18 C
Amritsar
Wednesday, March 22, 2023

ਫਿਰੋਜ਼ਪੁਰ ‘ਚ ਕਾਰ ਨੂੰ ਲੱਗੀ ਅੱਗ, 5 ਸਾਲਾ ਮਾਸੂਮ ਬੱਚੀ ਦੀ ਮੌਤ

Must read

ਫਿਰੋਜ਼ਪੁਰ, 7 ਮਾਰਚ (ਬੁਲੰਦ ਅਵਾਜ਼ ਬਿਊਰੋ) – ਨੈਸ਼ਨਲ ਹਾਈਵੇਅ ਨੰਬਰ 54 ‘ਤੇ ਪਿੰਡ ਕੋਟ ਕਰੋੜ ਕਲਾਂ ‘ਚ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਇਕ ਸਵਿਫਟ ਕਾਰ ‘ਚ ਬੈਠੀ 5 ਸਾਲਾ ਮਾਸੂਮ ਬੱਚੀ ਦੀ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਤੋਂ ਬਾਅਦ ਕਾਰ ਲਾਕ ਹੋ ਗਿਆ ਤੇ ਅੱਗੇ ਦੀ ਸੀਟ ‘ਤੇ ਬੈਠੀ ਬੱਚੀ ਕਾਰ ਵਿਚ ਹੀ ਬੰਦ ਹੋ ਗਈ। ਜਿਸ ਕਾਰਨ ਉਸ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਤਲਵੰਡੀ ਭਾਈ ਦੀ ਪੁਲਿਸ ਟੀਮ ਮੌਕੇ ‘ਤੇ ਪੁਹੰਚ ਗਈ ਹੈ। ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਪਿੰਡ ਕਲੇਰ, ਜ਼ਿਲ੍ਹਾ ਫ਼ਰੀਦਕੋਟ ਆਪਣੀ ਪਤਨੀ, 3 ਧੀਆਂ ਅਤੇ ਇੱਕ ਪੁੱਤਰ ਸਮੇਤ ਉਕਤ ਕਾਰ (ਨੰਬਰ PB -19A 6969) ਵਿੱਚ ਧਰਮਕੋਟ, ਮੋਗਾ ਵਿਖੇ ਜਾ ਰਹੇ ਸਨ। ਜਦੋਂ ਉਹ ਪਿੰਡ ਕੋਟ ਕਰੋੜ ਕਲਾਂ ਨੇੜੇ ਪਹੁੰਚੇ ਤਾਂ ਕਾਰ ਵਿੱਚ ਕੋਈ ਖ਼ਰਾਬੀ ਆ ਗਈ, ਜਿਸ ਨੂੰ ਦੇਖਣ ਲਈ ਗੁਰਜੀਤ ਕਾਰ ਵਿੱਚੋਂ ਬਾਹਰ ਨਿਕਲਿਆ। ਇਸ ਦੌਰਾਨ ਅਚਾਨਕ ਕਾਰ ਨੂੰ ਅੱਗ ਲੱਗ ਗਈ। ਕਾਰ ਦੀ ਪਿਛਲੀ ਸੀਟ ‘ਤੇ ਬੈਠੀ ਗੁਰਜੀਤ ਦੀ ਪਤਨੀ, 2 ਧੀਆਂ ਅਤੇ ਇਕ ਪੁੱਤਰ ਤੁਰੰਤ ਕਾਰ ‘ਚੋਂ ਬਾਹਰ ਨਿਕਲ ਗਏ ਪਰ ਇਸ ਦੌਰਾਨ ਕਾਰ ਦਾ ਸੈਂਟਰ ਲਾਕ ਜਾਮ ਹੋ ਗਿਆ, ਜਿਸ ਕਾਰਨ ਕਾਰ ਦੀ ਅਗਲੀ ਸੀਟ ਤੇ ਬੈਠੀ ਮਾਸੂਮ ਬੱਚੀ ਤਨਵੀਰ ਉਰਫ਼ ਤਨੂ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਅਤੇ ਜ਼ਿੰਦਾ ਸੜ ਕੇ ਮੌਕੇ ‘ਤੇ ਹੀ ਉਸ ਨੇ ਦਮ ਤੋੜ ਦਿੱਤਾ। ਇਸ ਦਰਦਨਾਕ ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਤਲਵੰਡੀ ਭਾਈ ਦੇ ਇੰਚਾਰਜ ਸ਼ਿਮਲਾ ਰਾਣੀ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚ ਗਏ ਹਨ। ਪੁਲਿਸ ਦੀ ਟੀਮ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

- Advertisement -spot_img

More articles

- Advertisement -spot_img

Latest article