ਪੰਜਾਬ ਸਰਕਾਰ ਕੋਰੋਨਾ ਖਿਲਾਫ ਜੰਗ ‘ਚ ਪੱਤਰਕਾਰਾਂ ਨੂੰ 10 ਲੱਖ ਰੁਪਏ ਦਾ ਦੇਵੇਗੀ ਬੀਮਾ ਕਵਰ

11

ਇਕ ਵੱਡੇ ਫੈਸਲੇ ਵਿਚ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕੋਰੋਨਾ ਖਿਲਾਫ ਜੰਗ ਵਿਚ ਪੱਤਰਕਾਰਾਂ ਨੂੰ ਫਰੰਟ ਲਾਈਨ ਵਰਕਰ ਮੰਨਦਿਆਂ ਉਹਨਾਂ ਦੀ ਮੌਤ ਹੋਣ ਤੇ ਐਕਸ -ਗਰੇਸ਼ੀਆ ਗ੍ਰਾਂਟ ਦਿੱਤੀ ਜਾਵੇਗੀ ਇਕ ਟਵੀਟ ਵਿਚ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੱਤਰਕਾਰਾਂ ਨੇ ਕੋਰੋਨਾ ਦੇ ਮੌਜੂਦਾ ਹਾਲਾਤ ਵਿਚ ਸਭ ਤੱਕ ਖਬਰਾਂ ਪਹੁੰਚਾਉਣ ਲਈ ਜ਼ਿਆਦਾ ਵੱਡੀ ਭੂਮਿਕਾ ਅਦਾ ਕੀਤੀ ਹੈ। ਅਸੀਂ ਫੈਸਲਾ ਕੀਤਾ ਹੈ ਕਿ ਜੇਕਰ ਕਿਸੇ ਵੀ ਪੱਤਰਕਾਰ ਦੀ ਕੋਰੋਨਾ ਨਾਲ ਮੌਤ ਹੋ ਜਾਂਦੀ ਹੈ ਤਾਂ ਅਸੀਂ 10 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗਰਾਂਟ ਦੇਵਾਂਗੇ। ਅਸੀਂ ਸਾਰੇ ਪੱਤਰਕਾਰਾਂ ਦੇ ਬਹਾਦਰੀ ਤੇ ਮਿਹਨਤ ਨਾਲ ਕੰਮ ਕਰਨ ‘ਤੇ ਧੰਨਵਾਦ ਕਰਦੇ ਹਾਂ। ਇਕ ਵੱਖਰੇ ਟਵੀਟ ਵਿਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ।

Italian Trulli