More

  ਪੱਟੀ ‘ਚ ਦੋ ਯੂਥ ਕਾਂਗਰਸੀ ਆਗੂਆਂ ਦੀ ਹੱਤਿਆ ਦੇ ਦੋ ਦੋਸ਼ੀ ਪੁਲਿਸ ਨੇ ਕੀਤੇ ਗਿ੍ਫ਼ਤਾਰ

  ਤਰਨ ਤਾਰਨ, 18 ਨਵੰਬਰ (ਬੁਲੰਦ ਆਵਾਜ ਬਿਊਰੋ) – ਬੀਤੀ ਦੇਰ ਸ਼ਾਮ ਤਰਨ ਤਾਰਨ ਜਿਲੇ ਦੇ ਸ਼ਹਿਰ ਪੱਟੀ ਵਿਖੇ ਸਰਹਾਲੀ ਰੋਡ ‘ਤੇ ਹੋਏ ਦਹਿਰੇ ਕਤਲ ਦੌਰਾਨ ਚੱਲੀਆ ਗੋਲੀਆ ਨਾਲ ਦੋ ਨੌਜਵਾਨਾਂ ਜਗਦੀਪ ਸਿੰਘ ਤੇ ਅਨਮੋਲ ਸਿੰਘ ਉਰਫ ਮੌਲਾ ਦੀ ਮੌਤ ਹੋ ਗਈ ਸੀ ਤੇ ਗਰੁਸੇਵਕ ਸਿੰਘ ਵਾਸੀ ਪ੍ਰਿੰਗੜੀ ਗੰਭੀਰ ਰੂਪ ਜਖਮੀ ਹੋ ਗਿਆ ਸੀ। ਜਿਸ ਸਬੰਧੀ ਪੁਲਿਸ ਵਲੋ ਕੇਸ ਦਰਜ ਕਰਕੇ ਇਹ ਵਾਰਦਾਤ ਵਾਪਰਨ ਤੋ ਬਾਅਦ ਮੁਸ਼ਤੈਦੀ ਵਰਤਦਿਆ ਕੁਝ ਘੰਟਿਆ ‘ਚ ਦੋਸ਼ੀਆ ਵਿੱਚੋ ਦੋ ਨੂੰ ਗ੍ਰਿਫਤਾਰ ਕਰਨ ਸਬੰਧੀ ਜਾਣਕਾਰੀ ਦੇਦਿਆ ਐਸ.ਐਸ.ਪੀ ਤਰਨ ਤਾਰਨ ਸ: ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਇਸ ਵਾਰਦਾਤ ਪਿਛੇ ਪੈਸਿਆ ਦੇ ਲੈਣ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਕਿਉਕਿ ਗ੍ਰਿਫਤਾਰ ਕੀਤੇ ਗਏ ਲਖਬੀਰ ਸਿੰਘ ਦਾ ਇਨਾ ਮ੍ਰਿਤਕ ਵਿਆਕਤੀਆ ਨਾਲ ਦੋ -ਢਾਈ ਲੱਖ ਰੁਪਏ ਦੇ ਲੈਣ ਦੇਣ ਦਾ ਝਗੜਾ ਸੀ ਜਿਸ ਤੇ ਲਖਬੀਰ ਸਿੰਘ ਨੇ ਸਮੇਤ ਵਿਨੋਦ ਕੁਮਾਰ ਉਰਫ ਗੱਟੂ ਤੇ ਹੋਰਨਾ ਨਾਲ ਮਿਲਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਸ: ਵਿਰਕ ਨੇ ਦੱਸਿਆ ਕਿ ਪੁਲਿਸ ਨੇ ਉਨਾ ਵਲੋ ਵਰਤਿਆ ਰਿਵਾਲਵਰ ਤੇ ਮ੍ਰਿਤਕ ਜਗਦੀਪ ਸਿੰਘ ਮੰਨਾ ਦਾ ਖੋਹਿਆ ਰਿਵਾਲਵਰ ਬ੍ਰਾਮਦ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ।ਜਿੰਨਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕਰਕੇ ਹੋਰ ਪੁਛਗਿਛ ਕਰਕੇ ਵਾਰਦਾਤ ‘ਚ ਸ਼ਾਮਿਲ ਬਾਕੀ ਦੋਸ਼ੀਆ ਦਾ ਪਤਾ ਲਗਾਕੇ ਉਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ। ਇਸ ਸਮੇ ਡੀ.ਐਸ.ਪੀ ਪੱਟੀ ਸ; ਕੁਲਜਿੰਦਰ ਸਿੰਘ ਤੇ ਥਾਣਾਂ ਮੁਖੀ ਲਖਬੀਰ ਸਿੰਗ ਵੀ ਹਾਜਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img