ਪੰਜਾਬ ਪ੍ਰਦੇਸ਼ ਕਾਂਗਰਸ ਵਲੋ ਪਛੜੇ ਵਰਗਾਂ ਨੂੰ ਅਣਗੋਲਿਆ ਕਰਨਾ ਪੈਦਾ ਕਰ ਸਕਦੈ ਹੋਰ ਰੱਫੜ

88

ਪੰਜਾਬ, 13 ਜੁਲਾਈ (ਬੁਲੰਦ ਆਵਾਜ ਬਿਊਰੋ) – ਪੰਜਾਬ ਵਿੱਚ ਕਾਂਗਰਸ ਪਾਰਟੀ ਅੰਦਰ ਚੱਲ ਰਹੇ ਕਾਟੋ ਕਲੇਸ਼ ਦੇ ਹੱਲ ਲਈ ਪਿਛਲੇ ਕਈ ਮਹੀਨਿਆ ਤੋ ਕੁਲ ਹਿੰਦ ਕਾਂਗਰਸ ਦੇ ਆਹਲਾ ਲੀਡਰਾਂ ਤੇ ਗਾਂਧੀ ਪ੍ਰੀਵਾਰ ਵਲੋ ਪ੍ਰਦੇਸ ਦੀ ਹਾਈਕਮਾਂਡ ਨਾਲ ਲਗਾਤਾਰ ਮੀਟਿੰਗਾਂ ਕਰਨ ਤੇ ਸਰਕਾਰ ਤੇ ਕਾਂਗਰਸ ਵਿੱਚ ਵਾਰ ਦਲਿਤ, ਹਿੰਦੂ, ਤੇ ਜੱਟ ਸਿੱਖਾਂ ਦਾ ਵਾਰ ਵਾਰ ਜਿਕਰ ਕਰਨਾ ਅਤੇ ਇਹਨਾ ਵਰਗਾਂ ਨੂੰ ਬਰਾਬਰ ਦੀ ਜੁਮੇਵਾਰੀ ਸੌਪਣ ਦੀਆ ਲਗਾਤਾਰ ਚਰਚਾਵਾਂ ਤੋ ਪ੍ਰਦੇਸ਼ ਕਾਂਗਰਸ ਵਿੱਚ ਪਛੜੇ ਵਰਗਾ ਨਾਲ ਸਬੰਧ ਰੱਖਣ ਵਾਲੇ ਕਾਂਗਰਸੀ ਲੀਡਰ ਡਾਹਢੇ ਖਫਾ ਹਨ।

Italian Trulli

ਕਿਉਕਿ ਅਜੇ ਤੱਕ ਕਿਸੇ ਵੀ ਮੀਟਿੰਗ ‘ਚ ਜਾਂ ਕਾਂਗਰਸ ਦਰਮਿਆਨ ਚੱਲ ਰਹੇ ਕਲੇਸ਼ ਨੂੰ ਸੁਲਝਾਉਣ ਲਈ ਬਣੀ ਕਮੇਟੀ ਵਲੋ ਪਛੜੀਆ ਸ਼੍ਰੇਣੀਆਂ ਨੂੰ ਸਰਕਾਰ ਜਾਂ ਪਾਰਟੀ ਵਿੱਚ ਵੱਡੀ ਜੁਮੇਵਾਰੀ ਸੌਪਣ ਦਾ ਜਿਕਰ ਤੱਕ ਨਹੀ ਕੀਤਾ ਗਿਆ ਕਿਉਕਿ ਅਜੇ ਤੱਕ ਦਲਿਤਾਂ, ਹਿੰਦੂਆ ਤੇ ਜੱਟ ਸਿੱਖਾ ਦਾ ਹੀ ਵਾਰ ਵਾਰ ਜਿਕਰ ਕੀਤਾ ਜਾਂਦਾ ਰਿਹਾ ਹੈ। ਜਿਸ ਸਬੰਧੀ ਗੱਲ ਕਰਦਿਆ ਕਾਂਗਰਸ ਨਾਲ ਲੰਮੇ ਸਮੇ ਤੋ ਜੁੜੇ ਪਛੜੇ ਵਰਗਾਂ ਦੇ ਕੁਝ ਨੇਤਾਵਾ ਨੇ ਦੱਸਿਆ ਕਿ ਜੇਕਰ ਕਾਂਗਰਸ ਵਲੋ ਪਾਰਟੀ ਜਾ ਸਰਕਾਰ ਵਿੱਚ ਪਛੜੇ ਵਰਗਾਂ ਨੂੰ ਅਣਗੋਲਿਆ ਕੀਤਾ ਜਾਦਾ ਹੈ ਤਾਂ ਇੰਨਾ ਵਰਗਾਂ ਦਾ ਵੱਡੇ ਵੋਟ ਬੈਕ ਵਲੋ ਕਾਂਗਰਸ ਨਾਲ ਨਰਾਜ ਹੋਣਾ ਸੁਭਾਵਕ ਹੈ ਤੇ ਇਸ ਵਰਗ ਦੀ ਨਰਾਜਗੀ ਸਾਲ 2022 ਵਿੱਚ ਹੋਣ ਵਾਲੀਆ ਚੋਣਾਂ ਲਈ ਕੋਈ ਰੱਫੜ ਪੈਦਾ ਕਰ ਸਕਦੀ ਹੈ। ਜਿਸ ਕਰਕੇ ਕੇਦਰੀ ਤੇ ਸੂਬਾਈ ਲੀਡਰਸ਼ਿਪ ਨੂੰ ਵਜਾਰਤ ਵਿੱਚ ਫੇਰਬਦਲ ਅਤੇ ਪਾਰਟੀ ਵਿੱਚ ਅਹੁਦੇਦਾਰੀਆਂ ਸੌਪਣ ਲਈ ਇਸ ਵਰਗ ਦਾ ਖਿਆਲ ਕਰਨਾ ਜਰੂਰੀ ਹੈ।