18 C
Amritsar
Wednesday, March 22, 2023

ਪੰਜਾਬ ਵਿੱਚ ਡਰ, ਭੈ ਤੇ ਸਹਿਮ ਕਾਰਨ ਜ਼ਮੀਨਾਂ ਜਾਇਦਾਦਾਂ ਦੇ ਰੇਟ ਅਰਸ਼ ਤੋਂ ਫਰਸ਼ ਤੇ ਡਿੱਗੇ : ਮਨਜੀਤ ਸਿੰਘ ਭੋਮਾ

Must read

ਅੰਮ੍ਰਿਤਸਰ, 5 ਮਾਰਚ (ਬੁਲੰਦ ਅਵਾਜ਼ ਬਿਊਰੋ) – ਪੰਜਾਬ ਮੌਜੂਦਾ ਸਮੇਂ ‘ਚ ਅਸ਼ਾਤ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਹੈ । ਸੂਬੇ ਦੇ ਲੋਕਾਂ ਚ ਸਹਿਮ ਦਾ ਮਾਹੌਲ ਹੈ। ਮਾਪੇ ਡਰ ਤੇ ਬੇਰੁਜ਼ਗਾਰੀ ਦੇ ਸਾਏ ਹੇਠ ਬੱਚਿਆਂ ਨੂੰ ਬਾਹਰ ਭੇਜ ਰਹੇ ਪਰ ਸਰਕਾਰ ਇਨ੍ਹਾ ਅਹਿਮ ਮੁੱਦਿਆਂ ਵੱਲ ਕੋਈ ਧਿਆਨ ਨਹੀਂ ਦੀ ਰਹੀ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਕੀਤਾ। ਉਨ੍ਹਾ ਉਕਤ ਵਿਸ਼ਿਆਂ ਤੇ ਵਿਸ਼ੇਸ਼ ਧਿਆਨ ਦਿਵਾਇਆ ਕਿ ਪਹਿਲਾਂ ਤਾਂ ਅਕਾਲੀਆਂ ਤੇ ਕਾਂਗਰਸੀਆਂ ਨੇ ਪੰਜਾਬ ਦਾ ਭੱਠਾ ਬੈੈਠਾ ਛੱਡਿਆ। ਦੋਨਾਂ ਪਾਰਟੀਆਂ ਨੇ ਸੂਬੇ ਦੀ ਲੁੱਟ ਖਸੁੱਟ ਕਰਕੇ ਪੰਜਾਬ ਨੂੰ ਹਾਸ਼ੀਏ ਤੇ ਧੱਕਣ ਚ ਕੋਈ ਕਸਰ ਨਹੀ ਛੱਡੀ, ਇਨ੍ਹਾਂ ਦੀਆਂ ਗਲਤੀਆਂ ਕਾਰਨ ਹੀ ਪੰਜਾਬ ਦੇ ਨੌਜੁਆਨ ਵਿਦੇਸ਼ ਭੱਜਣ ਨੂੰ ਤਰਜੀਹ ਦੇ ਰਹੇ ਹਨ। ਭੋਮਾ ਅਨੁਸਾਰ ਪੰਜਾਬ ਨੇ ਪਹਿਲਾਂ ਹੀ ਬਹੁਤ ਲੰਮਾ ਸਮਾਂ ਸੰਤਾਪ ਹੰਢਾਇਆ ਹੈ।

ਨਵੀਂ ਬਣੀ ਟੋਪੀ ਸਰਕਾਰ ਨੇ ਨੌਜੁਆਨਾਂ ਨੂੂੰ ਰੁਜਗਾਰ ਦਿਵਾਉਣ ਦੇ ਵਾਅਦੇ ਤੇ ਦਾਅਵੇ ਤਾਂ ਬਹੁਤ ਕੀਤੇ ਸੀ ਪਰ ਉਨ੍ਹਾ ਨੂੰ ਅਸਲ ਰੂਪ ਚ ਲੋਕਾਂ ਤੱਕ ਕਿਵੇ ਪਹੁੰਚਾਇਆ ਜਾਵੇ ਇਹ ਤਸਵੀਰ ਅਮਲੀ ਤੌਰ ਤੇ ਪੇਸ਼ ਨਹੀਂ ਕਰ ਸਕੀ। ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਹੁਣ ਤਸਵੀਰ ਹੀ ਹੋਰ ਹੋ ਗਈ ਹੈ ਕਿ ਪੰਜਾਬ ਚ ਕੋਈ ਨਿਵੇਸ਼ ਕਰਨ ਲਈ ਤਿਆਰ ਨਹੀਂ,ਵਪਾਰੀਆਂ ਦੇ ਮਨਾਂ ਚ ਡਰ ਤੇ ਸਹਿਮ ਦਾ ਮਾਹੌਲ ਦਾ ਹੈ ਫਿਰ ਨੌਕਰੀਆਂ ਕਿਵੇਂ ਪੈਦਾ ਹੋਣਗੀਆਂ। ਪੰਜਾਬ ਵਿੱਚ ਡਰ ਤੇ ਸਹਿਮ ਕਾਰਨ ਜ਼ਮੀਨਾਂ ਜਾਇਦਾਦਾਂ ਦੀਆਂ ਕੀਮਤਾਂ ਅਸਮਾਨ ਤੋਂ ਫਰਸ਼ ਤੇ ਡਿੱਗ ਪਈਆਂ ਹਨ । ਨਿਵੇਸ਼ਕਰਤਾ ਤਾਂ ਡਰੇ ਹੋਏ ਬੈਠੇ ਹਨ। ਵਪਾਰੀ ਬਾਹਰਲੇ ਸੂਬਿਆਂ ਚ ਭੱਜ ਰਹੇ ਹਨ । ਆਪਣੇ ਪਰਿਵਾਰ ਨੂੰ ਰੋਟੀ ਖਵਾਉਣ ਵਾਲੇ ਦੇ ਮਨ ਚ ਡਰ ਬੈਠਾ ਹੈ ਕਿ ਸਵੇਰੇ ਘਰੋੋਂ ਗਿਆ ਸ਼ਾਮ ਦਾ ਪਤਾ ਨਹੀਂ ਮੈਂ ਘਰ ਆਵਾਂਗਾ ਜਾਂ ਨਹੀਂ । ਭੋਮਾ ਨੇ ਸਪੱਸ਼ਟ ਕੀਤਾ ਕਿ ਆਮ ਵਰਗ ਬੇਹੱਦ ਬੈਚੇਨ ਬੈਠਾ ਹੈ। ਪੰਜਾਬ ਸਰਹੱਦ ਸੂਬਾ ਹੈ ,ਸਾਡੇ ਗੁਆਂਢੀ ਮੁਲਕ ਦੇ ਹਲਾਤਾਂ ਤੋਂ ਸਾਰੇ ਵਾਕਿਫ ਹੈ । ਇਸ ਲਈ ਪੰਜਾਬ ਚ ਨਿਵੇਸ਼ਕਾਂ ਨੂੰ ਲਿਆਉਣ ਤੋਂ ਪਹਿਲਾਂ ਸੂਬੇ ਦੀ ਅਮਨ-ਕਾਨੂੰਨ ਅਵਸਥਾ ਨੂੰ ਠੀਕ ਕੀਤਾ ਜਾਵੇ ਤਾਂ ਜੋ ਦੇਸ਼ ਦਾ ਖੁਸ਼ਹਾਲ ਸੂਬਾ ਮੁੜ ਤਰੱਕੀ ਦੀ ਰਾਹ ਤੇ ਪੈ ਸਕੇ।

- Advertisement -spot_img

More articles

- Advertisement -spot_img

Latest article