ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਅੰਮ੍ਰਿਤਸਰ
ਅੰਮ੍ਰਿਤਸਰ 11 ਜੁਲਾਈ: (ਰਛਪਾਲ ਸਿੰਘ) – ਪੰਜਾਬ ਦੇ ਸਭਿਆਚਾਰਕ ਖੇਤਰ ਵਿੱਚ ਵਿਲੱਖਣ ਸਥਾਨ ਰੱਖਦੀ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਕਲਾਕਾਰਾਂ ਦਾ ਮੱਕਾ ਹੈ ਅਤੇ ਵੱਡੇ-ਵੱਡੇ ਕਲਾਕਾਰ ਪੈਦਾ ਕੀਤੇ ਹਨ, ਜੋ ਕਿ ਦੁਨੀਆਂ ਭਰ ਵਿੱਚ ਆਪਣੀ ਧਾਕ ਜਮਾ ਰਹੇ ਹਨ, ਉਕਤ ਸਬਦਾਂ ਦਾ ਪ੍ਰਗਟਾਵਾ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਨਾਟਸ਼ਾਲਾ ਨੂੰ ਦਿੱਤਾ ਪੰਜ ਲੱਖ ਦਾ ਚੈਕ ਦੇਣ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨਾਟਸ਼ਾਲਾ ਦੇ ਕਰਤਾ ਧਰਤਾ ਸ੍ਰ ਬਰਾੜ ਇਮਾਨਦਾਰ ਮਿਹਨਤੀ ਅਤੇ ਕਲਾ ਦੇ ਵੱਡੇ ਪ੍ਰੇਮੀ ਹਨ, ਸੋ ਇਨ੍ਹਾਂ ਦੀ ਬਦੌਲਤ ਹੀ ਕਲਾਕਾਰਾਂ ਦਾ ਮੱਕਾ ਵੱਧ-ਫੁੱਲ ਰਿਹਾ ਹੈ। ਉਨ੍ਹਾ ਦੱਸਿਆ ਕਿ ਮੈ ਇੰਨ੍ਹਾਂ ਦੇ ਇੱਕ ਪ੍ਰੋਗਰਾਮ ਉਤੇ ਗਿਆ ਸੀ ਅਤੇ ਇੰਨ੍ਹਾ ਦੀਆਂ ਕੋਸਿਸਾਂ ਵੇਖ ਆਪਣੇ ਵੱਲੋਂ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ, ਜਿਸ ਤਹਿਤ ਇਹ ਚੈਕ ਅੱਜ ਦਿੱਤਾ ਜਾ ਰਿਹਾ ਹੈ। ਇਸ ਮੌਕੇ ਕੌਸਲਰ ਸ੍ਰੀ ਵਿਕਾਸ ਸੋਨੀ, ਜੇਤਿੰਦਰ ਬਰਾੜ, ਸੁਨੀਲ ਰਾਣਾ, ਅਸਵਨੀ ਕੁਮਾਰ ਪੱਪੂ, ਜੁਗਲ ਕਿਸ਼ੋਰ ਸ਼ਰਮਾ ਅਤੇ ਧਰਮਵੀਰ ਸ਼ਰੀਨ ਹਾਜਰ ਸਨ।