18 C
Amritsar
Wednesday, March 22, 2023

ਪੰਜਾਬ ਸਰਕਾਰ ਤੇ ਕਾਂਗਰਸ ਬੇਚੇਨੀ ਦੀ ਹਾਲਤ’ਚ , ਲੋਕ ਮੁਦਿਆ ਤੋ ਹੋਈ ਮੁਨਕਰ-ਖਹਿਰਾ

Must read

ਪੰਜਾਬ ਏਕਤਾ ਪਾਰਟੀ ਹਲਕਾ ਮਜੀਠਾਂ ਤੋ ਆਪਣੀ ਚੋਣ ਮੁਹਿੰਮ ਕਰੇਗੀ ਸ਼ੁਰੂ

ਚਵਿੰਡਾ ਦੇਵੀ/ਅੰਮ੍ਰਿਤਸਰ, 1 ਸਤੰਬਰ -ਰਛਪਾਲ ਸਿੰਘ / ਗਗਨ ਅਜੀਤ ਸਿੰਘ

ਪੰਜਾਬ ਏਕਤਾ ਪਾਰਟੀ ਦੇ ਕੌਮੀ ਪ੍ਰਧਾਨ ਸ: ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਵਰਕਰਾਂ ਨੂੰ ਸਾਲ 2022 ਵਿੱਚ ਆ ਰਹੀਆ ਪੰਜਾਬ ਵਿਧਾਨ ਸਭਾ ਦੀਆ ਚੋਣਾਂ ਲਈ ਹੁਣ ਤੋ ਹੀ ਕਮਰਕੱਸੇ ਕਰ ਲੈਣ ਦੀ ਆਪੀਲ ਕਰਦਿਅ ਕਿਹਾ ਕਿ ਇਸ ਸਮੇ ਪੰਜਾਬ ਦੇ ਲੋਕ ਅਕਾਲੀ ਤੇ ਕਾਂਗਰਸ ਦੀਆ ਲੋਕ ਮਾਰੂ ਨੀਤੀਆ ਤੋ ਤੰਗ ਆ ਚੁੱਕੇ ਹਨ । ਪਾਰਟੀ ਨੇਤਾ ਪ੍ਰਗਟ ਸਿੰਘ ਚੇਗਾਵਾਂ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਦੇ ਹੋਏ ਭਰਵੇ ਇਕੱਠ ਨੂੰ ਸੰਬੋਧਨ ਕਰਦਿਆ ਉਨਾਂ ਨੇ ਕਿਹਾ ਕਿ ਇਕ ਨਿਸ਼ਾਨ , ਇਕ ਪ੍ਰਧਾਨ ਅਤੇ ਇਕ ਵਿਧਾਨ ਦੇ ਨਾਂਅਰੇ ਹੇਠ ਮਿਲਕੇ ਕੰਮ ਕਰਨਾ ਚਾਹੀਦਾ ਹੈ।

 

 ਸ: ਖਹਿਰਾ ਨੇ ਕਿਹਾ ਕਿ ਇਸ ਸਮੇ ਪੰਜਾਬ ਵਿੱਚ ਨਸ਼ਿਆ ਅਤੇ ਭ੍ਰਿਸ਼ਟਾਚਾਰ ਦਾ ਬੋਲ ਬਾਲਾ ਹੈ, ਪੰਜਾਬ ਸਰਕਾਰ ਗੂੜੀ ਨੀਦਰ ਸੁੱਤੀ ਹੋਈ ਹੈ, ਅਫਸਰਸ਼ਾਹੀ ਸਰਕਾਰ ਚਲਾ ਰਹੀ ਹੈ।ਜਿਸ ਕਰਕੇ ਪੰਜਾਬ ਦੇ ਲੋਕ ਸਾਫ ਸ਼ੁਥਰਾ ਰਾਜ ਚਾਹੁੰਦੇ ਹਨ।ਜਿਸ ਕਰਕੇ ਤੀਜੇ ਬਦਲ ਲਈ ਸਬਰ ਸੰਤੋਖ ਨਾਲ ਵਿਉਤਬੰਦੀ ਕਰਨ ਦੀ ਲੋੜ ਹੈ।ਇਸ ਸਮੇ ਉਨਾ ਨੇ ਮੋਦੀ ਸਰਕਾਰ ਦੀ ਆਲੋਚਨ ਕਰਦਿਆ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਕੇਦਰ ਸਰਕਾਰ ਵਲੋ ਲਏ ਗਏ ਫੈਸਲਿਆ ਨਾਲ ਘੱਟ ਗਿਣਤੀਆਂ ਵਿੱਚ ਬੇਚੈਨੀ ਵਾਲਾ ਮਾਹੌਲ ਹੈ ਤੇ ਸਰਕਾਰ ਨੇ ਕਸ਼ਮੀਰ ਨੂੰ ਇਕ ਜੇਲ ਵਿੱਚ ਬਦਲ ਦਿੱਤਾ ਹੈ।

ਹਰਸਿਮਰਤ ਨੇ ਲੋਕ ਸਭਾ ਵਿੱਚ ਪੰਜਾਬ ਮੁੱਦਿਆ ਤੇ ਧਾਰੀ ਚੁੱਪ

ਜੇਕਰ ਸਰਕਾਰ ਵਲੋ ਜੰਮੂ ਕਸ਼ਮੀਰ ਵਿੱਚ ਜਮੀਨਾ ਖ੍ਰੀਦਣ ਦਾ ਬਾਰੇ ਕਿਹਾ ਜਾ ਸਕਦਾ ਹੈ ਤਾ ਹਿਮਾਚਲ ਤੇ ਰਾਜਸਥਾਨ ਵਿੱਚ ਪਾਬੰਦੀ ਕਿਉ ਲਗਾ ਰੱਖੀ ਹੈ, ਜਦੋਕਿ ਪੰਜਾਬ ਵਿੱਚ ਅਜਿਹਾ ਨਹੀ ਹੈ।ਉਨਾਂ ਨੇ ਖਦਸ਼ਾ ਪ੍ਰਗਟ ਕੀਤਾ ਕਿ 3 ਸਤੰਬਰ ਨੂੰ ਪੰਜਾਬ ਦੇ ਪਾਣੀਆ ਬਾਰੇ ਸੁਪਰੀਮ ਕੋਟਰ ਦਾ ਆ ਰਿਹਾ ਫੈਸਲਾ ਪੰਜਾਬ ਦੇ ਵਿਰੁੱਧ ਵੀ ਹੋ ਸਕਦਾ ਹੈ, ਜਿਥੇ ਪਹਿਲਾਂ ਹੀ ਪਾਣੀ ਨਾਜੁਕ ਸਥਿਤੀ ਵਿੱਚ ਹੈ।


ਉਨਾਂ ਨੇ ਕੇਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਆੜੇ ਹੱਥੀ ਲੈਦਿਆ ਕਿਹਾ ਕਿ ਉਨਾਂ ਨੂੰ ਪਾਕਿਸਤਾਨ ਵਿੱਚ ਸਿੱਖਾਂ ਦੇ ਘਾਣ ਦੀ ਤਾਂ ਚਿੰਤਾ ਹੈ ਪਰ ਪੰਜਾਬ ਦੇ ਮਸਲਿਆ ਤੇ ੳਨਾਂ ਨੇ ਚੁੱਪ ਧਾਰ ਰੱਖੀ ਹੈ।ਉਨਾਂ ਨੇ ਦਾਅਵਾ ਕੀਤਾ ਕਿ ਉਨਾਂ ਦਾ ਸ਼ੌ੍ਰਮਣੀ ਅਕਾਲੀ ਟਕਸਾਲੀ ਨਾਲ ਜਿਥੇ ਜਲਦੀ ਰੁਲੇਵਾਂ ਹੋ ਸਕਦਾ ਹੈ ਉਥੇ ਬਹੁਜਨ ਸਮਾਜ ਪਾਰਟੀ ਅਤੇ ਸੀ.ਪੀ.ਆਈ ਨਾਲ ਵੀ ਸਾਝਾਂ ਫਰੰਟ ਬਨਾਉਣ ਲਈ ਗੱਲ਼ ਚਲ ਰਹੀ ਹੈ।


ਇਸ ਸਮੇ ਬੋਲਦਿਆ ਇਸ ਸਮਾਗਮ ਦੇ ਮੁਖ ਸੰਚਾਲਕ ਪ੍ਰਗਟ ਸਿੰਘ ਚੁਗਾਵਾਂ ਨੇ ਪਾਰਟੀ ਪ੍ਰਧਾਨ ਸ:ਸੁਖਪਾਲ ਸਿੰਘ ਖਹਿਰਾ ਦਾ ਧੰਨਵਾਦ ਕਰਦਿਆ ਕਿਹਾ ਕਿ ਪਾਰਟੀ ਨੂੰ ਮਾਝੇ ਵਿੱਚ ਹੋਰ ਮਜਬੂਤ ਕਰਨ ਲਈ ਪਿੰਡ ਪਿੰਡ ਜਾਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਏਗਾ, ਅਤੇ ਵਿਧਾਨ ਸਭਾ ਚੋਣਾਂ ਲਈ ਹੁਣ ਤੋ ਹੀ ਨੁਕੜ ਮੀਟਿੰਗਾਂ ਕੀਤੀਆ ਜਾਣਗੀਆ ।

 ਜਦੋਕਿ ਵਿਧਾਨ ਸਭਾ ਚੋਣਾਂ ਲਈ ਪਾਰਟੀ ਮੁਹਿੰਮ ਦਾ ਅਗਾਜ ਵਿਧਾਨ ਸਭਾ ਹਲਕਾ ਮਜੀਠਾ ਤੋ ਸ਼ੁਰੂ ਕੀਤਾ ਜਾਏਗਾ।ਇਸ ਸਮੇ ਉਨਾਂ ਨੇ ਪਾਰਟੀ ਪ੍ਰਧਾਨ ਸ: ਖਹਿਰਾ ਤੇ ਹੋਰ ਲੀਡਰਸ਼ਿਪ ਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ।

ਇਸ ਸਮੇ ਜਿਥੇ ਮਾ: ਜਸਵਿੰਦਰ ਸਿੰਘ ਜਹਾਂਗੀਰ ,ਬੀਬੀ ਪ੍ਰਮਜੀਤ ਕੌਰ ਖਾਲੜਾ,ਸਵਰਨਜੀਤ ਸਿੰਘ ਕੁਲਾਰੀਆ, ਸੁਰੇਸ਼ ਸਰਮਾਂ, ਸੁਖਦੀਪ ਸਿੰਘ ਸਿੱਧੂ ਨੇ ਸੰਬੋਧਨ ਕੀਤਾ ਉਥੇ ਹਾਜਰੀਨ ਵਿੱਚ ਸ੍ਰੀਮਤੀ ਸੁਰਿੰਦਰ ਕੌਰ ਕੰਵਲ,ਸਿਮਰਜੀਤ ਸਿੰਘ ਕੱਥੂਨੰਗਲ , ਮਾ: ਨਿਰਮਲ ਸਿੰਘ,ਕਾ: ਬਲਕਾਰ ਸਿੰਘ ਦੁਧਾਲਾ, ਕਾ:ਜੋਗਿੰਦਰ ਸਿੰਘ ਗੁਪਾਲਪਰਾ, ਮਾ: ਗਰੁਦੇਵ ਸਿੰਘ ਆਦਿ ਦੇ ਨਾਮ ਪ੍ਰਮੁਖ ਹਨ।ਸਾਰੇ ਸਮਾਗਮ ਵਿੱਚ ਸਟੇਜ ਸਕੱਤਰ ਦੇ ਫਰਜ ਸਤਨਾਮ ਸਿੰਘ ਜੱਜ ਨੇ ਅਦਾ ਕੀਤੇ ।

- Advertisement -spot_img

More articles

- Advertisement -spot_img

Latest article