ਕਿਸਾਨਾਂ ਨੂੰ ਵਿਸ਼ਵਾਸ ’ਚ ਲਏ ਬਿਨਾ ਕੇਂਦਰ ਸਰਕਾਰ ਕਾਨੂੰਨ ਨਾ ਬਣਾਵੇ : ਭਾਈ ਤੁੰਗ , ਪ੍ਰੋ: ਖ਼ਿਆਲਾ
ਅੰਮ੍ਰਿਤਸਰ, 28 ਨਵੰਬਰ (ਗਗਨ) – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਖੇਤੀ ਬਾਰੇ ਤਿੰਨੇ ਵਿਵਾਦਿਤ ਕਾਨੂੰਨ ਵਾਪਸ ਲੈਣ ਦੇ ਐਲਾਨ ਨਾਲ ਕਿਸਾਨੀ ਸੰਘਰਸ਼ ਨੂੰ ਮਿਲੀ ਫ਼ਤਿਹਯਾਬੀ ਉਪਰੰਤ ਅੱਜ 28 ਨਵੰਬਰ ਐਤਵਾਰ ਨੂੰ 8 ਜੂਨ ਤੋਂ ਮਿਸ਼ਨ ਕਿਸਾਨ ਸੰਘਰਸ਼ ਫ਼ਤਿਹ ਯਾਬੀ ਲਈ ਅਰੰਭੀ ਗਈ ਸਹਿਜ ਪਾਠਾਂ ਦੀ ਲੜੀ ਦਾ 25 ਵੇਂ ਸਹਿਜ ਪਾਠ ਦੇ ਭੋਗ ਪਾਉਣ ਉਪਰੰਤ ਫ਼ਤਿਹ ਦੀ ਅਰਦਾਸ ਨਾਲ ਲੜੀ ਸਮਾਪਤ ਕੀਤੀ ਗਈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲੇ ਲੰਮੇ ਸੰਘਰਸ਼ ਵਿੱਚ ਯੋਗਦਾਨ ਪਾਉਂਦਿਆਂ ਮਿਸ਼ਨ ਕਿਸਾਨ ਸੰਘਰਸ਼ ਫ਼ਤਿਹ ਯਾਬੀ ਕਮੇਟੀ ਵੱਲੋਂ ਮੁੱਖ ਪ੍ਰਬੰਧਕ ਜਥੇਦਾਰ ਇਕਬਾਲ ਸਿੰਘ ਤੁੰਗ ਦੇ ਗ੍ਰਹਿ ਵਿਖੇ ਸਹਿਜ ਪਾਠ ਦਾ ਭੋਗ ਪਾਇਆ ਗਿਆ। ਭਾਈ ਤੁੰਗ ਵੱਲੋਂ ਅਰਦਾਸ ਕੀਤੀ ਗਈ ਅਤੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਰਿੰਦਰ ਸਿੰਘ ਜੀ ਦੇ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਸਮਾਗਮ ਵਿਚ ਸ਼ਾਮਲ ਹੋਏ ਸੰਤ ਅਵਤਾਰ ਸਿੰਘ ਜੀ ਮੁਖੀ ਦਲ ਬਾਬਾ ਬਿਧੀਚੰਦ ਸੁਰਸਿੰਘ ਵਾਲੇ, ਪ੍ਰੋਫੈਸਰ ਸਰਚਾਂਦ ਸਿੰਘ ਖ਼ਿਆਲਾ, ਸੁਰਿਦੰਰਪਾਲ ਸਿੰਘ ਤਲਿਬਪੁਰਾ, ਕਾਂਗਰਸ ਦੇ ਸੀਨੀਅਰ ਆਗੂ ਸ੍: ਇੰਦਰਜੀਤ ਸਿੰਘ ਬਾਸਰਕੇ, ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਕਲਕੱਤਾ, ਹਰਦੀਪ ਸਿੰਘ ਸਰਪੰਚ, ਮਨਜੀਤ ਸਿੰਘ ਠੇਕੇਦਾਰ ਜਸਵੰਤ ਸਿੰਘ ਇਲਾਕੇ ਦੇ ਕੌਂਸਲਰ ਜਸਵਿੰਦਰ ਸਿੰਘ ਲਾਡੋ, ਪਲਵਾਨ ਕੌਂਸਲਰ ਅਮਰਬੀਰ ਸਿੰਘ ਗਿੱਲ, ਕੌਂਸਲਰ ਰਜਿੰਦਰ ਸਿੰਘ ਸੈਣੀ, ਬਲਬੀਰ ਸਿੰਘ ਕਠਿਆਲੀ, ਆਤਮਜੀਤ ਸਿੰਘ ਤੁੰਗ, ਹਰਕੰਵਜੀਤ ਸਿੰਘ ਤੁੰਗ, ਗੁਰਬੀਰ ਸਿੰਘ ਲਾਲੀ, ਮੰਨਸਿਮਰਨਪਾਲ ਸਿੰਘ, ਰਣਯੋਧ ਸਿੰਘ ਰਾਣਾ, ਪਲਵਾਨ ਅਮੀਰ ਸਿੰਘ ਸ਼ਾਹ, ਲਵਪ੍ਰੀਤ ਸਿੰਘ ਮਾਲਚੰਕ, ਦਲਜੀਤ ਸਿੰਘ ਅਰੋੜਾ ਸਲਾਹਕਾਰ ਕੁੰਵਰ ਵਿਜੇ ਪ੍ਰਤਾਪ ਸਿੰਘ, ਕਸ਼ਮੀਰ ਸਿੰਘ ਸਿੰਘ ਸਟੋਰ, ਬਾਬਾ ਹਰਭਜਨ ਸਿੰਘ ਬਰਾੜ ਪ੍ਰਧਾਨ ਸਾਈ ਮੀਆਂ ਮੀਰ ਫੌਡੇਸ਼ਨ, ਬੀਬੀ ਜਗਦੀਸ਼ ਕੌਰ ਮਾਰਕੀਟ ਕਮੇਟੀ, ਜੱਪਪ੍ਰੀਤ ਕੌਰ ਤੁੰਗ ਅਤੇ ਇਲਾਕੇ ਦੀਆ ਸੰਗਤਾਂ ਹਾਜ਼ਰੀ ਭਰੀ ਉਪਰੰਤ ਬੁਲਾਰਿਆਂ ਨੇ ਜਿੱਥੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ’ਤੇ ਜਬਰੀ ਕਾਨੂੰਨਾਂ ਠੋਸਣ ਦੀ ਅਲੋਚਨਾ ਕੀਤੀ ਅਤੇ ਕਾਨੂੰਨ ਵਾਪਸ ਲੈਣ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਰਤਾਰਪੁਰ ਸਾਹਿਬ ਕਾਰੀਡੋਰ ਖੋਲ੍ਹਣ ਲਈ ਤੇ ਕਾਲੇ ਕਾਨੂੰਨ ਵਾਪਸ ਲੈਣ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਆਖਿਆ ਕੇ ਕੇਂਦਰ ਨੂੰ ਭਵਿੱਖ ਵਿੱਚ ਵੀ ਕਿਸਾਨ ਵਿਰੋਧੀ ਕੰਮਾਂ ’ਤੇ ਰੋਕ ਲਗਾਉਣ ਲਈ ਆਖਿਆ ਅਤੇ ਸਮਾਜ ਭਲਾਈ ਲਈ ਅਤੇ ਲੋਕਤੰਤਰ ਲਈ ਕੰਮ ਕਰਨੇ ਚਾਹੀਏ ਹਨ। ਸਮਾਗਮ ਦੌਰਾਨ ਪ੍ਰੋਫੈਸਰ ਸਰਚਾਂਦ ਸਿੰਘ ਤੇ ਜਥੇਦਾਰ ਇਕਬਾਲ ਸਿੰਘ ਤੁੰਗ ਨੇ ਆਏ ਪਤਵੰਤੇ ਸਜਨਾਂ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।