19 C
Amritsar
Tuesday, March 21, 2023

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਰਾਜਪੁਰਾ ਦੀ ਸੋਢਾ ਫੈਕਟਰੀ ’ਤੇ ਲਗਾਇਆ ਇਕ ਕਰੋੜ ਦਾ ਜੁਰਮਾਨਾ

Must read

ਚੰਡ੍ਹੀਗੜ੍ਹ, 18 ਮਾਰਚ (ਬੁਲੰਦ ਅਵਾਜ਼ ਬਿਊਰੋ) – ਪੰਜਾਬ ਪਾਲਿਊਸ਼ਨ ਕੰਟਰੋਲ ਬੋਰਡ ਨੇ ਰਾਜਪੁਰਾ ਦੀ ਇਕ ਸੋਡਾ ਫੈਕਟਰੀ ‘ਤੇ ਇਜਾਜ਼ਤ ਦੇ ਬਿਨਾਂ ਧਰਤੀ ਹੇਠਲਾ ਪਾਣੀ ਕੱਢਣ ਦੇ ਦੋਸ਼ ਵਿਚ 99 ਲੱਖ 71 ਹਜ਼ਾਰ 200 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਪੀਪੀਸੀਬੀ ਦੇ ਚੇਅਰਮੈਨ ਡਾ. ਆਦਰਸ਼ ਪਾਲ ਵਿਗ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੀਪੀਸੀਬੀ ਦੇ ਚੇਅਰਮੈਨ ਨੇ ਦੱਸਿਆ ਕਿ ਰਾਜਪੁਰਾ ਦੇ ਲੱਕੜੀ ਬਾਜ਼ਾਰ ਸਥਿਤ ਇਸ ਫੈਕਟਰੀ ਵਿਚ ਦਸੰਬਰ 2022 ਵਿਚ ਛਾਪਾ ਮਾਰਿਆ ਗਿਆ ਸੀ। ਇਸ ਦੌਰਾਨ ਪਾਇਆ ਗਿਆ ਕਿ ਫੈਕਟਰੀ ਵੱਲੋਂ ਜ਼ਰੂਰੀ ਇਜਾਜ਼ਤ ਦੇ ਬਿਨਾਂ ਗੈਰ-ਕਾਨੂੰਨੀ ਤਰੀਕੇ ਨਾਲ ਧਰਤੀ ਹੇਠਲਾ ਪਾਣੀ ਕੱਢਿਆ ਜਾ ਰਿਹਾ ਸੀ। ਇਸ ਦੇ ਬਾਅਦ ਨੋਟਿਸ ਭੇਜ ਕੇ ਫੈਕਟਰੀ ਮਾਲਕ ਨੂੰ ਬੁਲਾ ਕੇ ਮਾਮਲੇ ਵਿਚ ਸੁਣਵਾਈ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜੁਰਮਾਨੇ ਦਾ ਨੋਟਿਸ ਫੈਕਟਰੀ ਮਾਲਕ ਨੂੰ ਭੇਜ ਦਿੱਤਾ ਹੈ। ਫਿਲਹਾਲ ਜੁਰਮਾਨਾ ਨਹੀਂ ਭਰਿਆ ਗਿਆ ਹੈ।

ਜਾਣਕਾਰੀ ਮੁਤਾਬਕ ਫੈਕਟਰੀ ਵੱਲੋਂ ਸਤੰਬਰ 2018 ਤੋਂ ਲੈ ਕੇ ਦਸੰਬਰ 2022 ਤਕ ਬਿਨਾਂ ਜ਼ਰੂਰੀ ਇਜਾਜ਼ਤ ਦੇ ਧਰਤੀ ਹੇਠਲਾ ਪਾਣੀ ਵਰਤਿਆ ਗਿਆ। ਇਸ ਲਈ ਫੈਕਟਰੀ ਵੱਲੋਂ ਲਗਭਗ 350 ਫੁੱਟ ਡੂੰਘਾ ਤੇ 6 ਇੰਚ ਵਿਆਸ ਦਾ ਬੋਰਵੈੱਲ ਲਗਾਇਆ ਗਿਆ ਸੀ। ਫੈਕਟਰੀ ਵਿਚ ਪਾਣੀ ਦੀ ਖਪਤ 233975 ਕਿਲੋਮੀਟਰ ਦਰਜ ਕੀਤੀ ਗਈ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਲਾਕੇ ਦੇ ਲੋਕਾਂ ਨੇ ਫੈਕਟਰੀ ਖਿਲਾਫ ਪ੍ਰਸ਼ਾਸਨ ਕੋਲ ਸ਼ਿਕਾਇਤ ਕੀਤੀ। ਇਸ ਦੇ ਬਾਅਦ ਰਾਜੁਪਰਾ ਦੇ ਐੱਸਡੀਐੱਮ ਨੇ ਫੈਕਟਰੀ ਦੀਆਂ ਗਤੀਵਿਧੀਆਂ ਦੀ ਜਾਂਚ ਲਈ ਪੀਪੀਸੀਬੀ, ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੀ ਇਕ ਟੀਮ ਗਠਿਤ ਕੀਤੀ। ਟੀਮ ਵੱਲੋਂ ਛਾਪੇ ਦੌਰਾਨ ਦੇਖਿਆ ਗਿਆ ਕਿ ਫੈਕਟਰੀ ਵਿਚ ਬਿਨਾਂ ਇਜਾਜ਼ਤ ਦੇ ਧਰਤੀ ਹੇਠਲੇ ਪਾਣੀ ਨੂੰ ਕੱਢਣ ਲਈ ਗੈਰ-ਕਾਨੂੰਨੀ ਤਰੀਕੇ ਨਾਲ ਬੋਰਵੈੱਲ ਸਥਾਪਤ ਕੀਤਾ ਗਿਆ ਸੀ। ਇਸ ਦੇ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਪੀਪੀਸੀਬੀ ਨੇ ਉਲੰਘਣ ਲਈ ਫੈਕਟਰੀ ਖਿਲਾਫ ਕਾਰਵਾਈ ਕਰਨ ਨੂੰ ਕਿਹਾ।

- Advertisement -spot_img

More articles

- Advertisement -spot_img

Latest article