ਤਰਨ ਤਾਰਨ ,18 ਜੂਨ (ਜੰਡ ਖਾਲੜਾ) – ਭਿੱਖੀਵਿੰਡ ਦੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਬਿਲਾਂ ਚੋਪੜਾ ਜੀ ਜਿਨ੍ਹਾਂ ਦੀ ਪਤਨੀ ਵਾਇਸ ਪ੍ਰਧਾਨ ਰੇਖਾ ਰਾਣੀ ਜਿਨ੍ਹਾਂ ਦੀ ਪਿਛਲੇ ਦਿਨੀ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਇਸ ਦੁਨੀਆਂ ਤੋਂ ਅਕਾਲ ਚਲਾਣਾ ਕਰ ਗਏ ਸਨ । ਚੋਪੜਾ ਦੇ ਗਰਿਹੇ ਵਿਖੇ ਜਿਥੇ ਅਲੱਗ ਅਲੱਗ ਪਾਰਟੀਆਂ ਦੇ ਸਿਆਸੀ ਲੀਡਰ ਦੁੱਖ ਦਾ ਪ੍ਰਗਟਾਵਾ ਕਰਨ ਪਹੁੰਚੇ ਸੀ ।
ਉਥੇ ਅੱਜ ਇਲਾਕੇ ਦੇ ਪੱਤਰਕਾਰਾਂ ਸਿਨੀਅਰ ਪੱਤਰਕਾਰ ਬਲਬੀਰ ਸਿੰਘ ਖਾਲਸਾ ਮਰਗਿੰਦਪੁਰਾ , ਪਤਰਕਾਰ ਸੰਦੀਪ ਸਿੰਘ ਉਪਲ ਭਿੱਖੀਵਿੰਡ ਅਤੇ ਲੋੜਵੰਦਾਂ ਦੀ ਖਾਲਸਾ ਸੁਸਾਇਟੀ ਦੇ ਮੁੱਖ ਸੇਵਾਦਾਰ ਸਤਨਾਮ ਸਿੰਘ ਜੰਡ ਖਾਲੜਾ , ਆਦਿ ਦੁੱਖ ਸਾਂਝਾ ਕਰ ਪਹੁੰਚੇ । ਉਨ੍ਹਾਂ ਨਾਲ ਇਹ ਵੀ ਕਿਹਾ ਕਿ ਚੋਪੜਾ ਜੀ ਇਕ ਬਹੁਤ ਵਧੀਆ ਇਨਸਾਨ ਹਨ। ਪਾਰਟੀ ਬਾਜੀ ਤੋਂ ਉਪਰ ਉਠ ਕੇ ਹਰ ਇਕ ਨਾਲ ਬੜੇ ਪਿਆਰ ਨਾਲ ਰਹਿੰਦੇ ਹਨ । ਜਿਥੇ ਪਰਿਵਾਰ ਨੂੰ ਤਾ ਦੁੱਖ ਹੈਗਾ ਹੀ ਉਥੇ ਇਲਾਕੇ ਨੂੰ ਵੀ ਦੁੱਖ ਹੋਇਆ ਜਦੋਂ ਪਤਾ । ਪਤਾ ਲੱਗਾ ਕਿ ਚੋਪੜਾ ਪਰਿਵਾਰ ਨਾ ਇਹ ਭਾਣਾ ਵਰਤ ਗਿਆ। ਉਨ੍ਹਾਂ ਇਹ ਕਾਮਨਾਂ ਕੀਤੀ ਪ੍ਰਮਾਤਮਾ ਜੀ ਰੇਖਾ ਰਾਣੀ ਦੀ ਆਤਮਾ ਨੂੰ ਸਦੀਵੀ ਸ਼ਾਤੀ ਬਖਸ਼ਣ ਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਪਿਛੇ ਭਾਣਾ ਮੰਨਣ ਦਾ ਬਲ ਬਖਸ਼ਣ।