੇ ਵੱਖ ਵੱਖ ਥਾਈ ਆਪਣੇ ਚੋਣ ਦਫ਼ਤਰ ਖੋਲ ਦੇਣਗੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਜਸਵਿੰਦਰ ਸਿੰਘ ਕਿਲੀ ਨੇ ਕਿਹਾ ਕਿ ਸਭ ਧਰਮਾ ਦੇ ਵੋਟਰਾ ਨੂੰ ਨਾਲ ਲੈ ਕਿ ਚੱਲਣਗੇ ਤੇ ਫਿਰੋਜ਼ਪੁਰ ਦਿਹਾਂਤੀ ਦੇ ਵੋਟਰਾ ਦੀ ਮਿਹਰਬਾਨੀ ਨਾਲ ਚੋਣ ਜਿੱਤ ਕਿ ਇਲਾਕੇ ਦੀ ਸੇਵਾ ਕਰਨਗੇ।