ਪੰਜਾਬ ਵਿੱਚ ਖਾਲਿਸਤਾਨ ਦੀ ਕੋਈ ਮੰਗ ਨਹੀਂ ,ਭਾਰਤ ਸਰਕਾਰ ਨਾਲ ਮੀਟਿੰਗਾਂ ਤੋਂ ਬਾਅਦ ਰਿਪੁਦਮਨ ਸਿੰਘ ਮਲਿਕ ਦਾ ਬਿਆਨ

ਪੰਜਾਬ ਵਿੱਚ ਖਾਲਿਸਤਾਨ ਦੀ ਕੋਈ ਮੰਗ ਨਹੀਂ ,ਭਾਰਤ ਸਰਕਾਰ ਨਾਲ ਮੀਟਿੰਗਾਂ ਤੋਂ ਬਾਅਦ ਰਿਪੁਦਮਨ ਸਿੰਘ ਮਲਿਕ ਦਾ ਬਿਆਨ

ਗੁਰਵੀਰ ਸਿੰਘ ਭੁੱਲਰ

ਰਿਪੁਦਮਨ ਸਿੰਘ ਮਲਿਕ ਨੇ ਦਿੱਲੀ ਵਿੱਚ ਭਾਰਤ ਸਰਕਾਰ ਅਤੇ ਏਜੰਸੀਆਂ ਨਾਲ ਹੋਈਆਂ ਮੀਟਿੰਗਾਂ ਤੋਂ ਬਾਅਦ CNN’18 ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਪੰਜਾਬ ਵਿੱਚ ਖਾਲਿਸਤਾਨ ਦੀ ਕੋਈ ਮੰਗ ਨਹੀਂ… ਖਾਲਿਸਤਾਨ ਦੀ ਮੰਗ ਤਾਂ ਪਾਕਿਸਤਾਨ ਤੋਂ ਸ਼ੁਰੂ ਹੁੰਦੀ ਹੈ ਤੇ ਵਿਦੇਸ਼ਾਂ ਵਿੱਚ ਬੈਠੇ ਕੁੱਝ ਲੋਕਾਂ ਤੇ ਖਤਮ ਹੋ ਜਾਂਦੀ ਹੈ, ਮਤਲਬ ਮਲਿਕ ਪਾਕਿਸਤਾਨ ਤੇ ਵਿਦੇਸ਼ੀ ਸਿੱਖਾਂ ਤੇ ਨਿਸ਼ਾਨੇ ਸਾਧਣ ਵਾਲੀ ਭਾਰਤੀ ਬੋਲੀ ਬੋਲਣ ਲੱਗ ਪਿਆ….

ਏਅਰ ਇੰਡੀਆ ਬੰਬ ਦੀ ਇੰਨਵੈਸ਼ਟੀਗੇਸ਼ਨ ਦਾ ਹਿੱਸਾ ਰਹੇ ਦੋ ਕਨੇਡੀਅਨ ਪੱਤਰਕਾਰਾਂ 30 ਸਾਲ ਪਹਿਲਾਂ ਲਿਖੀ ਕਿਤਾਬ #_ਸ਼ੌਫਟ_ਟਾਰਗੇਟ ਵਿੱਚ ਦੱਸ ਦਿੱਤਾ ਸੀ ਕਿ ਮਲਿਕ ਅਤੇ ਪਰਮਾਰ ਭਾਰਤੀ ਏਜੰਸੀਅ ਲਈ ਕੰਮ ਕਰਦੇ ਸਨ, ਭਾਰਤ ਸਰਕਾਰ ਨੇ ਪਰਮਾਰ ਨੂੰ ਆਪ ਹੀ ਭਾਰਤ ਬੁਲਾਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਕੇ ਸਬੂਤ ਖਤਮ ਕਰ ਦਿੱਤਾ, ਅਤੇ ਪਰਮਾਰ ਤੋਂ ਬਾਅਦ ਮਲਿਕ ਨੂੰ ਏਅਰ ਇੰਡੀਆ ਧਮਾਕੇ ਦਾ ਮੁੱਖ ਦੋਸ਼ੀ ਬਣਾਕੇ ਦੁਨੀਆਂ ਸਾਹਮਣੇ ਪੇਸ਼ ਕਰ ਦਿੱਤਾ ਸਿੱਖਾਂ ਨੂੰ ਬਦਨਾਮ ਕਰਨ ਲਈ, ਬਾਅਦ ਵਿੱਚ ਆਪ ਹੀ ( ਭਾਰਤ ਸਰਕਾਰ ) ਸਬੂਤ ਨਾ ਦੇ ਕੇ ਮਲਿਕ ਨੂੰ ਬਰੀ ਕਰਵਾ ਦਿੱਤਾ,

ਅੱਜ ਭਾਰਤ ਸਰਕਾਰ ਦਾ ਕਿਸੇ ਟਾਇਮ ਦਾ ਸਭ ਤੋਂ ਖ਼ਤਰਨਾਕ ਖਾਲਿਸਤਾਨੀ ਦਹਿਸ਼ਤਗਰਦ ਮਲਿਕ ਭਾਰਤ ਸਰਕਾਰ ਨਾਲ ਰਲ ਕੇ 2020 ਰਿਫਰੈਂਡਮ ਵਾਲਿਆਂ ਨੂੰ ਬਦਨਾਮ ਕਰ ਰਿਹਾ ਹੈ,

ਹਾਲੇ ਵੀ ਕੋਈ ਸ਼ੱਕ ਸ਼ੁਬਾਹ ਹੈ ਏਅਰ ਇੰਡੀਆ ਧਮਾਕੇ ਵਾਰੇ ?

Bulandh-Awaaz

Website: