-1.2 C
Munich
Tuesday, February 7, 2023

ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਸਿਕੱਲ ਸੈਂਟਰ ਵਿਖੇ ਲਗਾਇਆ ਗਿਆ ਰੁਜਗਾਰ ਕੈਂਪ

Must read

ਅੰਮ੍ਰਿਤਸਰ 1 ਦਸੰਬਰ (ਰਾਜੇਸ਼ ਡੈਨੀ) – ਵਧੀਕ ਡਿਪਟੀ ਕਮਿਸ਼ਨਰ (ਜਨਰਲ) , ਸ੍ਰੀ ਸੁਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ ਰੋਜਗਾਰ ਬਿਉਰੋ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਚੱਲ ਰਹੇ ਸਵੈ ਬਾਲ ਕ੍ਰਿਸ਼ਨਾ ਸਕਿੱਲ ਸੈਂਟਰ ਵੱਲੋਂ ਰੁਜਗਾਰ ਮੇਲਾ ਲਗਾਇਆ ਗਿਆ । ਜਿਸ ਵਿਚ ਨਾਮੀ 2 ਕਪੰਨੀਆਂ ਨੇ ਭਾਗ ਲਿਆ। ਮੇਲੇ ਵਿਚ ਕੁੱਲ 43 ਉਮੀਦਵਾਰਾਂ ਨੇ ਭਾਗ ਲਿਆ, ਜਿਸ ਵਿਚ 27 ਉਮੀਦਵਾਰ ਸ਼ਾਰਟ ਲਿਸਟ ਕੀਤੇ ਗਏ। ਇਸ ਮੋਕੇ ਤੇ 15 ਉਮੀਦਵਾਰਾਂ ਨੂੰ ਉਚੇਚੇ ਤੋਰ ਤੇ ਰੁਜਗਾਰ ਲਈ ਨਿਯੂੁਕਤੀ ਪੱਤਰ ਵੀ ਦਿੱਤੇ ਗਏ ਹਨ। ਇਸ ਵਿਸ਼ੇਸ਼ ਮੋਕੇ ਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਡੀ.ਪੀ.ਐਮ.ਯੂ.ਸਟਾਫ ਸੁਰਿੰਦਰ ਸਿੰਘ, ਸਵਰਾਜ ਸਿੰਘ ਅਤੇ ਰਾਜੇਸ਼ ਬਾਹਰੀ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ 3 ਤੋਂ 4 ਮਹੀਨਿਆ ਦੇ ਸ਼ੋਹਟ ਕੋਰਸਸ ਕਰਵਾਏ ਜਾ ਰਹੇ ਹਨ ਅਤੇ ਕੋਰਸ ਕਰਨ ਤੋਂ ਬਾਦ ਸਿਖਿਆਰਥੀਆਂ ਨੂੰ ਰੁਜਗਾਰ ਦਵਾਇਆ ਜਾਂਦਾ ਹੈ ਅਤੇ ਕੁੱਝ ਸਿਖਿਆਰਥੀ ਜੋ ਸਵੈ—ਰੁਜਗਾਰ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਲੋਨ ਦਿਵਾਉਣ ਵਿਚ ਮਦਦ ਕੀਤੀ ਜਾਂਦੀ ਹੈ। ਇਸ ਰੁਜਗਾਰ ਮੇਲੇ ਵਿਚ ਵਰਧਮਾਨ ਲਿਮਿਟੇਡ, ਪੇ ਟੀ ਐਮ ਕੰਪਨੀ ਨੇ ਭਾਗ ਲਿਆ। ਇਸ ਮੋਕੇ ਅਮਨਦੀਪ ਸਿੰਘ ( ਸੈਂਟਰ ਇੰਚਾਰਜ਼) ਨੇ ਸਲਾਘਾ ਕਰਦੇ ਹੋਏ ਕਿਹਾ ਕਿ ਇਹ ਰੁਜਗਾਰ ਮੇਲੇ ਨੋਜਵਾਨਾਂ ਵਾਸਤੇ ਲਾਹੇਮੰਦ ਹਨ ਅਤੇ ਇਹਨਾਂ ਰੁਜਗਾਰ ਮੇਲਿਆ ਦਾ ਵੱਧ ਤੋਂ ਵੱਧ ਨੋਜਵਾਨਾਂ ਨੂੰ ਲਾਹਾ ਲੈਣਾ ਚਾਹੀਦਾ ਹੈ।

- Advertisement -spot_img

More articles

- Advertisement -spot_img

Latest article