More

    ਪੰਜਾਬ ਦੇ ਕਾਂਗਰਸੀ ਬਰਗਾੜੀ ਤੇ ਬਹਿਬਲਕਲਾਂ ਗੋਲੀ ਕਾਂਡ ਦਾ ਇਨਸਾਫ਼ ਲੈਣ ਦੇਣ ਦੀ ਬਜਾਏ ਆਪੋਂ ਆਪਣੀ ਕੁਰਸੀ ਬਚਾਉਣ ਤੇ ਹਥੀਆਊਣ ਦੀ ਲੜਾਈ ਲੜ੍ਹ ਰਹੇ ਹਨ ‌- ਭੋਮਾ

    ਕੈਂਪਟਨ ਅਮਰਿੰਦਰ ਸਿੰਘ ਜਾਂ ਨਵਜੋਤ ਸਿੰਘ ਸਿੱਧੂ ਵਿਚੋਂ ਇੱਕ ਨੂੰ ਕਾਂਗਰਸ ਵਿਚੋਂ ਬਾਹਰ ਆਉਣਾਂ ਪਵੇਗਾ

    ਅੰਮ੍ਰਿਤਸਰ, 18 ਜੂਨ (ਗਗਨ ਅਜੀਤ ਸਿੰਘ) – ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੀਤ ਪ੍ਰਧਾਨ ਮਨਜੀਤ ਸਿੰਘ ਭੋਮਾ ਨੇ ਅੱਜ ਪੰਜਾਬ ਸਰਕਾਰ ਤੇ ਪੰਜਾਬ ਕਾਂਗਰਸ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ‌ਪੰਜਾਬ ਦੇ ਸਾਰੇ ਕਾਂਗਰਸੀ ਧੜ੍ਹੇ ਬਰਗਾੜੀ ਬੇਅਦਬੀ ਕਾਂਡ , ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਪਿੱਠ ਦੇ ਸੋਨੀਆਂ ਗਾਂਧੀ ਦੇ ਦਰਬਾਰ ਵਿੱਚ ਆਪੋ ਆਪਣੀ ਕੁਰਸੀ ਬਚਾਉਣ ਤੇ ਕੁਰਸੀ ਹਥਿਆਉਣ ਦੀ ਲੜਾਈ ਲੜ੍ਹ ਰਹੇ ਹਨ । ਮੌਕਾ ਤਾੜੂ ਕਾਂਗਰਸ ਦੇ ਵਿਧਾਇਕ ਆਪੋ ਆਪਣੇ ਕਾਕਿਆਂ ਨੂੰ ਬੇਰੁਜ਼ਗਾਰਾਂ ਦੀਆਂ ਲਾਸ਼ਾਂ ਉਪਰੋਂ ਲੰਘਕੇ ਮੁੱਖ ਮੰਤਰੀ ਨੂੰ ਬਲੈਕਮੇਲ ਕਰਕੇ ਵੱਡੀਆਂ ਨੌਕਰੀਆਂ ਪ੍ਰਾਪਤ ਕਰ ਰਹੇ ਹਨ । ਹੱਥ ਵਿੱਚ ਗੁਟਕਾ ਸਾਹਿਬ ਫੜ੍ਹਕੇ ਬੇਅਦਬੀ ਦੇ ਦੋਸ਼ੀਆਂ ਤੇ ਚਿੱਟੇ ਦੇ ਵਪਾਰੀਆਂ ਨੂੰ ਚਾਰ ਹਫਤਿਆਂ ਵਿੱਚ ਫੜ੍ਹਕੇ ਜੇਲਾਂ ਵਿੱਚ ਡੱਕਣ ਦਾ ਐਲਾਨ ਕਰਨ ਵਾਲੇ , ਘਰ‌ ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੇ ਸਗੋਂ ਹੁੱਣ ਬੇਅਦਬੀ ਤੇ ਚਿੱਟੇ ਦੇ ਦੋਸ਼ੀਆਂ ਨੂੰ ਸਿ਼ਸਵਾਂ ਫ਼ਾਰਮ ਹਾਊਸ ਵਿੱਚ ਪਨਾਹ ਦੇਈ ਬੈਠੇ ਹਨ ਤੇ ਲੱਖਾਂ ਬੇਰੁਜ਼ਗਾਰਾਂ ਦਾ ਹੱਕ ਮਾਰਕੇ ਕਾਂਗਰਸੀ ਵਿਧਾਇਕਾਂ ਨੇ ਆਪਣੇ ਵਿਗੜੇ ਤਿਗੜੇ ਨਲਾਇਕ ਕਾਕਿਆਂ ਨੂੰ ਉੱਚ ਨੌਕਰੀਆਂ ਦੇਣ ਦਾ ਰਾਹ ਫੜ ਲਿਆ ਹੈ।ਨੌਕਰੀਆਂ ਮੰਗ ਰਹੇ ਬੇਰੁਜ਼ਗਾਰਾਂ ਤੇ ਅਧਿਆਪਕਾਂ ਤੇ ਡਾਂਗਾਂ ਦਾ ਮੀਂਹ ਵਰਸਾਇਆ ਜਾ ਰਿਹਾ ਹੈ । ਕਾਂਗਰਸੀ ਵਿਧਾਇਕਾਂ ਵਿੱਚ ਇਸ ਸਮੇਂ ਸਤਾ ਤੇ ਉੱਚ ਨੌਕਰੀਆਂ ਦੀ ਖੋਹਾ ਮਾਹੀ ਪਈ ਹੋਈ ਹੈ । ਜਿਹੜਾ ਮੁੱਖ ਮੰਤਰੀ ਵਿਧਾਇਕਾਂ ਦੀ ਸ਼ਕਲ ਤੱਕ ਵੇਖਣਾ ਪਸੰਦ ਨਹੀਂ ਕਰਦਾ ਸੀ।

    ਸਿਸਵਾ ਫ਼ਾਰਮ ਹਾਊਸ ਤੇ ਵਿਧਾਇਕਾਂ ਲੲੀ ਨੋ ਐਂਟਰੀ ਦੇ ਵੱਡੇ ਵੱਡੇ ਬੋਰਡ ਲੱਗੇ ਸਨ । ਉਹੋ ਹੁਣ ਮਰਦੀ ਨੇ ਅੱਕ ਚੱਬਿਆ ਵਾਂਗ ਹਾਰ ਕੇ ਵਿਧਾਇਕ ਜੇਠਾਂ ਨਾਲ ਲਾਈਆਂ ਵਾਲੁ ਗੱਲ ਹੋਈ ਪਈ ਹੈ ! ਹੁਣ ਕਦੇ ਵਿਧਾਇਕਾਂ ਨੂੰ ਬ੍ਰੇਕ ਫਾਸਟ , ਲੰਚ ਤੇ ਡਿਨਰ ਪਰੋਸੇ ਜਾ ਰਹੇ ਹਨ ਹੁਣ ਵਿਧਾਇਕਾਂ ਦੀਆਂ ਸਿਸਵਾ ਫ਼ਾਰਮ ਹਾਊਸ ਤੇ ਹਾੜ ਵਿੱਚ ਹੀ ਸਾਉਣ ਵਾਲੀਆਂ ਤੀਆਂ ਲੱਗੀਆਂ ਪਾਈਆਂ ਹਨ । ਦੁਜੈ ਪਾਸੇ ਸਾਰੇ ਕਾਂਗਰਸੀ ਵਿਧਾਇਕਾਂ ਨਾਲੋਂ ਅਣਖੀਲਾ ਤੇ ਗ਼ੈਰਤਮੰਦ ਵਿਧਾਇਕ ਸ ਪ੍ਹਗਟ ਸਿੰਘ ਦਾ ਇਕੱਲੇ ਦਾ ਮੁੱਲ ਤੇ ਭਾਰ ਕਿਤੇ ਜ਼ਿਆਦਾ ਹੈ । ਉਹਨਾਂ ਕਿਹਾ ਸੋਨੀਆਂ ਗਾਂਧੀ ਦੇ ਫੈਸਲਿ ਸੁਣਾਉਣ ਤੋਂ ਬਾਅਦ ਪੰਜਾਬ ਕਾਂਗਰਸ ‌ਤੇ ਪੰਜਾਬ ਸਰਕਾਰ ਖੱਖੜੀਆਂ ਕਰੇਲਿਆਂ ਵਾਂਗ ਖਿੱਲਰ ਜਾਵੇਗੀ । ਪੰਜਾਬ ‌ਕਾਗਰਸ ਵਿਚੋਂ ਕੈਪਟਨ ਅਮਰਿੰਦਰ ਸਿੰਘ ਜਾਂ ਸ ਨਵਜੋਤ ਸਿੰਘ ਸਿੱਧੂ ਵਿਚੋਂ ਇੱਕ ਨੂੰ ਹਰ ਹਾਲਤ ਵਿੱਚ ਬਾਹਰ ਆਉਣਾਂ ਪਵੇਗਾ ।ਉਹਨਾਂ ਪੰਜਾਬ ਸਰਕਾਰ ਤੇ ਵਰਦਿਆਂ ਕਿਹਾ ਤੁਹਾਡਾ ਹਾਲ ਬਿੱਲਕੁਲ ਬਾਦਲਕਿਆਂ ਵਰਗਾਂ ਹੀ ਹੋ ਗਿਆ ਹੈ ਹੁਣ‌ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਬਾਦਲਕਿਆਂ ਨੂੰ ਆਪੋ-ਆਪਣੀਆਂ ਪਾਰਟੀਆਂ ਭੰਗ ਕਰਕੇ ਇਕੋ ਪਾਰਟੀ ਬਣਾ ਲੈਣੀ ਚਾਹੀਦੀ ਹੈ ਕਿਉਂਕਿ ਦੋਵਾਂ ਘਰਾਣਿਆਂ ਤੇ ਪਾਰਟੀਆਂ ਨੇ ਪੰਜਾਬ ਤੇ ਪੰਥ ਪੱਖੀ ਮੁੱਦਿਆਂ ਦਾ ਭੋਗ ਪਾ ਦਿੱਤਾ ਹੈ । ਉਹਨਾਂ ਕਿਹਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਹਾਲੇ ਤੱਕ ਬੇਅਦਬੀ ਕਾਂਡ ਦੇ ਦੋਸ਼ੀ ਤਾਂ ਲੱਭੇ ਨਹੀਂ ਪਰ ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ ਬੀਬੀ ਪ੍ਰਣੀਤ ਕੌਰ ਦੇ ਬੈਂਕ ਖਾਤਿਆਂ ਵਿਚੋਂ ਪੈਸੇ ਕੱਢਣ ਵਾਲੇ ਦੋਸ਼ੀ 24 ਘੰਟਿਆਂ ਵਿੱਚ ਹੀ ਲੱਭ ਜਾਂਦੇ ਹਨ ਇਹ ਕਿਉਂ ? ਉਹਨਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਪੰਜਾਬ ਤੇ ਸਿੱਖ ਕੌਮ ਦੇ ਮੁੱਦਿਆਂ ਤੇ ਪਹਿਰਾ ਦੇ ਕੇ ਬਾਦਲਾਂ ਤੋਂ ਅਕਾਲੀ ਦਲ ਮੁਕਤ ਵੀ ਕਰਵਾ ਲਿਆ ਜਾਵੇਗਾ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੰਯੁਕਤ ਅਕਾਲੀ ਦਲ ਭਾਰੀ ਬਹੁਮਤ ਨਾਲ ਆਪਣੀ ਸਰਕਾਰ ਬਣਾਏਗਾ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img