Bulandh Awaaz

Headlines
ਸੁਰੱਖਿਆ ਜਾਣਕਾਰੀਆਂ ਲੀਕ ਕਰਨ ਦੇ ਇਲਜ਼ਾਮ ਹੇਠ ਭਾਰਤੀ ਫੌਜ ਕਰ ਰਹੀ ਹੈ ਤਿੰਨ ਜਵਾਨਾਂ ਦੀ ਪੁੱਛਗਿੱਛ ਬਰਤਾਨੀਆ ਦੀ ਸੰਸਦ ਵਿਚ ਕਿਸਾਨ ਸੰਘਰਸ਼ ਬਾਰੇ ਹੋਵੇਗੀ ਖਾਸ ਵਿਚਾਰ ਚਰਚਾ ਜਦੋਂ ਲਾਈਵ ਰੇਡੀਓ ਸ਼ੋਅ ‘ਚ ਵਿਅਕਤੀ ਨੇ PM ਮੋਦੀ ਦੀ ਮਾਂ ਨੂੰ ਬੋਲੇ ਅਪਸ਼ਬਦ ਸਰਕਾਰ ਨੇ ਬੀਮੇ ਨਾਲ ਸਬੰਧਿਤ ਨਿਯਮਾਂ ‘ਚ ਕੀਤੇ ਵੱਡੇ ਬਦਲਾਅ, ਪਾਲਿਸੀਧਾਰਕ ਜ਼ਰੂਰ ਪੜ੍ਹਨ ਇਹ ਖ਼ਬਰ ਮੋਦੀ ਸਰਕਾਰ ਕਰਕੇ ਭਾਰਤ ‘ਚ ਹੀ ਘਟੀ ਭਾਰਤੀਆਂ ਦੀ ਆਜ਼ਾਦੀ, ਅਮਰੀਕਾ ਨੇ ਘਟਾਈ ਰੇਟਿੰਗ ਭਾਰਤ ਨੂੰ ਲੈ ਕੇ ਅਮਰੀਕਾ ਦਾ ਵੱਡਾ ਦਾਅਵਾ, ਨਾਲ ਹੀ ਜੰਮੂ-ਕਸ਼ਮੀਰ ‘ਚ ਭਾਰਤ ਦੀਆਂ ਕੋਸ਼ਿਸ਼ਾਂ ਦੀ ਵੀ ਤਰੀਫ ਬੈਲ-ਗੱਡੀਆਂ ‘ਤੇ ਸਵਾਰ ਹੋਕੇ ਪੰਜਾਬ ਵਿਧਾਨ ਸਭਾ ਪਹੁੰਚੇ ਅਕਾਲੀ ਵਿਧਾਇਕ ਬਜਟ ਇਜਲਾਸ ਦਾ ਚੌਥਾ ਦਿਨ, ਸਦਨ ‘ਚ ਹੰਗਾਮੇ ਮਗਰੋਂ ਵਾਕਆਊਟ ਚੰਨ ‘ਤੇ ਜਾਣ ਦਾ ਸੁਫਨਾ ਜਲਦ ਹੋਵੇਗਾ ਪੂਰਾ, ਇਸ ਅਰਬਪਤੀ ਨੇ ਦਿੱਤਾ ਆਫਰ, ਪਹਿਲਾਂ ਬੁੱਕ ਕਰਵਾਉਣੀ ਪਵੇਗੀ ਟਿਕਟ ਪੰਜਾਬ ‘ਚ ਰਿਹਾਇਸ਼ੀ ਇਮਾਰਤਾਂ ‘ਤੇ ਮੋਬਾਈਲ ਟਾਵਰ ਲਾਉਣ ‘ਤੇ ਅੰਤ੍ਰਿਮ ਰੋਕ

ਪੰਜਾਬ ਭਰ ਦੇ ਨਰੇਗਾ ਮੁਲਾਜ਼ਮਾਂ ਅਤੇ ਭਰਾਤਰੀ ਜਥੇਬੰਦੀਆਂ ਨੇ ਅੰਮ੍ਰਿਤਪਾਲ ਸਿੰਘ ਦੀ ਬਹਾਲੀ ਲਈ ਜਬਰਦਸਤ ਰੋਸ ਪ੍ਰਦਰਸ਼ਨ

 

ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ ਨੂੰ ਨੌਕਰੀ ਤੋਂ ਕੱਢਣ ਦੇ ਵਿਰੋਧ ਵਿੱਚ ਅੱਜ ਪੰਜਾਬ ਭਰ ਦੇ ਨਰੇਗਾ ਮੁਲਾਜ਼ਮਾਂ ਵੱਲੋਂ ਸਾਥੀ ਮੁਲਾਜ਼ਮ ਦੀ ਬਹਾਲੀ ਲਈ ਡਿਪਟੀ ਕਮਿਸ਼ਨਰ ਦਫਤਰ ਵਿੱਚ ਜਬਰਦਸਤ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਵਿਸ਼ਾਲ ਇਕੱਠ ਨੇ ਰੋਹ ਵਿੱਚ ਆ ਕੇ ਪੰਜਾਬ ਸਰਕਾਰ ਤੇ ਫਾਜ਼ਿਲਕਾ ਪ੍ਰਸ਼ਾਸ਼ਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਨਰੇਗਾ ਕਰਮਚਾਰੀ ਯੂਨੀਅਨ ਵਰਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਪੰਨੂ ਤੇ ਜਗਰੂਪ ਸਿੰਘ ਠੇਕਾ ਮੁਲਾਜ਼ਮ ਸਘੰਰਸ਼ ਮੋਰਚਾ ਰਜਿੰਦਰ ਸਿੰਘ ਸੰਧਾ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਸਤਪਾਲ ਸਿੰਘ ਭੋਡੀਪੁਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੁਰਗਾ ਬਾਈ ਆਸ਼ਾ ਵਰਕਰ ਯੂਨੀਅਨ ਸ਼ਿੰਗਾਰ ਸਿੰਘ ਟੈਕਨੀਕਲ ਸਰਵਿਸ ਯੂਨੀਅਨ, ਜੋਗਿੰਦਰ ਸਿੰਘ ਤੇ ਸੁਖਦੇਵ ਸਿੰਘ ਦਿ ਕਲਾਸ ਫੋਰ ਗੋਰਮਿੰਟ ਇੰਪਲਾਈਜ਼ ਯੂਨੀਅਨ, ਫੁੰਮਣ ਸਿੰਘ ਪਸਸਫ ਰਾਣਾ ਗਰੁੱਪ ਨੇ ਦੱਸਿਆ ਕਿ ਕਿਹਾ ਕਿ ਇੱਕ ਪਾਸੇ ਕੈਪਟਨ ਸਰਕਾਰ ਕਿਸਾਨ ਸੰਘਰਸ਼ ਦਾ ਸਮਰਥਨ ਕਰਨ ਦਾ ਢੰਡੋਰਾ ਪਿੱਟ ਰਹੀ ਹੈ ਦੂਜੇ ਪਾਸੇ ਦਿੱਲੀ ਮੋਰਚੇ ਵਿੱਚ ਸਾਮਲ ਹੋਣ ਬਦਲੇ ਅੰਮ੍ਰਿਤਪਾਲ ਸਿੰਘ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।

ਉਹਨਾਂ ਕਿਹਾ ਕਿ ਖੁਦ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਕਹਿੰਦੇ ਰਹੇ ਹਨ ਕਿ ਉਹ ਦਿੱਲੀ ਜਾਣ ਮੈਂ ਨਾਲ ਜਾਵਾਂਗਾ ਪਰ ਅੱਜ ਬਿਨਾਂ ਤਨਖ਼ਾਹ ਤੋਂ ਛੁੱਟੀ ਲੈ ਕੇ ਗਏ ਮੁਲਾਜ਼ਮ ਨੂੰ ਗੈਰਕਾਨੂੰਨੀ ਢੰਗ ਨਾਲ ਛੁੱਟੀ ਵਾਲੇ ਦਿਨ,ਰਾਤ ਨੂੰ ਹੁਕਮ ਜਾਰੀ ਕਰਕੇ ਬਰਖਾਸਤ ਕੀਤਾ ਗਿਆ ਹੈ।ਇਹ ਕਾਰਵਾਈ ਭਾਵੇਂ ਡੀਸੀ ਫਾਜ਼ਿਲਕਾ ਨੇ ਕੀਤੀ ਹੈ ਪਰ ਇਸ ਪਿੱਛੇ ਕਾਰਨ ਸਰਕਾਰ ਵੱਲੋਂ ਨਿੱਜੀਕਰਨ ਦੀ ਨੀਤੀ ਲਾਗੂ ਕਰਨਾ ਹੈ।ਅੰਮ੍ਰਿਤਪਾਲ ਸਿੰਘ ਨੂੰ ਨੌਕਰੀ ਤੋਂ ਕੱਢਕੇ ਸਰਕਾਰ ਦਾ ਮੁਲਾਜ਼ਮ ਚਿਹਰਾ ਨੰਗਾ ਹੋ ਗਿਆ ਹੈ ਕਿਉਂਕਿ ਫਾਜ਼ਿਲਕਾ ਦੇ ਹੀ ਮੁਲਾਜ਼ਮ ਦੇ ਨਵੇਂ ਕੰਟ੍ਰੈਕਟ ਵਿੱਚ ਇਹ ਗੱਲ ਲਿਖ ਦੇਣਾ ਕਿ ਉਹ ਅੱਗੇ ਤੋਂ ਕਿਸੇ ਧਰਨੇ ਮੁਜਾਹਰੇ ਵਿੱਚ ਸਾਮਲ ਨਹੀਂ ਹੋਣਗੇ ਨਵੇਂ ਕਿਰਤ ਕਾਨੂੰਨਾਂ ਨੂੰ ਲਾਗੂ ਕਰਨਾ ਹੈ।ਉਹਨਾਂ ਕਿਹਾ ਕਿ ਘਰ-ਘਰ ਨੌਕਰੀ ਦੇਣ ਦਾ ਝੂਠਾ ਵਾਅਦਾ ਕਰਕੇ ਸੱਤਾ ਵਿੱਚ ਆਈ ਸਰਕਾਰ ਜਾਣ ਤੋਂ ਪਹਿਲਾਂ ਦਸ-ਦਸ ਸਾਲ ਤੋਂ ਕੰਮ ਕਰਦੇ ਮੁਲਾਜ਼ਮਾਂ ਨੂੰ ਘਰ ਤੋਰ ਰਹੀ ਹੈ।

ਮੁਲਾਜ਼ਮਾਂ ਦੇ ਰੋਹ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਰਵਿੰਦਪਾਲ ਸਿੰਘ ਸੰਧੂ ਵੱਲੋਂ ਮੁਲਾਜ਼ਮ ਆਗੁਆ ਨਾਲ ਤਕਰੀਬਨ ਇਕ ਘੰਟਾ ਮੀਟਿੰਗ ਕੀਤੀ ਜਿਸ ਦੋਰਾਨ ਮੁਲਾਜ਼ਮ ਆਗੂ ਅਮਿ੍ਰੰਤਪਾਲ ਸਿੰਘ ਨੂੰ ਬਹਾਲ ਕਰਨ ਤੇ ਸਹਿਮਤੀ ਬਣੀ ਪ੍ਰਸਾਸ਼ਨ ਵੱਲੋਂ ਕੇਸ਼ਵ ਗੋਇਲ ਐਸ ਡੀ ਐਮ ਫਾਜਿਲਕਾ ਨੇ ਧਰਨੇ ਵਿਚ ਆ ਕੇ ਐਲਾਨ ਕੀਤਾ ਕਿ 22 ਜਨਵਰੀ ਤੱਕ ਮੁਲਾਜ਼ਮਾਂ ਆਗੂ ਦੀਆ ਸੇਵਾਵਾਂ ਬਹਾਲ ਕਰ ਦਿੱਤੀਆ ਜਾਣਗੀਆ॥ ਮੁਲਾਜ਼ਮ ਆਗੂਆ ਨੇ ਧਰਨੇ ਦੀ ਸਮਾਪਤੀ ਦੋਰਾਨ ਐਲਾਨ ਕੀਤਾ ਕਿ ਜੇਕਰ 22 ਜਨਵਰੀ ਤੱਕ ਬਹਾਲ ਨਾ ਕੀਤਾ ਤਾਂ ਪੰਜਾਬ ਸਰਕਾਰ ਵਿਰੁੱਧ ਪੱਕਾ ਮੋਰਚਾ ਲਾਇਆ ਜਾਵੇਗਾ। ਇਸ ਮੋਕੇ ਭਰਾਤਰੀ ਜਥੇਬੰਦੀਆ ਤੋਂ ਚੋਧਰ ਸਿੰਘ ਪਾਵਰਕੋਮ ਐਡ ਟਾਸਕੋ ਠੇਕਾ ਮੁਲਾਜ਼ਮ, ਜਸਵਿੰਦਰ ਸਿੰਘ ਜਲ ਸਪਲਾਈ ਯੂਨੀਅਨ, ਹਰਬੰਸ ਸਿੰਘ ਕਿਸਾਨ ਸੰਘਰਸ਼ ਮੋਰਚਾ, ਨੀਲਮ ਰਾਣੀ ਆਸ਼ਾ ਵਰਕਰ ਯੂਨੀਅਨ, ਸੁਨੀਲ ਭੋਡੀਪੁਰ, ਸ਼ਾਮ ਲਾਲ ਰਸ਼ਪਾਲ ਸਿੰਘ ਭਾਰਤੀ ਕਿਸਾਨ ਯੂਨੀਅਨ, ਸਰਪੰਚ ਮੋਗਾ ਵਾਲਾ ਤੇ ਸਰਪੰਚ ਭੁੰਮਣ ਸ਼ਾਹ ਆਦਿ ਆਗੂਆ ਨੇ ਵੀ ਸੰਬੋਧਨ ਕੀਤਾ। ਉਹਨਾਂ ਧਰਨੇ ਵਿੱਚ ਪਹੁੰਚੀਆਂ ਕਿਸਾਨ,ਮਜ਼ਦੂਰ,ਮੁਲਾਜ਼ਮ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

bulandhadmin

Read Previous

ਖੁਲਾਸਾ: ਫ਼ੌਜ ਨਾਲੋਂ ਵੀ ਡੂੰਘੀ ਜਾਣਕਾਰੀ ਅਰਨਬ ਗੋਸਵਾਮੀ ਕੋਲ?

Read Next

ਪਾਕਿਸਤਾਨ ’ਚ ਜ਼ੋਰਸ਼ੋਰ ਨਾਲ ਉੱਠੀ ਵੱਖਰੇ ਮੁਲਕ ਦੀ ਮੰਗ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!