More

  ਪੰਜਾਬ ਦੇ ਉਦਯੋਗਪਤੀਆਂ ਦਾ ਸੰਮੇਲਨ 29 ਸਤੰਬਰ ਨੂੰ ਅੰਮ੍ਰਿਤਸਰ ਵਿਚ

  ਅੰਮ੍ਰਿਤਸਰ, 23 ਸਤੰਬਰ (ਗਗਨ) – ਪੰਜਾਬ ਪ੍ਰੋਗਰੈਸਿਵ ਇਨਵੈਸਟਰ ਸੰਮੇਲਨ 2021 ਅੰਮ੍ਰਿਤਸਰ ਵਿਚ 29 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ, ਬਾਰੇ ਵਧੀਕ ਡਿਪਟੀ ਕਮਿਸਨਰ, (ਜ) ਸ੍ਰੀਮਤੀ ਰੂਹੀ ਡੱਗ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜਿਲ੍ਹੇ ਨਾਲ ਸਬੰਧਤ ਉਦਯੋਗਪਤੀਆਂ ਨੂੰ ਦਰਪੇਸ ਮੁਸਕਲਾਂ ਸੁਣੀਆਂ ਗਈਆਂ ਅਤੇ ਮੌਕੇ ਤੇ ਹਾਜਰ ਵੱਖ ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਇਨ੍ਹਾਂ ਦਾ ਨਿਪਟਾਰਾ ਸਮਾਂ ਬੱਧ ਤਰੀਕੇ ਨਾਲ ਕਰਨ ਦੇ ਆਦੇਸ ਦਿੱਤੇ ਗਏ। ਮੀਟਿੰਗ ਦੌਰਾਂਨ ਪੰਜਾਬ ਸਰਕਾਰ ਵੱਲੋ ਉਦਯੋਗਿਕ ਪਾਲਸੀ 2017 ਤਹਿਤ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਸਬੰਧੀ ਉਦਯੋਗਪਤੀਆਂ ਨੂੰ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਅੰਦਰ ਵੱਧ ਤੋਂ ਵੱਧ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ।

  ਮੀਟਿੰਗ ਦੌਰਾਨ ਸ੍ਰੀ ਮਾਨਵਪ੍ਰੀਤ ਸਿੰਘ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਨੇ ਦੱਸਿਆ ਕਿ ਇਹ ਕਾਨਫਰੰਸ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿਚ ਆਨ-ਲਾਇਨ ਇਕੋ ਸਮੇਂ ਚੱਲੇਗੀ। ਮੀਟਿੰਗ ਵਿਚ ਸ਼ਾਲ ਕਲੱਬ ਤੋਂ ਸ੍ਰੀ ਪਿਆਰੇ ਲਾਲ ਸੇਠ, ਰਾਈਸ ਮਿੱਲਰ ਐਸੋਸੀਏਸਨ ਤੋਂ ਸ੍ਰੀ ਅਸੋਕ ਸੇਠੀ, ਸ੍ਰੀ ਸੰਦੀਪ ਖੋਸਲਾ, ਫੋਕਲ ਪੁਆਇੰਟ ਐਸੋਸੀਏਸ਼ਨ, ਸ੍ਰੀ ਧੀਰਜ ਕਾਕੜੀਆ ਨਿਊ ਫੋਕਲ ਪੁਆਇੰਟ ਐਸੋਸੀਏਸ਼ਨ, ਸੀ.ਆਈ.ਆਈ. ਤੋਂ ਸ੍ਰੀ ਰਾਜੀਵ ਸਹਿਦੇਵ, ਸ੍ਰੀ ਸੰਜੇ ਮਹਿਰਾ ਪ੍ਰਧਾਨ ਵਾਰਪਨਿੰਟਗ ਐਸੋਸੀਏਸ਼ਨ, ਅਤੇ ਵੱਖ ਵੱਖ ਵਿਭਾਗਾਂ ਦੇ ਨੁਮਾਇੰਦਿਆਂ ਹਾਜਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img