ਪੰਜਾਬ ਸਰਕਾਰ ਨੇ ਕੋਵਿਡ ਦੀਆਂ ਹਦਾਇਤਾਂ 30 ਜੂਨ ਤਕ ਵਧਾਈਆਂ, ਆਈਲੈਟਸ ਸੈਂਟਰ ਖੋਲ੍ਹਣ ਨੂੰ ਮਨਜ਼ੂਰੀ

ਪੰਜਾਬ ਸਰਕਾਰ ਨੇ ਕੋਵਿਡ ਦੀਆਂ ਹਦਾਇਤਾਂ 30 ਜੂਨ ਤਕ ਵਧਾਈਆਂ, ਆਈਲੈਟਸ ਸੈਂਟਰ ਖੋਲ੍ਹਣ ਨੂੰ ਮਨਜ਼ੂਰੀ

ਅੰਮ੍ਰਿਤਸਰ, 26 ਜੂਨ (ਗਗਨ) – ਪੰਜਾਬ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਾਫੀ ਹੱਦ ਤੱਕ ਗਿਰਾਵਟ ਆ ਗਈ ਹੈ ਪਰ ਅਜੇ ਵੀ ਸਾਵਧਾਨੀ ਪੱਖੋਂ ਪੰਜਾਬ ਸਰਕਾਰ ਨੇ ਕੋਰੋਨਾ ਕਰਕੇ ਸੂਬੇ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਨੂੰ 30 ਜੂਨ ਤੱਕ ਵਧਾ ਦਿੱਤਾ ਹੈ। ਹਾਲਾਂਕਿ ਇਸ ਦੌਰਾਨ ਸਰਕਾਰ ਨੇ ਵੱਡੀਆਂ ਛੋਟਾਂ ਦਿੱਤੀਆਂ ਹਨ।ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਆਈਲੈਟਸ ਸੈਂਟਰ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਅਧਿਆਪਕ, ਸਟਾਫ ਤੇ ਵਿਦਿਆਰਥੀਆਂ ਨੂੰ ਕੋਰੋਨਾ ਦੀ ਇੱਕ ਡੋਜ਼ ਲੈਣੀ ਲਾਜ਼ਮੀ ਹੋਵੇਗੀ।

ਨਾਈਟ ਕਰਫਿਊ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਪਹਿਲਾਂ ਵਾਂਗ ਹੀ ਜਾਰੀ ਰਹੇਗਾ। ਉਥੇ ਹੀ ਰੈਸਟੋਰੈਂਟ, ਕੈਫ-ਕੌਫੀ ਸ਼ੌਪਸ, ਫਾਸਟ ਫੂਡਜ਼ 50 ਫੀਸਦ ਸਮਰੱਥਾ ਨਾਲ ਖੁੱਲਣਗੇ। ਬਾਰ, ਪੱਬ ਤੇ ਅਹਾਤੇ ਅਜੇ ਵੀ ਬੰਦ ਰਹਿਣਗੇ। ਸਕੂਲ, ਕਾਲਜ, ਅਤੇ ਹੋਰ ਵਿੱਦਿਅਕ ਸੰਸਥਾਵਾਂ ਵੀ ਬੰਦ ਹੀ ਰਹਿਣਗੀਆਂ। ਵਿਆਹ-ਸ਼ਾਦੀ, ਭੋਗ, ਸਸਕਾਰ ‘ਤੇ 50 ਲੋਕ ਸ਼ਾਮਲ ਹੋ ਸਕਣਗੇ।ਨਾਨ-ਏਸੀ ਬੱਸਾਂ ਵਿੱਚ ਸਮਰੱਥਾ ਮੁਤਾਬਕ ਸਵਾਰੀਆਂ ਬਿਠਾਈਆਂ ਜਾ ਸਕਣਗੀਆਂ, ਜਦਕਿ ਏਸੀ ਬੱਸਾਂ ਵੱਧ ਤੋਂ ਵੱਧ 50 ਫੀਸਦੀ ਸਵਾਰੀਆਂ ਨਾਲ ਚਲਾਈਆਂ ਜਾਣਗੀਆਂ। ਇਸ ਦੇ ਨਾਲ ਹੀ ਐਤਵਾਰ ਸਣੇ ਗੈਰ-ਜ਼ਰੂਰੀ ਦੁਕਾਨਾਂ ਖੋਲ੍ਹਣ ਦਾ ਫੈਸਲਾ ਜ਼ਿਲ੍ਹਾ ਅਧਿਕਾਰੀਆਂ ‘ਤੇ ਛੱਡਿਆ ਗਿਆ ਹੈ।

Bulandh-Awaaz

Website: