More

  ਫਿਰੋਜ਼ਪੁਰ ਦਿਹਾਂਤੀ ਤੋ ਕਾਂਗਰਸ ਦੇ ਉਮੀਦਵਾਰ ਦੀਆ ਬੇੜੀਆ ਵਿੱਚ ਇਸ ਵਾਰ ਪਾਉਣਗੇ ਆਪਣੇ ਹੀ ਵੱਟੇ

  ਮਮਦੋਟ, 10 ਦਸੰਬਰ (ਲਛਮਣ ਸਿੰਘ ਸੰਧੂ) – ਜਿਵੇਂ ਜਿਵੇਂ 2022 ਦੀਆ ਵਿਧਾਨ ਸਭਾ ਚੋਣਾ ਨੇੜੇ ਆ ਰਹੀਆ ਹਨ ਤਾ ਆਪਣੇ ਆਪਣੇ ਹਲਕੇ ਤੋ ਵਿਧਾਨ ਸਭਾ ਦੀ ਟਿਕਟ ਪ੍ਰਾਪਤੀ ਲਈ ਉਮੀਦਵਾਰ ਵੀ ਖੁਬਾ ਵਾਂਗ ਨਿਕਲਣੇ ਸ਼ੂਰੂ ਹੋ ਗਏ ਹਨ ਅਤੇ ਟਿਕਟ ਪਾਪਤੀ ਲਈ ਆਪਣੇ ਹੱਥ ਪੈਰ ਮਾਰਨੇ ਸ਼ੂਰੂ ਕਰ ਦਿੱਤੇ ਹਨ ਅਤੇ ਆਪਣੀ ਹੀ ਪਾਰਟੀ ਦੇ ਵਿਧਾਇਕਾ ਦੀ ਪੋਲ ਖੋਲਣੀ ਸ਼ੂਰੂ ਕਰ ਦਿੱਤੀ ਹੈ ਅਜਿਹਾ ਹੀ ਹੋ ਰਿਹਾ ਹੈ ਫਿਰੋਜ਼ਪੁਰ ਦਿਹਾਂਤੀ ਦੇ ਵਿੱਚ ਜਿੱਥੇ ਹਲਕਾ ਵਿਧਾਇਕ ਮੈਡਮ ਸਤਿਕਾਰ ਕੌਰ ਗਹਿਰੀ ਤੇ ਉਸ ਦੇ ਪਤੀ ਖਿਲਾਫ਼ ਉਸ ਦੀ ਆਪਣੀ ਹੀ ਪਾਰਟੀ ਦੇ ਆਉਦੇਦਾਰ ਜੋ ਟਿਕਟ ਦੇ ਦਾਅਵੇਦਾਰ ਨੇ ਉਹਨਾ ਵੱਲੋ ਵਿਰੋਧ ਸ਼ੂਰੂ ਕਰ ਦਿੱਤਾ ਹੈ।

  ਫਿਰੋਜ਼ਪੁਰ ਦਿਹਾਂਤੀ ਤੋ ਕਾਂਗਰਸ ਦੀ ਟਿਕਟ ਦੇ ਆਪਣੇ ਆਪ ਨੂੰ ਵੱਡੇ ਦਾਅਵੇਦਾਰ ਸਮਝਦੇ ਹਨ ਬੇਸ਼ੱਕ ਪਿੱਛਲੀ ਵਾਰ ਮੈਡਮ ਸਤਿਕਾਰ ਕੌਰ ਗਹਿਰੀ ਫਿਰੋਜ਼ਪੁਰ ਦਿਹਾਂਤੀ ਤੋ ਆਪਣੇ ਵਿਰੋਧੀ ਉਮੀਦਵਾਰ ਤੋ ਕਾਫ਼ੀ ਵੋਟਾ ਦੇ ਫਰਕ ਨਾਲ ਚੋਣ ਜਿੱਤੇ ਸੀ ਤੇ ਇਸ ਵਾਰ ਵੀ ਉਹ ਕਾਂਗਰਸ ਦੀ ਫਿਰੋਜ਼ਪੁਰ ਦਿਹਾਂਤੀ ਤੋ ਕਾਂਗਰਸ ਦੀ ਟਿਕਟ ਦੇ ਮਜਬੂਤ ਦਾਅਵੇਦਾਰ ਹਨ ਪਰ ਉਹਨਾ ਦੀ ਪਾਰਟੀ ਦੇ ਹੀ ਲੋਕਾ ਵੱਲੋ ਉਹਨਾ ਖਿਲਾਫ਼ ਸ਼ੋਸ਼ਲ ਮੀਡੀਆ ਤੇ ਤਰਾਂ ਤਰਾਂ ਦੀਆ ਪੋਸਟਾ ਪਾਈਆ ਜਾ ਰਹੀਆ ਹਨ ਜਿਸ ਦਾ 2022 ਦੀਆ ਹੋਣ ਵਾਲੀਆ ਚੋਣਾ ਤੇ ਕਾਫ਼ੀ ਅਸਰ ਪਵੇਗਾ ਅਤੇ ਆਪਣੀ ਹੀ ਪਾਰਟੀ ਦੇ ਉਮੀਦਵਾਰ ਦੀਆ ਬੇੜੀਆ ਵਿੱਚ ਵੱਡੇ ਵੱਡੇ ਪੱਥਰ ਸੁੱਟ ਕਿ ਬੇੜੀ ਨੂੰ ਡੋਬਣ ਵਾਸਤੇ ਦਿਨ ਰਾਤ ਇੱਕ ਕਰੀਂ ਬੈਠੇ ਹਨ ਤੇ ਬੇੜੀ ਨੂੰ ਡੋਬਣ ਵਾਸਤੇ ਕੋਈ ਕਸਰ ਨਹੀ ਛੱਡ ਰਹੇ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img