ਪੰਜਾਬ ਪੁਲਿਸ ਵਿਚ 560 ਸਬ-ਇੰਸਪੈਕਟਰਾਂ ਦੀ ਭਰਤੀ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋਵੇਗੀ

261

ਅੰਮ੍ਰਿਤਸਰ, 6 ਜੁਲਾਈ (ਗਗਨ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਪੁਲਿਸ ‘ਚ 560 ਸਬ-ਇੰਸਪੈਕਟਰਾਂ ਦੀ ਭਰਤੀ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋਵੇਗੀ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਆਨਲਾਈਨ ਪੋਰਟਲ ‘ਤੇ ਇਹ ਫਾਰਮ ਭਰੇ ਜਾਣਗੇ। ਫਾਰਮ ਭਰਨ ਦੀ ਇਹ ਪ੍ਰਕਿਰਿਆ ਅੱਜ ਸ਼ਾਮ 4 ਵਜੇ ਤੋਂ ਸ਼ੁਰੂ ਹੋ ਕੇ 27 ਜੁਲਾਈ ਤੱਕ ਜਾਰੀ ਰਹੇਗੀ।ਜਿਸ ਦਾ ਐਲਾਨ ਡੀ.ਜੀ.ਪੀ ਸ੍ਰੀ ਦਿਨਕਰ ਗੁਪਤਾ ਵਲੋ ਪੋਸਟ ਸ਼ੇਅਰ ਕਰਕੇ ਕੀਤਾ ਗਿਆ ਹੈ।ਉਮੀਦਵਾਰਾਂ ਦੀ ਚੋਣ ਕੰਪਿਊਟਰ ਅਧਾਰਤ ਟੈਸਟ (ਸੀਬੀਟੀ) ਉਪਰੰਤ ਸਰੀਰਕ ਸਕ੍ਰੀਨਿੰਗ ਟੈਸਟ (ਪੀਐਸਟੀ), ਸਰੀਰਕ ਕੁਸ਼ਲਤਾ ਟੈਸਟ (ਪੀਈਟੀ) ਅਤੇ ਦਸਤਾਵੇਜ਼ ਵੈਰੀਫਿਕੇਸ਼ਨ (ਡੀਵੀ) ‘ਤੇ ਹੋਵੇਗੀ।ਹਰ ਇੱਕ ਲਈ 400 ਨੰਬਰਾਂ ਦੇ ਦੋ ਪੇਪਰ ਹੋਣਗੇ ਅਤੇ ਇਮਤਿਹਾਨ ਦੀ ਮਿਆਦ ਹਰ ਪੇਪਰ ਲਈ 120 ਮਿੰਟ ਹੋਵੇਗੀ। ਪੰਜਾਬ ਪੁਲਿਸ ਦੀ ਐਸਆਈ ਭਰਤੀ ਦਾ ਕੰਪਿਊਟਰ ਆਧਾਰਤ ਟੈਸਟ 17 ਤੋਂ 31 ਅਗਸਤ ਵਿਚਾਲੇ ਹੋਵੇਗਾ।

Italian Trulli