More

  ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੀ ਮਾਨਤਾ ਰੱਦ – ਨਵਦੀਪ ਸਿੰਘ

  ਸਕੂਲ ਸਟਾਫ ਵਿਰੁੱਧ ਮੁਕੱਦਮਾ ਦਰਜ ਕਰਵਾਉਣ ਲਈ ਪ੍ਰਸ਼ਾਸਨ ਪਾਸੋਂ ਕੀਤੀ ਮੰਗ

  ਪੱਟੀ, 22 ਦਸੰਬਰ (ਹਰਪਾਲ ਸਿੰਘ) – ਡੀ.ਏ. ਵੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਜੋ ਸਰਕਾਰੀ ਦਾਖਲਾ ਫੀਸ ਅਤੇ ਮਹੀਨਾਵਾਰ ਫੀਸ ਦੇ ਨਾਮ ਤੇ ਮੋਟੀ ਕਮਾਈ ਕਰ ਪੰਜਾਬ ਸਰਕਾਰ ਨੂੰ ਚੂਨਾ ਲਗਾ ਰਿਹਾ ਸੀ । ਇਸ ਸਕੂਲ ਵਿਰੁੱਧ ਆਵਾਜ਼ ਉਠਾਉਣ ਵਾਲੇ ਨਵਦੀਪ ਸਿੰਘ ਨੇ ਡੀ.ਏ. ਵੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੀ ਪੰਜਾਬ ਸਕੂਲ ਸਿੱਖਿਆ ਵਿਭਾਗ ਨੂੰ ਸ਼ਿਕਾਇਤਾਂ ਦਰਜ ਕਰਵਾਕੇ ਸਕੂਲ ਦੀ ਮਾਨਤਾ ਰੱਦ ਕਰਵਾ ਦਿੱਤੀ ਗਈ ਹੈ । ਇਸ ਸਬੰਧੀ ਨਵਦੀਪ ਸਿੰਘ ਨੇ ਦੱਸਿਆ ਕਿ ਡੀ.ਏ. ਵੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਜੋ ਪਿਛਲੇ ਲੰਮੇ ਸਮੇਂ ਤੋਂ ਵਿਦਿਆਰਥੀਆਂ ਪਾਸੋਂ ਸਰਕਾਰੀ ਦਾਖਲਾ ਫੀਸ ਅਤੇ ਮਹੀਨਾਵਾਰ ਫੀਸ ਦੇ ਨਾਮ ਤੇ ਮੋਟੀ ਕਮਾਈ ਕਰ ਰਹੇ ਸਨ ਅਤੇ ਪੰਜਾਬ ਸਰਕਾਰ ਨੂੰ ਚੂਨਾ ਲਗਾ ਰਿਹਾ ਸੀ । ਨਵਦੀਪ ਸਿੰਘ ਨੇ ਕਿਹਾ ਕਿ ਮੇਰੇ ਵਲੋਂ ਸਭ ਤੋਂ ਪਹਿਲਾਂ ਇਸ ਬਾਰੇ ਜਿਲ੍ਹਾ ਤਰਨ ਤਾਰਨ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਰਜ ਕਰਵਾਈਆ ਗਈਆਂ ਸਨ ਪਰ ਉਹਨਾਂ ਵੱਲੋਂ ਸ਼ਿਕਾਇਤ ਦੇ ਅਧਾਰ ਤੇ ਸਕੂਲ ਵਿਰੁੱਧ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਅਤੇ ਸਕੂਲ ਸਟਾਫ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ । ਨਵਦੀਪ ਸਿੰਘ ਨੇ ਕਿਹਾ ਕਿ ਇਸ ਬਾਰੇ ਮੇਰੇ ਵਲੋਂ ਪੰਜਾਬ ਸਕੂਲ ਸਿਖਿਆ ਵਿਭਾਗ ਮੋਹਾਲੀ ਸਮੇਤ ਕਈ ਅਧਿਕਾਰੀਆਂ ਨੂੰ ਮਿਲਕੇ ਲਿਖਤੀ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਲੋਂ ਸਕੂਲ ਨੂੰ ਸਖ਼ਤ ਤਾੜਨਾ ਕੀਤੀ ਗਈ ਸੀ ਕਿ ਭਵਿੱਖ ਵਿੱਚ ਸਕੂਲ ਅਜਿਹੀ ਗਲਤੀ ਨਾ ਕਰੇ।

  ਨਵਦੀਪ ਸਿੰਘ ਨੇ ਕਿਹਾ ਕਿ ਮੈਂ ਇਸ ਤਾੜਨਾ ਤੋਂ ਸੰਤੁਸ਼ਟ ਨਹੀਂ ਸੀ ਮੇਰੇ ਵਲੋਂ ਸਕੂਲ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਚੇਅਰਮੈਨ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਉਹਨਾਂ ਨੇ ਸਕੂਲ ਵਿਰੁੱਧ ਕਾਰਵਾਈ ਕਰਦਿਆਂ ਮੇਰੀਆਂ ਸ਼ਿਕਾਇਤਾਂ ਦੇ ਅਧਾਰ ਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰੀਬ 2 ਸਾਲ ਬਾਅਦ ਸਕੂਲ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਸਕੂਲ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ । ਨਵਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਚੇਅਰਮੈਨ ਨੇ ਸਕੂਲ ਦੀ ਮਾਨਤਾ ਰੱਦ ਕਰਦਿਆਂ ਪੱਤਰ ਵਿੱਚ ਲਿਖਿਆ ਹੋਇਆ ਹੈ ਕਿ ਸੰਸਥਾ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਜਿਲ੍ਹਾ ਤਰਨ ਤਾਰਨ ਵਲੋਂ ਵਾਧੂ ਫੀਸਾਂ ਲੈਣ ਕਾਰਣ ਅਤੇ ਰਸੀਦ ਨਾ ਦੇਣ ਬਾਰੇ ਪ੍ਰਾਪਤ ਸ਼ਿਕਾਇਤ ਨੂੰ ਮੁੱਖ ਰੱਖਦੇ ਹੋਏ ਦਫਤਰ ਡਾਇਰੈਕਟਰ ਸਿੱਖਿਆ ਵਿਭਾਗ ( ਸੈ. ਸਿ ) , ਪੰਜਾਬ ਐਟ ਪੰਜਾਬ ਸਕੂਲ ਸਿੱਖਿਆ ਬੋਰਡ ਐਸ.ਏ.ਐਸ ਨਗਰ ( ਗ੍ਰਾਂਟ – ਕਮ – ਪੈਨਸ਼ਨ 2 ਸ਼ਾਖਾ ) ਸ਼ਾਖਾ ਵਲੋਂ ਸੰਸਥਾ ਨੂੰ ਕਾਰਣ ਦਸੋਂ ਨੋਟਿਸ ਜਾਰੀ ਕੀਤਾ ਗਿਆ ਸੀ । ਜਿਲ੍ਹਾ ਸਿੱਖਿਆ ਅਫਸਰ ( ਸੈ:ਸਿ ) ਤਰਨ ਤਾਰਨ ਵਲੋਂ ਪੜਤਾਲ ਕਰਵਾਉਣ ਉਪਰੰਤ ਸੰਸਥਾ ਨੂੰ ਦੋਸ਼ੀ ਪਾਇਆ ਗਿਆ , ਜਿਸ ਦੇ ਸਬੰਧ ਵਿੱਚ ਮਾਨਯੋਗ ਸਿੱਖਿਆ ਮੰਤਰੀ ਜੀ ਵਲੋਂ ਮਿਤੀ 12 – 08 – 2021 ਨੂੰ ਸੰਸਥਾ ਦੀ ਐਫੀਲੀਏਸ਼ਨ ਰੱਦ ਕਰਨ ਦੇ ਆਦੇਸ਼ ਕੀਤੇ ਗਏ ਹਨ।

  ਡਾਇਰੈਕਟਰ ਸਿੱਖਿਆ ਵਿਭਾਗ ( ਸੈ:ਸਿ ) , ਪੰਜਾਬ ਵਲੋਂ ਪ੍ਰਾਪਤ ਪੱਤਰ ਨੰਬਰ ਮੀਮੋ ਨੰਬਰ .G. P. 2 ( 1 ) E – 167248-2021280166 ਮਿਤੀ 18/08/2021 ਦੇ ਅਧਾਰ ਤੇ ਚੇਅਰਮੈਨ ਜੀ ਵਲੋਂ ਕੀਤੇ ਗਏ ਆਦੇਸ਼ਾਂ ਦੀ ਲੋਅ ਵਿੱਚ ਸੰਸਥਾ ਨੂੰ ਪ੍ਰਦਾਨ ਕੀਤੀ ਗਈ ਸੀਨੀਅਰ ਸੈਕੰਡਰੀ ਦੀ ਐਫੀਲੀਏਸ਼ਨ ਮਿਤੀ 24/08/2021 ਤੋਂ ਰੱਦ ਕੀਤੀ ਗਈ ਹੈ । ਸੰਸਥਾ ਮੈਟ੍ਰਿਕ ਪੱਧਰ ਤੱਕ ਏਡਿਡ ਹੈ । ਉਕਤ ਦਰਜ ਸਥਿਤੀ ਨੂੰ ਮੁੱਖ ਰੱਖਦੇ ਹੋਏ ਬੋਰਡ ਦਫਤਰ ਵੱਲੋਂ ਸਾਲ 1988 ਤੋਂ ਸੀਨੀਅਰ ਸੈਕੰਡਰੀ ( ਹਿਊਮੇਨਟੀਜ , ਸਾਇੰਸ ) ਦੀ ਪ੍ਰਦਾਨ ਕੀਤੀ ਗਈ ਐਫੀਲੀਏਸ਼ਨ ਮਿਤੀ 24 / 08/ 2021 ਤੋਂ ਰੱਦ ਕੀਤੀ ਜਾਂਦੀ ਹੈ , ਸੰਸਥਾ ਨੂੰ ਜਾਰੀ ਕੀਤਾ ਸ਼ਨਾਖਤੀ ਨੰਬਰ T. T 2047 ਵੀ ਰੱਦ ਕੀਤਾ ਜਾਂਦਾ ਹੈ ਸੰਸਥਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਐਫੀਲੀਏਸ਼ਨ ਅਧੀਨ ਵਿਦਿਆਰਥੀਆਂ ਦੇ ਦਾਖਲੇ ਆਦਿ ਦਾ ਸਮੁੱਚਾ ਰਿਕਾਰਡ ਸੰਭਾਲ ਕੇ ਸਕੂਲ ਵਿੱਚ ਰੱਖੇਗੀ । ਜੇਕਰ ਬੋਰਡ ਦਫਤਰ ਨੂੰ ਕਿਸੇ ਰਿਕਾਰਡ ਦੀ ਕਿਸੇ ਸਮੇਂ ਜਰੂਰਤ ਹੋਵੇਗੀ ਤਾਂ ਸੰਸਥਾ ਇਹ ਰਿਕਾਰਡ ਦਫਤਰ ਨੂੰ ਦੇਣ ਲਈ ਪਾਬੰਦ ਹੋਵੇਗੀ । ਸੰਸਥਾ ਵਲੋਂ ਸੈਸ਼ਨ 2021 – 22 ਲਈ ਦਾਖਲ ਕੀਤੇ ਵਿਦਿਆਰਥੀ ਕਿਸੇ ਹੋਰ ਸੰਸਥਾ ਵਿੱਚ ਟਰਾਂਸਫਰ ਕੀਤੇ ਜਾਣ।

  ਨਵਦੀਪ ਸਿੰਘ ਨੇ ਕਿਹਾ ਕਿ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਜੀ ਵਲੋਂ ਪੱਤਰ ਨੰਬਰ ਪਸਸਬ- ਐਸੋ / ਐਫੀ – 2021 / 2009 ਤੋਂ 2014 ਮਿਤੀ 6/09/2021 ਨੂੰ ਸਮੂਹ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਬਾਰੇ ਪੱਤਰ ਜਾਰੀ ਕੀਤੇ ਗਏ ਹਨ । ਨਵਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋ ਸਕੂਲ ਦੀ ਮਾਨਤਾ ਰੱਦ ਕਰ ਦਿੱਤੀ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ । ਨਵਦੀਪ ਸਿੰਘ ਨੇ ਕਿਹਾ ਕਿ ਸਕੂਲ ਸਟਾਫ ਦੇ ਸਾਰੇ ਮੈਂਬਰਾਂ ਵਿਰੁੱਧ ਮੁਕੱਦਮਾ ਦਰਜ ਕਰਵਾਉਣ ਲਈ ਪ੍ਰਸ਼ਾਸਨ ਪਾਸੋ ਮੰਗ ਕੀਤੀ ਜਾਂਦੀ ਹੈ । ਨਵਦੀਪ ਸਿੰਘ ਨੇ ਕਿਹਾ ਕਿ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਜੋ ਸਰਕਾਰੀ ਦਾਖਲਾ ਫੀਸ ਅਤੇ ਮਹੀਨਾਵਾਰ ਫੀਸ ਦੇ ਨਾਮ ਤੇ ਮੋਟੀ ਕਮਾਈ ਕਰਨ ਵਾਲੇ ਪ੍ਰਿੰਸੀਪਲ ਰਜਨੀਸ਼ ਸ਼ਰਮਾ ਅਤੇ ਸਕੂਲ ਸਟਾਫ਼ ਵਿਰੁੱਧ ਮੁਕੱਦਮਾ ਦਰਜ ਕੀਤਾ ਜਾਵੇ ਤੇ ਸਕੂਲ ਸਟਾਫ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇ ਤਾਂ ਜੋ ਭਵਿੱਖ ਵਿਖੇ ਕੋਈ ਵੀ ਸਕੂਲ ਅਜੇਹੀ ਗਲਤੀ ਨਾ ਕਰੇ ਅਤੇ ਜੋ ਮੋਟੀ ਕਮਾਈ ਸਕੂਲ ਨੇ ਕੀਤੀ ਹੈ ਉਸ ਦੇ ਪੈਸੇ ਸਰਕਾਰ ਜ਼ਬਤ ਕਰੇ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img