ਮਰੀਜ਼ਾਂ ਦੀ ਸਹੂਲਤ ਲਈ ਸ਼ੁਰੂ ਕੀਤੇ ਜਾ ਰਹੇ ਹਨ ਮੋਬਾਇਲ “ਓਟ” ਕਲੀਨਿਕ
ਅੰਮ੍ਰਿਤਸਰ, 14 ਜੂਨ ( ਗੁਰਨਾਮ ਸਿੰਘ ਲਾਲੀ)
ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਨਸ਼ਾ ਰੋਕੂ ਮੁਹਿੰਮ ਤਹਿਤ ਅੱਜ ਪੁਲਿਸ ਜਿਲਾ ਅੰਮ੍ਰਿਤਸਰ ਦਿਹਾਤੀ ਵਲੋ ਅਟਾਰੀ ਰੋਡ ਸਥਿਤ ਇਕ ਪੇਲੈਸ ਵਿੱਚ ਜਿਲਾ ਪੱਧਰ ਦਾ ਇਕ ਸੈਮੀਨਾਰ ਐਸ.ਐਸ.ਪੀ ਸ੍ਰੀ ਵਿਕਰਮਜੀਤ ਦੁੱਗਲ ਦੀ ਅਗਵਾਈ ਵਿੱਚ ਕਰਵਾਇਆ ਗਿਆ। ਜਿਥੇ ਵਿਸ਼ੇਸ ਤੌਰ ਤੇ ਪੁੱਜੇ ਏ. ਡੀ. ਜੀ. ਪੀ. ਸਪੈਸ਼ਲ ਟਾਸਕ ਫੋਰਸ ਸ਼੍ਰੀਮਤੀ ਗੁਰਪ਼੍ਰੀਤ ਕੌਰ ਦਿਓ ਨੇ ਕਿਹਾ ਕਿ ਜਿਸਤਰਾਂ ਲੋਕਾਂ ਵਲੋ ਪੰਜਾਬ ਵਿੱਚੋ ਅੱਤਵਾਦ ਖਤਮ ਕਰਨ ਲਈ ਪੁਲਿਸ ਨੂੰ ਸ਼ਹਿਯੋਗ ਦਿੱਤਾ ਗਿਅ ਸੀ,ਓਵੇ ਹੀ ਫੈਲੇ ਨਸ਼ੀਲੇ ਅੱਤਵਾਦ ਨੂੰ ਖਤਮ ਕਰਨ ਲਈ ਲੋਕ ਅੱਗੇ ਹੋਕੇ ਪੁਲਿਸ ਨੂੰ ਸ਼ਹਿਯੋਗ ਕਰਨ।
ਉਨਾਂ ਨੇ ਇਸ ਸਮੇ ਸਰਹੱਦੀ ਖੇਤਰ ਦੇ ਲੋਕਾਂ ਦੀ ਮੁਸ਼ਕਿਲਾਂ ਵੀ ਸੁਣੀਆ ਤੇ ਲੋਕਾਂ ਨੂੰ ਵਿਸ਼ਵਾਸ ਦੁਆਇਆ ਕਿ ਉਨਾਂ ਦੇ ਹੱਲ ਵੀ ਉਹ ਸਰਕਾਰ ਤੱਕ ਅਵਾਜ ਪਾਹੁੰਚਾਉਣਗੇ । ਸ਼੍ਰੀਮਤੀ ਦਿਓ ਨੇ ਲੋਕਾ ਨੂੰ ਆਪੀਲ ਕੀਤੀ ਕਿ ਉਨਾਂ ਨੂੰ ਜੇਕਰ ਪੁਲਿਸ ਮਹਿਕਮੇ ਜਾਂ ਕਿਸੇ ਹੋਰ ਮਾੜੇ ਅਨਸਰ ਤੋ ਕੋਈ ਮੁਸ਼ਕਿਲ ਪੇਸ਼ ਆਂੳਦੀ ਹੈ ਤਾਂ ਉਨਾਂ ਦੇ ਧਿਆਨ ਵਿੱਚ ਲਿਆਦੀ ਜਾਏ ।
ਇਸ ਸਮੇ ਉਨਾਂ ਨੇ ਕਿਹਾ ਕਿ ਜੇਕਰ ਨਸ਼ਿਆ ਦੇ ਕਾਰੋਬਾਰ ਵਿੱਚ ਕੋਈ ਪੁਲਿਸ ਮੁਲਾਜਮ ਲਿਪਤ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀ ਜਾਏਗਾ।ਇਸ ਮੌਕੇ ਉਹਨਾਂ ਕਿਹਾ ਕਿ ਨਸ਼ੇ ਦੇ ਤਸਕਰਾਂ ਵਿਰੁੱਧ ਪੁਲਿਸ ਪ਼੍ਰਸ਼ਾਸਨ ਵੱਲੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਨਸ਼ੇ ਦੇ ਮੁਕੰਮਲ ਖਾਤਮੇ ਲਈ ਪੁਲਿਸ ਕਾਰਵਾਈ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਆਮ ਜਨਤਾ ਦਾ ਸਹਿਯੋਗ ਬਹੁਤ ਜ਼ਰੂਰੀ ਹੈ।
ਉਹਨਾਂ ਕਿਹਾ ਕਿ ਨਸ਼ੇ ਦੀ ਆਦਤ ਦਾ ਸ਼ਿਕਾਰ ਹੋ ਚੁੱਕੇ ਵਿਅਕਤੀਆਂ ਨੂੰ ਆਪਣਾ ਇਲਾਜ ਕਰਵਾਉਣ ਲਈ ਪ਼੍ਰੇਰਿਤ ਕੀਤਾ ਜਾਵੇ ਅਤੇ ਆਉਣ ਵਾਲੀ ਪੀੜ੍ਹੀ ਨੂੰ ਇਸ ਤੋਂ ਬਚਾਇਆ ਜਾਵੇ।ਉਹਨਾਂ ਸਮੂੰਹ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਨੰ ਨਸ਼ਾ ਮੁਕਤ ਬਣਾਉਣ ਵਿੱਚ ਆਪਣਾ ਸਹਿਯੋਗ ਜ਼ਰੂਰ ਦੇਣ।ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀਮਤੀ ਗੁਰਪ਼੍ਰੀਤ ਕੌਰ ਦਿਓ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਮਾੜੀ ਆਦਤ ਦਾ ਸ਼ਿਕਾਰ ਹੋ ਚੁੱਕੇ ਮਰੀਜਾਂ ਦੀ ਸਹੂਲਤ ਲਈ ਮੋਬਾਇਲ “ਓਟ” ਕਲੀਨਿਕ ਵੀ ਸ਼ੁਰੂ ਕੀਤੇ ਜਾ ਰਹੇ ਹਨ ਤਾਂ ਜੋ ਮਰੀਜ਼ਾਂ ਨੂੰ ਦਵਾਈ ਲੈਣ ਲਈ ਜ਼ਿਆਦਾ ਦੂਰ ਨਾ ਜਾਣਾ ਪਵੇ। ਉਹਨਾਂ ਕਿਹਾ ਕਿ ਨਸ਼ਾ ਇੱਕ ਸਮਾਜਿਕ ਬੁਰਾਈ ਹੈ ਅਤੇ ਇਸ ਦੇ ਖਾਤਮੇ ਲਈ ਆਮ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਸਰਹੱਦੀ ਖੇਤਰ ਦੇ ਕਈ ਜ਼ਿਲ੍ਹੇ ਇਸ ਦੇ ਜ਼ਿਆਦਾ ਪ਼੍ਰਭਾਵ ਹੇਠ ਹਨ, ਜਿੱਥੇ ਜਾਗਰੂਕਤਾ ਦੀ ਬਹੁਤ ਲੋੜ ਹੈ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਮਾੜੇ ਪ਼੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਹੋਰ ਕਾਰਗਰ ਜਾਗਰੂਕਤਾ ਪ਼੍ਰੋਗਰਾਮ ਉਲੀਕੇ ਗਏ ਹਨ।ਸੈਮੀਨਾਰ ਵਿੱਚ ਪੁੱਜੇ ਏ.ਡੀ.ਜੀ’ਪੀ ਸਪੈਸ਼ਲ ਟਾਸਕ ਫੋਰਸ ਸ੍ਰੀਮਤੀ ਗੁਰਪ੍ਰੀਤ ਦਿਓ ਸਮੇਤ ਹੋਰ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਉਚ ਅਧਿਕਾਰੀਆ ਨੂੰ ਜੀ ਆਇਆ ਆਖਦਿਆ ਐੱਸ. ਐੱਸ. ਪੀ. ਸ੍ਰੀ ਵਿਕਰਮਜੀਤ ਦੁੱਗਲ ਨੇ ਉਨਾ ਦਾ ਧੰਨਵਾਦ ਕੀਤਾ । ਜਦੋਕਿ ਇਸ ਮੌਕੇ ਆਈ. ਜੀ. ਐੱਸ. ਟੀ. ਐੱਫ਼. ਸ਼੍ਰੀ ਬਲਕਾਰ ਸਿੰਘ ਸਿੱਧੂ, ਏ. ਆਈ. ਜੀ. ਸ਼੍ਰੀ ਰਛਪਾਲ ਸਿੰਘ , ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਸ਼ੂ ਅਗਰਵਾਲ, ਐੱਸ. ਡੀ. ਐੱਮ.-1 ਸ੍ਰੀ ਵਿਕਾਸ ਹੀਰਾ, ਐਸ.ਡੀ.ਐਮ -2 ਡਾ: ਸ਼ਿਵਰਾਜ ਸਿੰਘ ਬੱਲ,ਸ: ਹਰਪਾਲ ਸਿੰਘ ਰੰਧਾਵਾ ਐਸ.ਪੀ ਜਾਂਚ, ਸ: ਬਲਜੀਤ ਸਿੰਘ ਢਿਲੋ ਐਸ.ਪੀ ਹੈਡਕੁਆਟਰ, ਸ੍ਰੀ ਰਾਮੇਸ ਕੁਮਾਰ ਐਸ.ਪੀ ਓਕੇ, ਤੋਂ ਇਲਾਵਾ ਹੋਰ ਸਿਵਲ ਤੇ ਪੁਲਿਸ ਅਧਿਕਾਰੀ ਹਾਜ਼ਰ ਸਨ।ਜਿੰਨਾ ਵਲੋ ਵੀ ਨਸ਼ੇ ਦੇ ਮਕੁੰਮਲ ਖਾਤਮੇ ਲਈ ਆਪਣੇ ਵਿਚਾਰ ਪੇਸ਼ ਕਰਦਿਆ ਕਈ ਸੁਝਾਅ ਦਿੱਤੇ।
ਪੁਲਿਸ ਅਧਿਕਾਰੀਆ ਨਾਲ ਵੀ ਕੀਤੀ ਮੀਟਿੰਗ-
ਨਸ਼ੇ ਦੇ ਕਾਰੋਬਾਰ ‘ਚ ਲਿਪਤ ਪਾਏ ਗਏ ਕਿਸੇ ਵੀ ਪੁਲਿਸ ਮੁਲਾਜਮ ਨੂੰ ਬਖਸ਼ਿਆ ਨਹੀ ਜਾਏਗਾ
ਸੈਮੀਨਾਰ ਦੇ ਖਾਤਮੇ ਉਪਰੰਤ ਸ੍ਰੀਮਤੀ ਦਿਓ ਵਲੋ ਪੁਲਿਸ ਲਾਈਨ ਅੰਮ੍ਰਿਤਸਰ ਵਿਖੇ ਜਿਲੇ ਦੇ ਸਾਰੇ ਅਧਿਕਾਰੀਆ ਤੇ ਥਾਣਾਂ ਮੁਖੀਆ ਨਾਲ ਮੀਟਿੰਗ ਕਰਕੇ ਉਨਾਂ ਨੂੰ ਸਖਤ ਹਦਾਇਤਾ ਜਾਰੀ ਕੀਤੀਆ ਕਿ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਦੀ ਜਾਏ ਜਦੋ ਕਿ ਉਨਾਂ ਨੇ ਇਹ ਵੀ ਤਾੜਨਾ ਕੀਤੀ ਕਿ ਨਸ਼ੇ ਦੇ ਮਾਮਲੇ ਕਿਸੇ ਵੀ ਅਧਿਕਾਰੀ ਜਾਂ ਪੁਲਿਸ ਕਰਮੀ ਕੋਈ ਸ਼ਮੂਲੀਅਤ ਸਾਹਮਣੇ ਆਈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ।