ਪੰਜਾਬ ਦੇ ਸਰਕਾਰੀ ਦਫ਼ਤਰਾਂ ’ਚ ਬੋਲਣ ਲੱਗੇ ਕਾਂ, ਬਾਬੂਆਂ ਨੇ ਛੁੱਟੀਆਂ ਲੈ ਕੇ ਅਣਮਿੱਥੇ ਸਮੇਂ ਲਈ ਕੰਮ ਕੀਤਾ ਬੰਦ

13

ਪੰਜਾਬ, 27 ਮਈ (ਬੁਲੰਦ ਆਵਾਜ ਬਿਊਰੋ)  – ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਅੱਜ ਤੋਂ ਦਫ਼ਤਰੀ ਬਾਬੂਆਂ ਵਲੋਂ ਅਣਮਿੱਥੇ ਸਮੇਂ ਲਈ ਕੰਮ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਬਾਬੂ ਸੋਮਵਾਰ ਤੋਂ ਬੁੱਧਵਾਰ ਤੱਕ ਦਫ਼ਤਰਾਂ ਵਿਚ ਸਮੂਹਿਕ ਛੁੱਟੀ ਲੈ ਕੇ ਹੜਤਾਲ ਉਪਰ ਚੱਲੇ ਆ ਰਹੇ ਸਨ ਅਤੇ ਅਣਮਿੱਥੇ ਸਮੇਂ ਲਈ ਸਮੂਹਿਕ ਛੁੱਟੀਆਂ ਲੈ ਕੇ ਹੜਤਾਲ ਕਾਇਮ ਰੱਖਣ ਦਾ ਫੈਸਲਾ ਪੰਜਾਬ ਰਾਜ ਦਫ਼ਤਰੀ ਕਰਮਚਾਰੀ ਯੂਨੀਅਨ ਦੀ ਸੂਬਾਈ ਮੀਟਿੰਗ ਵਿੱਚ ਬੁੱਧਵਾਰ ਦੇਰ ਸ਼ਾਮ ਨੂੰ ਲਿਆ ਗਿਆ ਸੀ।

Italian Trulli

ਵੇਰਵਿਆਂ ਮੁਤਾਬਕ ਜਥੇਬੰਦੀ ਦੇ ਇਸ ਫੈਸਲੇ ਅਨੁਸਾਰ ਅੱਜ ਸਾਰੇ ਪੰਜਾਬ ਵਿੱਚ ਇਹ ਹੜਤਾਲ ਆਰੰਭ ਹੋ ਗਈ ਹੈ, ਜਿਸ ਨਾਲ ਦਫ਼ਤਰਾਂ ਦੇ ਕੰਮਕਾਜ ਪ੍ਰਭਾਵਿਤ ਹੋਣ ਲੱਗੇ ਹਨ। ਯੂਨੀਅਨ ਦੀ ਮਾਨਸਾ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਜਸਵੰਤ ਸਿੰਘ ਮੌਜੋ‌ ਨੇ ਦੱਸਿਆ ਨੇ ਇਹ ਸੂਬਾ ਪੱਧਰੀ ਹੜਤਾਲ ਜਥੇਬੰਦੀ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਵੱਲੋਂ ਅਣਗੌਲਿਆਂ ਕਰਨ ਦੇ ਵਿਰੋਧ ਵਜੋਂ ਕੀਤੀ ਗਈ ਹੈ ਅਤੇ ਹੁਣ ਮੰਗਾਂ ਨੂੰ ‌ਮਨਜ਼ੂਰ ਕਰਨ ਉਪਰੰਤ ਹੀ ਹੜਤਾਲ ਵਾਪਸ ਹੋਵੇਗੀ।

ਉਧਰ ਦਫ਼ਤਰਾਂ ਵਿਚ ਇਸ ਹੜਤਾਲ ਕਾਰਨ ਆਮ ਲੋਕਾਂ ਨੂੰ ਕੰਮਾਂ ਕਾਰਾਂ ਲਈ ਵੱਡੀ ਤਕਲੀਫ ਦਾ ਸਾਹਮਣਾ ਕਰਨਾ ਪੈਣ ਲੱਗਾ ਹੈ। ਹੜਤਾਲ ਕਰ ਕੇ ਸੂਬੇ ਵਿਚ ਜਾਇਦਾਦ ਰਜਿਸਟਰੀਆਂ,‌ ਸਰਟੀਫਿਕੇਟਾਂ ਲਾਇਸੈਂਸਾਂ ਸਮੇਤ ਦਰਜਨਾਂ ਕਿਸਮਾਂ ਦੇ ਹੋਰ ਕੰਮ ਅੱਧ ਵਿਚਾਲੇ ਲਟਕ ਗਏ ਹਨ। ਇਸੇ ਦੌਰਾਨ ਜਥੇਬੰਦਕ ਆਗੂਆਂ ਨੇ ਮਨੁੱਖੀ ਹਿਤਾਂ ਲਈ ਇਹ ਵੀ ਫੈਸਲਾ ਕੀਤਾ ਹੈ ਕਿ ਕਰੋਨਾ ਮਹਾਮਾਰੀ ਨਾਲ ਜੁੜੇ ਵਿਭਾਗੀ ਕੰਮਾਂ ਨੂੰ ਉਹ‌ ਆਮ ਦੀ ਤਰ੍ਹਾਂ ਹੀ ਕਰਨਗੇ।