-1.2 C
Munich
Tuesday, February 7, 2023

ਪੰਜਾਬ ਸਰਕਾਰ ਵੱਲੋਂ ਫੌਜ ਵਿੱਚ ਭਰਤੀ ਹੋਣ ਲਈ ਲਿਖਤੀ ਪੇਪਰ ਦੀ ਕਰਵਾਈ ਜਾ ਰਹੀ ਹੈ ਮੁਫ਼ਤ ਤਿਆਰੀ

Must read

ਸ੍ਰੀ ਮੁਕਤਸਰ ਸਾਹਿਬ 1 ਦਸੰਬਰ (ਅਵਤਾਰ ਮਰਾੜ੍ਰ) – ਦਵਿੰਦਰ ਪਾਲ ਸਿੰਘ ਮਾਸਟਰ ਕੈਂਪ ਇੰਚਾਰਜ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ , ਫਾਜਿਲਕਾ, ਮੁਕਤਸਰ ਅਤੇ ਫਰੀਦਕੋਟ ਜਿਲ੍ਹਿਆਂ ਦੀ ਫੌਜ ਦੀ ਭਰਤੀ ਰੈਲੀ 01 ਨਵੰਬਰ 2022 ਤੋਂ 16 ਨਵੰਬਰ 2022 ਤੱਕ ਫਿਰੋਜ਼ਪੁਰ ਵਿਖੇ ਹੋਈ ਸੀ, ਉਸ ਭਰਤੀ ਰੈਲੀ ਵਿੱਚੋਂ ਫਿ਼ਜੀਕਲ ਫਿੱਟ ਹੋਏ ਯੁਵਕਾਂ ਦੀ ਲਿਖਤੀ ਪੇਪਰ ਦੀ ਤਿਆਰੀ ਪੰਜਾਬ ਸਰਕਾਰ ਵੱਲੋਂ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਵਿਖੇ ਮੁਫ਼ਤ ਕਰਵਾਈ ਜਾ ਰਹੀ ਹੈ।ਚਾਹਵਾਨ ਯੁਵਕ ਜਲਦੀ ਤੋਂ ਜਲਦੀ ਰਿਪੋਰਟ ਕਰ ਸਕਦੇ ਹਨ । ਪੇਪਰ ਦੀ ਤਿਆਰੀ ਦੌਰਾਨ ਖਾਣਾ ਅਤੇ ਰਿਹਾਇਸ਼ ਮੁਫ਼ਤ ਦਿੱਤੀ ਜਾਵੇਗੀ ਜਿਹੜੇ ਯੁਵਕਾਂ ਨੇ ਪਹਿਲਾਂ ਕੈਂਪ ਵਿੱਚ ਟ੍ਰੇਨਿੰਗ ਨਹੀਂ ਲਈ ਉਹ ਯੁਵਕ ਵੀ ਲਿਖਤੀ ਪੇਪਰ ਦੀ ਤਿਆਰੀ ਕਰਨ ਲਈ ਆ ਸਕਦੇ ਹਨ।ਉਹ ਯੁਵਕ ਆਪਣੇ ਨਾਲ ਦਸਵੀਂ ਦਾ ਅਸਲ ਸਰਟੀਫਿਕੇਟ ਅਤੇ ਇੱਕ ਫੋਟੋ ਸਟੇਟ ਕਾਪੀ।ਜਾਤੀ,ਰਿਹਾਇਸ਼,ਆਧਾਰ ਕਾਰਡ ਅਤੇ ਆਰ.ਸੀ. ਦੀ ਇੱਕ-ਇੱਕ ਫੋਟੋ ਸਟੇਟ ਕਾਪੀ ਇੱਕ ਪਾਸਪੋਰਟ ਸਾਈਜ਼ ਫੋਟੋ, ਮੌਸਮ ਅਨੁਸਾਰ ਬਿਸਤਰਾ ਪੇਪਰ ਦੀ ਤਿਆਰੀ ਲਈ ਕਾਪੀ ਅਤੇ ਪੈੱਨ ਨਾਲ ਲੈ ਕੇ ਕੈਂਪ ਵਿੱਚ ਰਿਪੋਰਟ ਕਰ ਸਕਦੇ ਹਨ।ਜਿਹੜੇ ਯੁਵਕਾਂ ਦੀ ਐਮ.ਐਚ.ਪਈ ਹੈ ਉਹ ਯੁਵਕ ਵੀ ਲਿਖਤੀ ਪੇਪਰ ਦੀ ਤਿਆਰੀ ਲਈ ਆ ਸਕਦੇ ਹਨ।ਲਿਖਤੀ ਪੇਪਰ ਦੀ ਤਿਆਰੀ ਚਲ ਰਹੀ ਹੈ।ਜਿਹੜੇ ਯੁਵਕ ਰੋਜ਼ਾਨਾ ਘਰ ਤੋਂ ਆਨ/ਜਾਨ ਕਰਕੇ ਕਲਾਸ ਲਗਾਉਂਣਾ ਚਾਹੁੰਦੇ ਹਨ ਉਹ ਯੁਵਕ ਵੀ ਆ ਸਕਦੇ ਹਨ । ਵਧੇਰੇ ਜਾਣਕਾਰੀ ਲਈ ਯੁਵਕ ਮੋਬਾਇਲ ਨੰ. 94638-31615,83601-63527, 94639-03533 ਤੇ ਸੰਪਰਕ ਕਰ ਸਕਦੇ ਹਨ।

- Advertisement -spot_img

More articles

- Advertisement -spot_img

Latest article