ਫਤਾਹਪੁਰ ਵਿਖੇ ਨਕਸ਼ਾ ਪਾਸ ਕਰਾਏ ਬਗੈਰ ਉਸਾਰੀਆ ਜਾ ਰਹੀਆ ਦੁਕਾਨਾਂ ‘ਤੇ ਨਗਰ ਨਿਗਮ ਦਾ ਚੱਲਿਆ ਪੀਲਾ ਪੰਜਾ

25

ਅੰਮ੍ਰਿਤਸਰ, 16 ਜੂਨ (ਗਗਨ ਅਜੀਤ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ‘ਚ ਨਗਰ ਨਿਗਮ ਤੋ ਨਕਸ਼ਾ ਪਾਸ ਕਰਾਏ ਕੀਤੀਆ ਜਾ ਰਹੀਆ ਨਜਾਇਜ ਉਸਾਰੀਆ ਨੂੰ ਲੈ ਕੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਤੇ ਵਧੀਕ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਤੋ ਮਿਲੀਆ ਹਦਾਇਤਾਂ ਤੇ ਕਾਰਵਾਈ ਕਰਦਿਆ ਸ਼ਹਿਰ ਵਿੱਚ ਅਜਿਹੀਆਂ ਇਮਾਰਤਾਂ ਬਣਾ ਰਹੇ ਮਾਲਕਾਂ ਵਿਰੁੱਧ ਜਿਥੇ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਅਜਿਹੀਆ ਇਮਾਰਤਾਂ ਸੀਲ ਕਰਨ ਤੋ ਇਲਾਵਾ ਢਾਹੀਆ ਚੀ ਜਾ ਰਹੀਅ ਹਨ।

Italian Trulli

ਜਿਸ ਸਬੰਧੀ ਜਾਣਕਾਰੀ ਦੇਦਿਆਂ ਅੰਮ.ਟੀ.ਪੀ ਸ੍ਰੀ ਨਰਿੰਦਰ ਸ਼ਰਮਾਂ ਨੇ ਦੱਸਿਆ ਕਿ ਝਬਾਲ ਰੋਡ ‘ਤੇ ਫਤਾਹਪੁਰ ਵਿਖੇ ਐਫ.ਸੀ.ਆਈ ਗੁਦਾਮਾਂ ਦੇ ਨਜਦੀਕ ਉਸਾਰੀਆ ਜਾ ਰਹੀਆ ਦੁਕਾਨਾਂ ਦਾ ਨਿਰਮਾਣ ਕਈ ਵਾਰ ਬੰਦ ਕਰਾਏ ਜਾਣ ਦੇ ਬਾਵਜੂਦ ਵੀ ਨਗਰ ਨਿਗਮ ਤੋ ਮਨਜੂਰੌੀ ਲਏ ਬਿਨਾ ਬਣ ਰਹੀਆ ਦੁਕਾਨਾਂ ਬਾਰੇ ਸ਼ਕਾਇਤਾਂ ਮਿਲਣ ਤੇ ਮੀਡੀਏ ਵਿੱਚ ਖਬਰਾਂ ਪ੍ਰਕਾਸ਼ਿਤ ਹੋਣ ਤੋ ਬਾਅਦ ਬੀਤੀ ਰਾਤ ਇਸਟੇਟ ਵਿਭਾਗ ਦੇ ਸੁਪਰਡੈਟ ਸ੍ਰੀ ਧਰਮਿੰਦਰ ਸਿੰਘ ਅਤੇ ਏ.ਟੀ.ਪੀ ਸ੍ਰੀ ਵਰਿੰਦਰਮੋਹਨ ਵਲੋ ਸਾਂਝੀ ਕਾਰਵਾਈ ਕਰਦਿਆ ਬਣਾਈਆ ਜਾ ਰਹੀਆਂ ਦੁਕਾਨਾਂ ਦੇ ਤਿਆਰ ਪਿੱਲ਼ਰ ਡਿੱਚ ਮਸ਼ੀਨ ਰਾਹੀ ਨਸ਼ਟ ਕਰ ਦਿੱਤੇ ਗਏ ਹਨ। ਉਨਾਂ ਨੇ ਕਿਹਾ ਕਿ ਸ਼ਹਿਰ ਵਿੱਚ ਕਿਸੇ ਨੂੰ ਵੀ ਨਕਸ਼ਾ ਪਾਸ ਕਰਾਏ ਬਗੈਰ ਜਾਂ ਬਿਨਾ ਮਨਜੂਰੀ ਕਿਸੇ ਵੀ ਇਮਾਰਤ ਦਾ ਨਿਰਮਾਣ ਨਹੀ ਕਰਨ ਦਿੱਤਾ ਜਾਏਗਾ।

ਜਿਕਰਯੋਹ ਹੈ ਕਿ ਲੋਕਾਂ ਵਲੋ ਇਥੇ ਗੰਦੇ ਪਾਣੀ ਦਾ ਨਿਕਾਸੀ ਨਾਲਾ ਹੋਣ ਕਰਕੇ ਉਸ ਉਪਰ ਇਹ ਦੁਕਾਨਾਂ ਬਣਾਏ ਜਾਣ ਦੇ ਦੋਸ਼ ਲਗਾਏ ਜਾ ਰਹੇ ਹਨ। ਜਿਸ ਸਬੰਧੀ ਨਗਰ ਨਿਗਮ ਵਲੋ ਮਾਲ ਵਿਭਾਗ ਰਾਹੀ ਰਿਕਾਰਡ ਖੰਘਾਲਿਆ ਜਾ ਰਿਹਾ ਹੈ ਤਾਂ ਕਿ ਜਗਾ ਦੀ ਮਾਲਕੀ ਬਾਰੇ ਪਤਾ ਲਗਾਇਆ ਜਾ ਸਕੇ।