ਪੰਜਾਬ ਦੀ ਸਰਕਾਰ ਨੇ ਕੋਰੋਨਾ ਮਰੀਜ਼ਾਂ ਦੀ ਪਹਿਚਾਣ ਜਨਤਕ ਨਾ ਕਰਨ ਦੇ ਦਿੱਤੇ ਆਦੇਸ਼

19

ਚੰਡੀਗੜ੍ਹ, 7 ਸਤੰਬਰ – ਪੰਜਾਬ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪਹਿਚਾਣ ਜਨਤਕ ਨਾ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਸਰਕਾਰ ਵਲੋਂ ਜਾਰੀ ਕੀਤੇ ਪੱਤਰ ਮੁਤਾਬਕ ਨਾਂ ਅਤੇ ਪਤਾ ਨਸ਼ਰ ਹੋਣ ਨਾਲ ਮਰੀਜ਼ਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਆਸ-ਪਾਸ ਅਤੇ ਜਾਣ-ਪਹਿਚਾਣ ‘ਚ ਵਿਚਰਦੇ ਸਮੇਂ ਵੱਖੋ-ਵੱਖ ਤਰ੍ਹਾਂ ਦੀਆਂ ਮਾਨਸਿਕ ਪ੍ਰਸਥਿਤੀਆਂ ‘ਚੋਂ ਲੰਘਣਾ ਪੈਂਦਾ ਹੈ, ਜੋ ਉਨ੍ਹਾਂ ਦੇ ਮਨੋਬਲ ਨੂੰ ਢਾਹ ਲਾਉਂਦਾ ਹੈ।

Italian Trulli